ETV Bharat / bharat

ਪੁਲਿਟਜ਼ਰ ਅਵਾਰਡ: ਰਾਸ਼ਟਰਵਾਦ ਬਨਾਮ ਪੱਤਰਕਾਰਤਾ

ਇਸ ਸਾਲ ਹੋਏ ਪੁਲਿਟਜ਼ਰ ਅਵਾਰਡ 'ਚ ਭਾਰਤ ਦੇ ਤਿੰਨ ਫ਼ੋਟੋ ਪੱਤਰਕਾਰਾਂ ਨੂੰ ਸਨਮਾਨਤ ਕੀਤਾ ਗਿਆ ਹੈ। ਜੋ ਕਿ ਵਿਵਾਦਾਂ 'ਚ ਘਿਰ ਗਏ ਹਨ ਅਤੇ ਵਿਵਾਦ ਨੂੰ ਰਾਜਨੀਤਕ ਰੰਗ ਚੜ੍ਹਣਾ ਸ਼ੁਰੂ ਹੋ ਗਿਆ ਹੈ।

pulitzer prize- nationalism and journalism

author img

By

Published : May 6, 2020, 5:28 PM IST

21 ਵੀਂ ਸਦੀ 'ਚ ਪ੍ਰਿੰਟ, ਬਿਜਲਈ ਅਤੇ ਡਿਜੀਟਲ ਮੀਡੀਆ ਰਾਹੀਂ ਲੋਕ ਜਾਣਕਾਰੀ ਤੱਕ ਆਪਣੀ ਪਹੁੰਚ ਬਣਾਉਂਦੇ ਹਨ। ਪੱਤਰਕਾਰਤਾ ਖੇਤਰ ਇੱਕ ਅਜਿਹਾ ਖੇਤਰ ਹੈ ਜੋ ਲੋਕਾਂ ਨੂੰ ਹਰ ਤਰ੍ਹਾਂ ਦੇ ਖੇਤਰਾਂ ਬਾਰੇ ਜਾਣਕਾਰੀ ਦੇਣ ਲਈ ਔਖੀ ਤੋਂ ਔਖੀ ਘੜੀ 'ਚੋਂ ਲੰਘਦਾ ਹੈ। ਜਿਸ ਤਰ੍ਹਾਂ ਪੱਤਰਕਾਰ ਆਪਣੇ ਲਿਖਤ, ਆਵਾਜ਼ ਅਤੇ ਆਪਣੀ ਬੋਲੀ ਰਾਹੀਂ ਲੋਕਾਂ ਦਾ ਤੱਕ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ ਉੱਥੇ ਹੀ ਫ਼ੋਟੋ ਜਰਨਲਿਸਟ ਆਫਣੀ ਫ਼ੋਟੋਆਂ/ਤਸਵੀਰਾਂ ਰਾਹੀਂ ਆਪਣੀ ਖ਼ਬਰ ਨੂੰ ਬਿਆਨ ਕਰਦੇ ਹਨ ਅਤੇ ਲੋਕਾਂ ਤੱਕ ਪਹੁੰਚਾਉਂਦੇ ਹਨ। ਤਸਵੀਰਾਂ ਰਾਹੀਂ ਨਾ ਸਿਰਫ਼ ਪੱਤਰਕਾਰਤਾ ਦੇ ਪਾਸੇ ਤੋਂ ਸੱਗੋਂ ਮਨੁੱਖਾਂ ਦੀ ਦਿਲਚਸਪੀ ਅਤੇ ਰੁਝਾਨ ਦਾ ਧਿਆਨ ਰੱਖਣਾ ਇੱਕ ਫ਼ੋਟੋ ਜਰਨਲਿਸਟ ਲੀ ਚੁਣੌਤੀ ਭਰਿਆ ਕੰਮ ਹੈ।

ਇਸ ਸਾਲ ਹੋਏ ਪੁਲਿਟਜ਼ਰ ਅਵਾਰਡ 'ਚ ਭਾਰਤ ਦੇ ਤਿੰਨ ਫ਼ੋਟੋ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਜੰਮੂ ਕਸ਼ਮੀਰ ਦੇ ਤਿੰਨ ਪੱਤਰਕਾਰ ਸਾਥੀ ਮੁਖਤਾਰ ਖਾਨ, ਯਾਸੀਨ ਡਾਰ ਅਤੇ ਚੰਨੀ ਆਨੰਦ ਨੂੰ 5 ਅਪਰੈਲ 2019 ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਖੋਏ ਜਾਣ ਤੇ ਤਸਵੀਰਾਂ ਰਾਹੀਂ ਕਵਰ ਕੀਤੀ ਕਹਾਣੀ ਲਈ ਇਸ ਅਵਾਰਡ ਨਾਲ ਸਨਾਮਾਨਿਤ ਕੀਤਾ ਗਿਆ ਹੈ। ਇਹ ਅਵਾਰਡ ਸਿਰਫ਼ ਤਸਵੀਰਾਂ ਰਾਹੀ ਸਥਿਤੀ ਨੂੰ ਬਿਆਨ ਕਰਨ ਲਈ ਨਹੀਂ ਸੱਗੋਂ ਜਿਨ੍ਹਾਂ ਹਾਲਾਤਾਂ 'ਚੋਂ ਇਨ੍ਹਾਂ ਤਸਵੀਰਾਂ ਨੂੰ ਲਿਆ ਗਿਆ ਉਸ ਸਾਹਸ ਲਈ ਵੀ ਮਿਲਿਆ ਹੈ।

ਸਨਮਾਨੇ ਗਏ ਤਿਨਾਂ ਹੀ ਪੱਤਰਕਾਰ ਵਿਵਾਦਾਂ ਚ ਘਿਰ ਗਏ ਹਨ ਇਹ ਵਿਵਾਦ ਤਸਵੀਰਾਂ ਨੂੰ ਲੈ ਕੇ ਨਹੀਂ ਸੱਗੋਂ ਪ੍ਰਬੰਧਕਾਂ ਵੱਲੋਂ ਤਸਵੀਰਾਂ ਦੇ ਦਿੱਤੇ ਗਏ ਸਪਸ਼ਟੀਕਰਣ ਤੇ ਹੋਇਆ ਹੈ। ਅਸਲ ਚ ਤਸਵੀਰਾਂ ਨੂੰ ਹਰ ਕੋਈ ਆਪਣੇ ਤਰੀਕੇ ਨਾਲ ਸਮਝਦਾ ਹੈ ਇਸ ਲਈ ਇਹ ਜ਼ਰੂਰੀ ਨਹੀਂ ਕਿ ਜਿਸ ਚੀਜ਼ ਨੂੰ ਸੋਚ ਜਾਂ ਜਿਸ ਵਿਚਾਰ ਨਾਲ ਇੱਕ ਫ਼ੋਟੋ ਜਰਨਲਿਸਟ ਨੇ ਆਪਣੇ ਕੈਮਰੇ ਤਸਵੀਰਾਂ ਕੈਦ ਕੀਤੀਆਂ ਉਸੇ ਤਰੀਕੇ ਨਾਲ ਇੱਕ ਦਰਸ਼ਕ ਵੀ ਤਸਵੀਰਾਂ ਬਾਰੇ ਸੋਚੇ ਇਹੀ ਕਾਰਨ ਹੈ ਗਏ ਤਿਨਾਂ ਹੀ ਪੱਤਰਕਾਰ ਵਿਵਾਦਾਂ 'ਚ ਘਿਰ ਗਏ ਹਨ।

ਦੂਜਾ ਰਾਜਨੀਤਕ ਵਿਵਾਦ ਹੈ ਅਸਲ ਚ ਵਿਵਾਦ ਇਸ ਗੱਲ ਦਾ ਹੈ ਕਿ ਸਨਮਾਨੇ ਗਏ ਪੱਤਰਕਾਰਾਂ ਨੂੰ ਭਾਰਤੀ ਪੱਤਰਕਾਰ ਕਿਹਾ ਜਾਵੇ ਜਾਂ ਕਸ਼ਮੀਰੀ ਪੱਤਰਕਾਰ। ਰਾਹੁਲ ਗਾਂਧੀ ਨੇ ਤਿਨਾਂ ਹੀ ਪੱਤਰਕਾਰਾਂ ਨੂੰ ਚਵੀਟ ਕਰ ਵਧਾਈ ਦਿੱਤੀ ਹੈ ਅਤੇ ਟਵੀਟ 'ਚ ਭਾਰਤ ਦੇ ਪੱਤਰਾਕਰ ਕਹਿਣ ਤੇ ਜ਼ੋਰ ਦਿੱਤਾ ਹੈ ਪਰ ਓਮਾਰ ਅਬਦੁੱਲਾ ਨੇ ਔਖੇ ਹਾਲਾਤਾਂ 'ਚੋਂ ਫ਼ੋਟੋਆਂ ਲਿਆਉ ਦੀ ਸਥਿਤੀ 'ਤੇ ਵਧਾਈ ਦਿੱਤੀ ਹੈ।

ਦੱਸਣਯੋਗ ਹੈ ਕਿ ਫ਼ੋਟੋ ਜਰਨਲਿਸਟਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਲੰਘਣਾ ਪੈਂਦਾ ਹੈ ਅਤੇ ਬਾਰੀ ਖ਼ਾਮਿਆਜ਼ਾ ਭੁਗਤਨਾ ਪੈਂਦਾ ਹੈ। ਕਸ਼ਮੀਰੀ ਪੱਤਰਕਾਰ ਮੁਸ਼ਤਾਖ਼ ਅਲੀ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਜੋ ਸੰਭਾਵਤ ਆਪਣੀ ਕਹਾਣੀ ਕਾਰਨ ਹੀ ਪਾਰਸਲ ਬੰਬ ਧਮਾਕੇ 'ਚ ਮਾਰਿਆ ਗਿਆ ਸੀ।

ਇੱਕ ਪਾਸੇ ਜਿੱਥੇ ਇਨ੍ਹਾਂ ਪੱਤਰਕਾਰਾਂ ਨੇ ਸਨਮਾਨ ਹਾਸਲ ਕਰ ਹੋਰਾਂ ਪੱਤਰਕਾਰਾਂ ਨੂੰ ਵੀ ਚੰਗਾ ਕੰਮ ਕਰਨ ਲਈ ਪ੍ਰੇਰਿਆ ਹੈ ਉੱਥੇ ਹੀ ਵਿਵਾਦਾਂ ਰਾਹੀਂ ਇਸ ਨੂੰ ਰਾਸ਼ਵਾਦੀ ਅਤੇ ਰਾਜਨੀਤਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.