ਨਵੀਂ ਦਿੱਲੀ: ਜਨਤਕ ਖੇਤਰ ਦੇ ਬੈਂਕਾਂ (ਪੀਐਸਬੀਜ਼) ਨੇ ਪਿਛਲੇ ਦੋ ਮਹੀਨਿਆਂ ਵਿੱਚ ਕੋਵਿਡ-19 ਦੇ ਕਾਰਨ ਲਗਾਈ ਤਾਲਾਬੰਦੀ ਦੀ ਮਾਰ ਹੇਠ ਆਏ ਐਮਐਸਐਮਈ, ਖੇਤੀਬਾੜੀ ਅਤੇ ਕਾਰਪੋਰੇਟ ਸਣੇ ਵੱਖ-ਵੱਖ ਸੈਕਟਰਾਂ ਨੂੰ 5.95 ਲੱਖ ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਹਨ।
-
PSBs sanctioned loans worth Rs 5.95 lakh crore for more than 46.74 lakh accounts from the MSME, Retail, Agriculture & Corporate sectors between March 1 and May 8, 2020. Total financing worth Rs 1.18 lakh crore was provided to NBFCs. @FinMinIndia @DFS_India @RBI @PIB_India
— NSitharamanOffice (@nsitharamanoffc) May 12, 2020 " class="align-text-top noRightClick twitterSection" data="
">PSBs sanctioned loans worth Rs 5.95 lakh crore for more than 46.74 lakh accounts from the MSME, Retail, Agriculture & Corporate sectors between March 1 and May 8, 2020. Total financing worth Rs 1.18 lakh crore was provided to NBFCs. @FinMinIndia @DFS_India @RBI @PIB_India
— NSitharamanOffice (@nsitharamanoffc) May 12, 2020PSBs sanctioned loans worth Rs 5.95 lakh crore for more than 46.74 lakh accounts from the MSME, Retail, Agriculture & Corporate sectors between March 1 and May 8, 2020. Total financing worth Rs 1.18 lakh crore was provided to NBFCs. @FinMinIndia @DFS_India @RBI @PIB_India
— NSitharamanOffice (@nsitharamanoffc) May 12, 2020
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ, "ਜਨਤਕ ਖੇਤਰ ਦੇ ਬੈਂਕਾਂ ਨੇ 1 ਮਾਰਚ ਤੋਂ 8 ਮਈ, 2020 ਦਰਮਿਆਨ ਐਮਐਸਐਮਈ, ਪ੍ਰਚੂਨ, ਖੇਤੀਬਾੜੀ ਅਤੇ ਕਾਰਪੋਰੇਟ ਸੈਕਟਰਾਂ ਦੇ 46.74 ਲੱਖ ਤੋਂ ਵੱਧ ਖਾਤਿਆਂ ਲਈ 5.95 ਲੱਖ ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਹਨ। ”
ਵਿੱਤ ਮੰਤਰੀ ਨਿਰਮਲਾ ਨੇ ਕਿਹਾ ਕਿ 25 ਮਾਰਚ ਤੋਂ ਤਾਲਾਬੰਦੀ ਲਾਗੂ ਹੋਣ ਦੇ ਨਾਲ ਸਰਕਾਰੀ ਬੈਂਕਾਂ ਨੇ ਕਾਰਜਸ਼ੀਲ ਪੂੰਜੀ ਸੀਮਾ ਦੇ ਅਧਾਰ 'ਤੇ ਮੌਜੂਦਾ ਫੰਡ ਦੇ 10 ਪ੍ਰਤੀਸ਼ਤ ਦੀ ਵਾਧੂ ਕ੍ਰੈਡਿਟ ਲਾਈਨ ਖੋਲ੍ਹ ਦਿੱਤੀ, ਜੋ ਵੱਧ ਤੋਂ ਵੱਧ 200 ਕਰੋੜ ਰੁਪਏ ਹੋ ਸਕਦੀ ਹੈ।
ਸੀਤਾਰਮਨ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਕਿ 20 ਮਾਰਚ ਤੋਂ 8 ਮਈ ਦਰਮਿਆਨ ਜਨਤਕ ਖੇਤਰ ਦੇ ਬੈਂਕਾਂ ਨੇ 97 ਫ਼ੀਸਦ ਉਧਾਰ ਲੈਣ ਵਾਲਿਆਂ ਨਾਲ ਸੰਪਰਕ ਕੀਤਾ ਜੋ ਕਿ ਐਮਰਜੈਂਸੀ ਕਰੈਡਿਟ ਲਾਈਨਜ਼ ਅਤੇ ਕਾਰਜਸ਼ੀਲ ਪੂੰਜੀ ਵਧਾਉਣ ਦੇ ਯੋਗ ਹਨ ਅਤੇ 65,879 ਕਰੋੜ ਰੁਪਏ ਦਾ ਲੋਨ ਮਨਜ਼ਰੂ ਕੀਤਾ।