ETV Bharat / bharat

ਚਾਰਧਾਮ ਦੀ ਪੈਦਲ ਯਾਤਰਾ ਲਈ ਨਿਕਲੇ ਸ਼ੰਕਰਦਾਸ ਪਹੁੰਚੇ ਗੁਜਰਾਤ - human welfare and unity

ਪਟਿਆਲਾ ਦੇ ਰਹਿਣ ਵਾਲੇ ਸ਼ਕਰਦਾਸ ਦਾਬੀ 5 ਜੂਨ 2019 ਤੋਂ ਪੈਦਲ ਚਾਰਧਾਮ ਦੀ ਯਾਤਰਾ ਲਈ ਨਿਕਲੇ ਹਨ ਤੇ ਹੁਣ ਆਪਣੀ ਯਾਤਰਾ ਕਰਦਿਆਂ ਹੋਇਆਂ ਗੁਜਰਾਤ ਦੇ ਪੋਰਬੰਦਰ ਪਹੁੰਚੇ ਹਨ।

ਫ਼ੋਟੋ
ਫ਼ੋਟੋ
author img

By

Published : Oct 8, 2020, 10:17 AM IST

ਗੁਜਰਾਤ: ਦੇਸ਼ ਵਿੱਚ ਕਈ ਮਹਾਨ ਯੋਗੀ ਤੇ ਸਾਧੂ ਹੋਏ ਹਨ ਜੋ ਤੱਪ ਤੇ ਯੋਗ ਕਰਦੇ ਹਨ। ਉੱਥੇ ਹੀ ਕੁਝ ਅਜਿਹੇ ਵੀ ਹਨ ਜੋ ਕਠਿਨ ਤਪੱਸਿਆ ਵੀ ਕਰਦੇ ਹਨ। ਉੱਥੇ ਹੀ ਪਟਿਆਲਾ ਦੇ ਰਹਿਣ ਵਾਲਾ ਸ਼ੰਕਰਦਾਸ ਦਾਬੀ ਨਾਂਅ ਦਾ ਵਿਅਕਤੀ ਹੈ ਜੋ ਕਿ ਚਾਰਧਾਮ ਦੀ ਪੈਦਲ ਯਾਤਰਾ ਕਰ ਰਿਹਾ ਹੈ ਤੇ ਹੁਣ ਯਾਤਰਾ ਕਰਦਿਆਂ ਹੋਇਆਂ ਗੁਜਰਾਤ ਦੇ ਪੋਰਬੰਦਰ ਪਹੁੰਚਿਆ।

ਦੱਸ ਦਈਏ, ਸ਼ੰਕਰਦਾਸ ਦਾਬੀ ਨੇ 5 ਜੂਨ 2019 ਨੂੰ ਹਰਿਦੁਆਰ ਤੋਂ ਆਪਣੀ ਚਾਰਧਾਮ ਦੀ ਯਾਤਰਾ ਸ਼ੁਰੂ ਕੀਤੀ ਸੀ, ਜੋ ਕਿ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਸਿਰਫ਼ ਦੂਜੀ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ। ਉੱਥੇ ਹੀ ਸ਼ੰਕਰਦਾਸ ਦਾਬੀ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਤ੍ਰਿਅਮਬੇਸ਼ਕਰ ਤੇ ਭਰੂਚ ਤੋਂ ਗਿਰਬੰਦ, ਗਿਰਨਾਰ ਤੇ ਫਿਰ ਗੁਜਰਾਤ ਤੋਂ ਸੋਮਨਾਥ ਤੇ ਇਥੋਂ ਪੋਰਬੰਦਰ ਪਹੁੰਚੇ।

ਵੀਡੀਓ

ਉੁਨ੍ਹਾਂ ਨੇ ਹਰਿਦੁਆਰ ਹਰਕੀ ਪਾਉੜੀ ਦੀ ਗੰਗੋਤਰੀ, ਦਿੱਲੀ ਮਥੁਰਾ, ਪ੍ਰਿਆਗਰਾਜ, ਕਾਸ਼ੀ ਵਿਸ਼ਵਨਾਥ, ਝਾਰਖੰਡ, ਉੜੀਸਾ, ਤਿਰੂਪਤੀ, ਬਾਲਾਜੀ , ਤਮਿਲਨਾਡੂ ਰਾਮੇਸ਼ਵਰਮ, ਕਰਨਾਟਕ, ਮੈਸੂਰ ਮਹਾਰਾਸ਼ਟਰ, ਸ਼ਿਰਡੀ ਤ੍ਰਿਆਮੇਸ਼ਵਰ ਤੇ ਗੁਜਰਾਤ ਦੇ ਭੁਰੂਚ, ਗਿਰਨਾਰ ਤੇ ਉਸ ਤੋਂ ਬਾਅਦ ਹੁਣ ਪੋਰਬੰਦਰ ਪਹੁੰਚੇ ਹਨ।

ਦਾਬੀ ਨੇ ਕਿਹਾ ਕਿ ਉਨ੍ਹਾਂ ਨੂੰ ਯਾਤਰਾ ਦੌਰਾਨ ਕਾਫ਼ੀ ਮੁਸ਼ਕਲਾਂ ਵੀ ਹੋਈਆਂ ਪਰ ਜਿੱਥੇ-ਜਿੱਥੇ ਉਹ ਪਹੁੰਚੇ, ਉੱਥੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਸਮਰਥਨ ਕੀਤਾ। ਦਾਬੀ ਨੇ ਕਿਹਾ ਕਿ ਉਨ੍ਹਾਂ ਨੇ ਯਾਤਰਾ ਦੌਰਾਨ ਕੋਈ ਸਮਾਨ ਨਹੀਂ ਨਾਲ ਲਿਆ ਹੈ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਉਪਦੇਸ਼ਾਂ 'ਤੇ ਚੱਲ ਰਹੇ ਹਨ ਤੇ ਮਨੁੱਖਤਾ ਦੀ ਭਲਾਈ ਲਈ ਆਪਣੀ ਯਾਤਰਾ ਕਰ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.