ਅੰਬਾਲਾ: ਯਮੁਨਾਨਗਰ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦਾ ਅੰਬਾਲਾ ਛਾਉਣੀ ਦੇ ਪਿੰਡ ਛੋਟਾ ਖੁੱਡਾ ਨੇੜੇ ਪਹੁੰਚੀ ਤਾਂ ਇਹ ਹਾਦਸਾ ਹੋ ਗਿਆ। ਦਰਅਸਲ, ਅੰਬਾਲਾ ਤੋਂ ਹਾਈਵੇਅ ਦੇ ਨਿਰਮਾਣ ਕਾਰਜਾਂ ਕਾਰਨ ਸੜਕ 'ਤੇ ਡਾਇਵਰਸ਼ਨ ਬਣਾਇਆ ਗਿਆ ਸੀ, ਪਰ ਓਥੇ ਡਾਇਵਰਸ਼ਨ ਬੋਰਡ ਨਹੀਂ ਠੀਕ ਤਰ੍ਹਾਂ ਨਹੀਂ ਦਿਖਾਈ ਦੇਣ ਨਾਲ ਇਹ ਹਾਦਸਾ ਹੋਇਆ।
ਇਹੀ ਕਾਰਨ ਸੀ ਕਿ ਬੱਸ ਦਾ ਡਰਾਈਵਰ ਕੱਟ ਨਹੀਂ ਵੇਖ ਸਕਿਆ ਅਤੇ ਬੱਸ ਸਿੱਧੀ ਟੋਏ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਤਕਰੀਬਨ 15 ਤੋਂ 16 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਛਾਉਣੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਸਵਾਰੀਆਂ ਮੁਤਾਬਕ, ਧੁੰਦ ਵਿੱਚ ਬੱਸ ਦੇ ਡਰਾਈਵਰ ਨੂੰ ਸੜਕ 'ਤੇ ਸੜਕ ਤੇ ਲੱਗਾ ਸਾਇਨ ਬੋਰਡ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਬੱਸ ਸਿੱਧੇ ਟੋਏ ਵਿੱਚ ਜਾ ਡਿੱਗੀ।
ਦੂਸਰੇ ਪਾਸੇ ਨੈਸ਼ਨਲ ਹਾਈਵੇ ਦੇ ਠੇਕੇਦਾਰ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਦੇ 50 ਮੀਟਰ 'ਤੇ ਇੱਕ ਡਾਇਵਰਸਨ ਬੋਰਡ ਲਗਾਇਆ ਹੈ, ਪਰ ਸੰਘਣੀ ਧੁੰਦ ਕਾਰਨ, ਸ਼ਾਇਦ ਡਰਾਈਵਰ ਬੋਰਡ ਨੂੰ ਵੇਖ ਨਹੀਂ ਸਕਿਆ ਅਤੇ ਲਾਪਰਵਾਹੀ ਦੇ ਕਾਰਨ ਬੱਸ ਇੱਕ ਟੋਏ ਵਿੱਚ ਡਿੱਗ ਗਈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਸੜਕ ਨਿਰਮਾਣ ਦੇ ਕੰਮ ਵਿੱਚ ਲਾਪਰਵਾਹੀ ਬਾਰੇ ਵੀ ਦੱਸਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਅਤੇ ਬੱਸ ਵਿੱਚ ਸਵਾਰ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਅੰਬਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੋਂ ਕੁੱਝ ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਦੋ-ਚਾਰ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਹਾਦਸੇ ਵਿੱਚ ਕਿਸਦਾ ਕਸੂਰ ਹੈ।