ETV Bharat / bharat

ਅੱਤਵਾਦ ਤੇ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਤੋੜਨ 'ਚ ਸਫ਼ਲ ਰਹੀ ਪੰਜਾਬ ਪੁਲਿਸ- ਡੀਜੀਪੀ - ਹਿਜ਼ਬੁਲ ਮੁਜਾਹਿਦੀਨ ਨਾਰਕੋ ਅੱਤਵਾਦ ਨੈਟਵਰਕ

ਪੰਜਾਬ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਸ਼ਨੀਵਾਰ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਇਕੂ ਦੇ ਨਾਲ ਸੰਬੰਧ ਰੱਖਣ ਵਾਲੇ ਵੱਡੇ ਨਸ਼ਾ ਅੱਤਵਾਦੀ ਰਣਜੀਤ ਸਿੰਘ ਉਰਫ਼ ਰਾਣਾ ਚਿੱਟਾ ਨੂੰ ਕਾਬੂ ਕੀਤਾ ਹੈ।

ਡੀਜੀਪੀ ਦਿਨਕਰ ਗੁਪਤਾ
ਡੀਜੀਪੀ ਦਿਨਕਰ ਗੁਪਤਾ
author img

By

Published : May 9, 2020, 8:48 PM IST

ਚੰਡੀਗੜ੍ਹ: ਦੇਸ਼ ਵਿੱਚ ਪਾਕਿਸਤਾਨ-ਸਪਾਂਸਰਡ ਨਾਰਕੋ ਅੱਤਵਾਦ ਨੈਟਵਰਕ ਖਿਲਾਫ਼ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਨੇ ਸ਼ਨੀਵਾਰ ਸਵੇਰੇ ਆਈਐਸਆਈ-ਕੰਟਰੋਲਡ ਨੈਟਵਰਕ ਦੀ ਇੱਕ ਵੱਡੀ ਮੱਛੀ ਰਣਜੀਤ ਸਿੰਘ ਉਰਫ਼ ਰਾਣਾ ਉਰਫ਼ ਚੀਤਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੇ ਹਾਲ ਹੀ ਵਿਚ ਕਸ਼ਮੀਰ ਵਿਚ ਸੁਰੱਖਿਆ ਬਲਾਂ ਦੁਆਰਾ ਮਾਰੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਇਕੂ ਨਾਲ ਸੰਬੰਧ ਸੀ।

ਡੀਜੀਪੀ ਦਿਨਕਰ ਗੁਪਤਾ
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਰਾਤ ਕਰੀਬ 9 ਵਜੇ ਹਰਿਆਣਾ ਦੇ ਆਪਣੇ ਹਮਰੁਤਬਾ ਮਨੋਜ ਯਾਦਵ ਨਾਲ ਗੱਲਬਾਤ ਕੀਤੀ ਅਤੇ ਇਸ ਤੋਂ ਬਾਅਦ ਸੀ.ਪੀ. ਅੰਮ੍ਰਿਤਸਰ ਦੁਆਰਾ ਆਈ.ਪੀ.ਐਸ. ਅਰੁਣ ਨਹਿਰਾ, ਐਸ.ਪੀ. ਸਿਰਸਾ ਨਾਲ ਤਾਲਮੇਲ ਬਣਾਇਆ ਗਿਆ। ਏਐਸਪੀ ਅਭਿਮਨਿਊ ਰਾਣਾ, ਆਈਪੀਐਸ, ਜੋ ਇਸ ਸਮੇਂ ਐਸਐਚਓ ਸਦਰ ਵਜੋਂ ਸੇਵਾ ਨਿਭਾ ਰਹੇ ਹਨ, ਡੀਸੀਪੀ ਅੰਮ੍ਰਿਤਸਰ ਮੁਖਵਿੰਦਰ ਸਿੰਘ ਭੁੱਲਰ ਅਤੇ ਏਡੀਸੀਪੀ ਜੁਗਰਾਜ ਸਿੰਘ ਦੀ ਸ਼ਮੂਲੀਅਤ ਵਾਲੀ ਅੰਮ੍ਰਿਤਸਰ ਪੁਲਿਸ ਦੀ ਟੀਮ 8 ਮਈ ਨੂੰ ਰਾਤ 11 ਵਜੇ ਸਿਰਸਾ ਲਈ ਰਵਾਨਾ ਹੋਈ ਅਤੇ ਤਕਰੀਬਨ ਸਵੇਰੇ ਸਾਢੇ ਤਿੰਨ ਵਜੇ ਪਹੁੰਚੀ ਅਤੇ ਸਵੇਰੇ 4:30 ਵਜੇ ਤੱਕ ਖੇਤਰ ਦੀ ਨਾਕਾਬੰਦੀ ਕੀਤੀ ਗਈ। ਖੇਤਰ ਦੀ ਬਾਹਰੀ ਨਾਕਾਬੰਦੀ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ (ਨਾਕਾਬੰਦੀ ਕਰਨ ਵਾਲੀ ਟੀਮ ਦੀ ਅਗਵਾਈ ਐਸ.ਐਚ.ਓ. ਥਾਣਾ ਬੀ, ਡਿਵੀਜ਼ਨ ਅਤੇ ਐਸ.ਐਚ.ਓ. ਥਾਣਾ ਗੇਟ ਹਕੀਮਾਂ, ਕਮਿਸ਼ਨਰਰੇਟ ਅੰਮ੍ਰਿਤਸਰ ਨੇ ਕੀਤੀ) ਵੱਲੋਂ ਸਾਂਝੇ ਤੌਰ `ਤੇ ਕੀਤੀ ਗਈ। ਡੀਸੀਪੀ ਅੰਮ੍ਰਿਤਸਰ ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਥਾਣਾ ਸਦਰ ਦੇ ਪੁਲਿਸ ਕਰਮੀਆਂ ਅਤੇ ਸੀ.ਆਈ.ਏ ਸਟਾਫ ਦੀ ਸ਼ਮੂਲੀਅਤ ਵਾਲੀ ਟੀਮ ਵੱਲੋਂ ਦੋ ਥਾਵਾਂ ’ਤੇ ਛਾਪੇ ਮਾਰੇ ਗਏ।ਛਾਪੇ ਵਾਲੀ ਪਹਿਲੀ ਥਾਂ `ਤੇ ਰੇਡ ਕਰਨ ਵਾਲੀ ਟੀਮ ਦੇ ਅਧਿਕਾਰੀ ਉਕਤ ਥਾਂ ਵਿੱਚ ਦਾਖਲ ਹੋਏ ਪਰ ਸ਼ੱਕੀ ਵਿਅਕਤੀ ਉਸ ਜਗ੍ਹਾ ਨਹੀਂ ਮਿਲੇ। ਛਾਪੇ ਵਾਲੀ ਦੂਸਰੀ ਥਾਂ `ਤੇ ਏਡੀਸੀਪੀ ਜੁਗਰਾਜ ਸਿੰਘ ਅਤੇ ਐਸਐਚਓ ਸਦਰ ਏਐਸਪੀ ਅਭਿਮਨਿਊ ਰਾਣਾ ਇਕੱਠੇ ਦਾਖ਼ਲ ਹੋਏ ਅਤੇ ਕਮਰੇ ਵੱਲ ਜਾਣ ਵਾਲੇ ਦਰਵਾਜ਼ੇ ਨੂੰ ਦੋਵਾਂ ਅਧਿਕਾਰੀਆਂ ਨੇ ਕਵਰ ਕਰ ਲਿਆ ਅਤੇ ਦਰਵਾਜ਼ਾ ਖੜਕਾਉਣ ਤੇ ਰਣਜੀਤ ਉਰਫ ਚੀਤਾ ਨੇ ਹੌਲੀ ਜਿਹੇ ਦਰਵਾਜ਼ਾ ਖੋਲ੍ਹਿਆ ਅਤੇ ਜਿਵੇਂ ਹੀ ਉਸਨੇ ਪੁਲਿਸ ਪਾਰਟੀ ਨੂੰ ਵੇਖਿਆ ਉਸਨੇ ਗੇਟ ਬੰਦ ਕਰਕੇ ਆਪਣੇ ਬੈੱਡ ਦੇ ਕੋਲ ਪਈ ਕੁਹਾੜੀ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਕਰਮੀਆਂ ਨੇ ਦਰਵਾਜ਼ੇ ਨੂੰ ਧੱਕਾ ਦੇ ਕੇ ਖੋਲ੍ਹ ਦਿੱਤਾ ਰਣਜੀਤ ਨੂੰ ਦੋਹਾਂ ਅਧਿਕਾਰੀਆਂ ਨੇ ਦਬੋਚ ਲਿਆ। ਉਸ ਦਾ ਭਰਾ ਗਗਨਦੀਪ ਸਿੰਘ ਦੂਜੇ ਕਮਰੇ ਵਿਚ ਸੌ ਰਿਹਾ ਸੀ ਅਤੇ ਉਥੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।ਵੱਡੀ ਗਿਣਤੀ ਵਿੱਚ ਨਸ਼ਿਆਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਕਰਦੇ ਸਨ ਸਮਗਲਿੰਗਰਣਜੀਤ ਖ਼ਿਲਾਫ਼ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ਼ ਹੋਣ ਦੇ ਨਾਲ-ਨਾਲ ਉਹ ਪੰਜਾਬ ਤੇ ਜੰਮੂ-ਕਸ਼ਮੀਰ ਵਿਚ ਭਾਰਤ-ਪਾਕਿ ਸਰਹੱਦ 'ਤੇ ਆਈ.ਸੀ.ਪੀ. ਅਟਾਰੀ ਦੇ ਕਾਨੂੰਨੀ ਜ਼ਮੀਨੀ ਰਸਤੇ ਰਾਹੀਂ ਵੱਡੀ ਗਿਣਤੀ ਵਿੱਚ ਨਸ਼ਿਆਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਵਿੱਚ ਜੁੜੇ ਨੈੱਟਵਰਕ ਨਾਲ ਸਬੰਧਤ ਸੀ। ਉਹ 29 ਜੂਨ, 2019 ਨੂੰ ਇੰਟੈਗਰੇਟਿਡ ਚੈੱਕ ਪੋਸਟ, ਅਟਾਰੀ (ਅੰਮ੍ਰਿਤਸਰ) ਰਾਹੀਂ 600 ਬੈਗ ਸੇਂਧਾ ਨਮਕ ਦੀ ਖੇਪ ਵਿੱਚ ਪਾਕਿਸਤਾਨ ਤੋਂ 2700 ਕਰੋੜ ਰੁਪਏ ਦੀ ਕੀਮਤ ਵਾਲੀ 532 ਕਿਲੋਗ੍ਰਾਮ ਹੈਰੋਇਨ ਅਤੇ 52 ਕਿਲੋ ਮਿਕਸਡ ਨਸ਼ੀਲੇ ਪਦਾਰਥ ਲਿਆਉਣ ਲਈ ਵੀ ਮੰਨ ਗਿਆ ਸੀ। ਜੂਨ 2019 ਦੀ ਕਾਰਵਾਈ ਵਿੱਚ ਕਸਟਮ ਵਿਭਾਗ, ਅੰਮ੍ਰਿਤਸਰ ਨੇ ਆਈਸੀਪੀ, ਅੰਮ੍ਰਿਤਸਰ ਵਿਖੇ 532 ਕਿਲੋਗ੍ਰਾਮ ਸ਼ੱਕੀ ਹੈਰੋਇਨ ਅਤੇ 52 ਕਿੱਲੋ ਸ਼ੱਕੀ ਮਿਕਸਡ ਨਸ਼ੀਲੇ ਪਦਾਰਥਾਂ ਨਾਲ 2 ਵਿਅਕਤੀਆਂ, ਤਾਰਿਕ ਅਹਿਮਦ ਲੋਨ ਨਿਵਾਸੀ ਹੰਦਵਾੜਾ, ਜੰਮੂ-ਕਸ਼ਮੀਰ ਅਤੇ ਗੁਰਪਿੰਦਰ ਸਿੰਘ ਨਿਵਾਸੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਖੇਪ ਪਾਕਿਸਤਾਨ ਤੋਂ ਆਏ ਟਰੱਕ ਵਿਚ ਲੂਣ ਦੀਆਂ ਬੋਰੀਆਂ ਥੱਲੇ ਲੁਕਾਈ ਹੋਈ ਸੀ।

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.