ETV Bharat / bharat

ਭਾਰਤ ਨੂੰ ਅੱਜ ਮਿਲਣਗੇ 5 ਰਾਫ਼ੇਲ ਜਹਾਜ਼ - Rafale

ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰਕੇਐਸ ਭਦੌੜੀਆ 29 ਜੁਲਾਈ ਨੂੰ ਪੰਜ ਰਾਫੇਲ ਜਹਾਜ਼ਾਂ ਦਾ ਸਵਾਗਤ ਕਰਨਗੇ।

ਰਾਫੇਲ ਦੇ ਸਵਾਗਤ ਕਰਨਗੇ ਏਅਰ ਚੀਫ ਮਾਰਸ਼ਲ ਭਦੌੜੀਆ
ਫ਼ੋਟੋ
author img

By

Published : Jul 29, 2020, 8:17 AM IST

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐਸ ਭਦੌੜੀਆ 29 ਜੁਲਾਈ ਨੂੰ ਪੰਜ ਰਾਫੇਲ ਜੈੱਟਾਂ ਦਾ ਸਵਾਗਤ ਕਰਨਗੇ, ਜੋ ਅੰਬਾਲਾ ਏਅਰ ਬੇਸ ਉੱਤੇ ਪਹੁੰਚਣਗੇ। ਦੱਸ ਦੇਈਏ ਕਿ ਇਹ ਜਹਾਜ਼ ਬੀਤੀ ਰਾਤ ਫਰਾਂਸ ਦੇ ਮੈਰੀਗਨੌਕ ਏਅਰ ਬੇਸ ਤੋਂ ਉਡਾ ਰਹੇ ਸਨ ਤੇ 7000 ਕਿਲੋਮੀਟਰ ਦਾ ਸਫਰ ਵੀ ਤੈਅ ਕਰਨ ਮਗਰੋਂ ਸੁੰਯਕਤ ਅਰਬ ਅਮੀਰਾਤ ਦੇ ਅਲ ਧਾਫਰਾ ਏਅਰ ਬੇਸ ਉੱਤੇ ਉਤਰੇ ਸਨ।

5 ਲੜਾਕੂ ਜਹਾਜ਼ਾਂ ਵਿੱਚੋਂ 3 ਇੱਕ ਸੀਟ ਵਾਲੇ ਹਨ ਤੇ ਬਾਕੀ ਬਚੇ 2 ਜਹਾਜ਼ 2 ਸੀਟਾਂ ਵਾਲੇ ਹਨ। ਇਨ੍ਹਾਂ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਦੀ 17 ਵੀਂ ਸੁਕਐਰਡਨ ਵਿੱਚ ਸ਼ਾਮਲ ਹੋਣਗੇ ਜੋ ਕਿ ਅੰਬਾਲਾ ਏਅਰ ਬੇਸ ਉੱਤੇ 'ਗੋਲਡਨ ਐਰੋਜ਼' ਦੇ ਨਾਂਅ ਨਾਲ ਜਾਣੇ ਜਾਂਦੇ ਹਨ।

ਹਵਾਈ ਜਹਾਜ਼ ਦੇ ਸੂਤਰਾਂ ਨੇ ਦੱਸਿਆ ਕਿ ਪਾਇਲਟਾਂ ਤੇ ਜ਼ਮੀਨੀ ਅਮਲੇ ਨੂੰ ਰਾਫੇਲ ਜਹਾਜ਼ਾਂ ਦੇ ਸਵਾਗਤ ਲਈ ਤਿਆਰ ਰੱਖਿਆ ਗਿਆ ਹੈ। ਪੂਰਬੀ ਲੱਦਾਖ ਵਿੱਚ ਭਾਰਤ ਤੇ ਚੀਨ ਵਿਚਕਾਰ ਬਣੇ ਹਾਲਾਤ ਦੇ ਮੱਦੇਨਜ਼ਰ ਰਾਫੇਲ ਜਹਾਜ਼ ਭਾਰਤ ਲਈ ਵੱਡੀ ਤਾਕਤ ਸਿੱਧ ਹੋ ਸਕਦੀ ਹੈ। ਰਾਫੇਲ 45ਵੀਂ ਪੀੜੀ ਦਾ ਲੜਾਕੂ ਜਹਾਜ਼ ਹੈ ਜੋ ਕਿ ਹਰ ਆਧੁਨਿਕ ਤਕਨੀਕ ਨਾਲ ਲੈਸ ਹੈ।

ਹਵਾਈ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚੀਨ ਦੇ ਲੜਾਕੂ ਜਹਾਜ਼ ਜੇ-20ਏ ਚੇਂਗਦੂ ਦਾ ਰਾਫੇਲ ਨਾਲ ਕੋਈ ਮੁਕਾਬਲ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ ਦਾਅਵਾ ਕਰਦਾ ਹੈ ਕਿ ਚੇਂਗਦੂ 5ਵੀਂ ਪੀੜੀ ਦਾ ਲੜਾਕੂ ਜਹਾਜ਼ ਹੈ ਪਰ ਇਸ ਵਿੱਚ ਤੀਜੀ ਪੀੜੀ ਦਾ ਇੰਜਣ ਲੱਗਾ ਹੋਇਆ ਹੈ। ਜਹਾਜ਼ ਵਿੱਚ ਇੱਕ ਫਰਾਂਸੀਸੀ ਟੈਂਕਰ ਨੇ 30 ਹਜ਼ਾਰ ਫੁੱਟ ਦੀ ਉਚਾਈ ਉੱਤੇ ਹਵਾ ਵਿੱਚ ਈਂਧਣ ਭਰਿਆ।

ਇਹ ਵੀ ਪੜ੍ਹੋ:ਰਾਫ਼ੇਲ ਦੀ ਖੇਪ ਲਿਆਉਣ ਵਾਲਿਆਂ 'ਚ ਪੰਜਾਬ ਦਾ ਜਾਬਾਜ਼ ਹਰਕੀਰਤ ਸਿੰਘ ਵੀ ਸ਼ਾਮਲ

ETV Bharat Logo

Copyright © 2025 Ushodaya Enterprises Pvt. Ltd., All Rights Reserved.