ਨਵੀਂ ਦਿੱਲੀ: ਅਮਰੀਕੀ ਹਵਾਈ ਹਮਲੇ 'ਚ ਈਰਾਨ ਦੇ ਕਾਂਮਡਰ ਜਨਰਲ ਕਾਸਿਮ ਸੁਲੇਮਾਨੀ ਤੇ ਅਬੂ ਮੇਹਦੀ ਦੇ ਹੋਏ ਕਤਲ 'ਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਦਿੱਲੀ ਮੰਡੀ ਹਾਉਸ ਤੋਂ ਲੈ ਕੇ ਜੰਤਰ-ਮੰਤਰ ਤੱਕ ਰੋਸ ਮਾਰਚ ਕੱਢਿਆ। ਇਸ ਮਾਰਚ 'ਚ ਸ਼ਿਆ ਉਲਮਾ ਨੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਦਾ ਸਾਥ ਦਿੱਤਾ ਤੇ ਅਮਰੀਕਾ ਦਾ ਵਿਰੋਧ ਕੀਤਾ।
ਸ਼ੀਆ ਜਾਮਾ ਮਸਜਿਦ ਦੇ ਇਮਾਮ ਜੁਮਾ ਵਾਲਜਮਤ ਮੌਲਾਨਾ ਮੋਹਸਿਨ ਤਕਵੀ ਨੇ ਕਿਹਾ ਕਿ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੇ ISIS ਦੇ ਵਿਰੁੱਧ ਜੰਗ ਲੜੀ ਸੀ। ਪਰ ਅਮਰੀਕਾ ਨੇ ਸੁਲੇਮਾਨੀ 'ਤੇ ਅੱਤਵਾਦੀ ਹਮਲਾ ਕਰ ਉਨ੍ਹਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਮਾਰਚ ਰਾਹੀਂ ਉਹ ਉਨ੍ਹਾਂ ਦੀ ਸ਼ਹਾਦਤ 'ਤੇ ਰੋਸ ਪ੍ਰਗਟ ਕਰ ਰਹੇ ਹਨ।
ਮੌਲਾਨਾ ਜਲਾਲ ਨਕਵੀ ਨੇ ਕਿਹਾ ਕਿ ਕਾਂਮਡਰ ਕਾਸਿਮ ਸੁਲੇਮਾਨੀ ਉਸ ਸਮੇਂ ਈਰਾਕ 'ਚ ਸਰਕਾਰੀ ਦੌਰੇ 'ਤੇ ਸੀ। ਜਦੋਂ ਅਮਰੀਕਾ ਨੇ ਉਨ੍ਹਾਂ 'ਤੇ ਹਵਾਈ ਹਮਲਾ ਕਰ ਉਨ੍ਹਾਂ ਨੂੰ ਮਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ UNITED NATION ਤੋਂ ਮੰਗ ਕਰਦੇ ਹਨ ਕਿ ਉਹ ਅਮਰੀਕਾ ਨੂੰ ਅੱਤਵਾਦੀ ਦੇਸ਼ ਦਾ ਐਲਾਨ ਕਰਨ।
ਇਹ ਵੀ ਪੜ੍ਹੋ: ਭਾਰਤ ਨੇ ਅਫ਼ਗਾਨਿਸਤਾਨ ਨੂੰ ਹਰਾਇਆ, ਕਾਰਤਿਕ ਤਿਆਗੀ ਨੇ ਲਈ ਹੈਟ੍ਰਿਕ
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅਮਰੀਕਾ ਇੱਕ ਪਾਸੇ ਅੱਤਵਾਦ ਨੂੰ ਖ਼ਤਮ ਕਰਨ ਦੀ ਗੱਲ ਕਰ ਰਿਹਾ ਹੈ ਤੇ ਦੂਜੇ ਪਾਸੇ ਖੁਦ ਹੀ ਅੱਤਵਾਦ ਦੇ ਵਿਰੁੱਧ ਲੜਨ ਵਾਲਿਆਂ ਨੂੰ ਮਾਰ ਰਿਹਾ ਹੈ।
ਮੌਲਾਨਾ ਜਾਨਨ ਅਸਗਰ ਮੌਲਾਇ ਨੇ ਕਿਹਾ ਕਿ ਸਭ ਨੂੰ ਇਸ ਬਾਰੇ ਜਾਣਕਾਰੀ ਹੈ ਕਿ ਕਮਾਂਡਰ ਕਾਸਿਮ ਸੁਲੇਮਾਨੀ ਨੇ ਈਰਾਕ ਤੇ ਸੀਰਿਆ 'ਚ ਅੱਤਵਾਦੀ ਸੰਗਠਨ ISIS ਨੂੰ ਖ਼ਤਮ ਕਰਨ 'ਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪਰ ਅਮਰੀਕਾ ਨੇ ਇਸ ਤਰ੍ਹਾਂ ਦੇ ਬਹਾਦਰ ਸਿਪਾਹੀ ਨੂੰ ਡੋਨਾਲਡ ਟਰੰਪ ਦੇ ਨਿਰਦੇਸ਼ਾਂ 'ਤੇ ਮਾਰਿਆ ਹੈ। ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਅਮਰੀਕਾ ਅੱਤਵਾਦ ਦਾ ਵਿਰੋਧੀ ਨਹੀਂ ਬਲਕਿ ਸਮਰਥਕ ਹੈ।