ਨਵੀਂ ਦਿੱਲੀ: ਨਿੱਜੀ ਹਵਾਬਾਜ਼ੀ ਕੰਪਨੀਆਂ ਨੇ ਇਕ ਵਾਰ ਫਿਰ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਲਈ ਡਾਇਰੈਕਟੋਰੇਟ ਜਨਰਲ ਆਫ਼ ਐਵੀਏਸ਼ਨ (ਡੀਜੀਸੀਏ) ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਹਾਂਲਾਕਿ, ਸਰਕਾਰ ਨੇ ਆਦੇਸ਼ ਦੇਣ ਤੱਕ ਏਅਰਲਾਈਨਾਂ ਨੂੰ ਬੁਕਿੰਗ ਨਾ ਲੈਣ ਦੀ ਚਿਤਾਵਨੀ ਦਿੱਤੀ ਹੈ।
ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ 19 ਅਪ੍ਰੈਲ ਨੂੰ ਕਿਹਾ ਸੀ ਕਿ, "ਸਾਰੀਆਂ ਏਅਰਲਾਈਨਾਂ ਨੂੰ ਟਿਕਟਾਂ ਬੁੱਕ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।" ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਭਵਿੱਖ ਵਿਚ, ਏਅਰਲਾਈਨਾਂ ਨੂੰ ਕੰਮਕਾਜ ਸ਼ੁਰੂ ਕਰਨ ਲਈ ਲੋੜੀਂਦੀ ਜਾਣਕਾਰੀ ਅਤੇ ਸਮਾਂ ਦਿੱਤਾ ਜਾਵੇਗਾ।
ਈਟੀਵੀ ਭਾਰਤ ਵਲੋਂ ਸਵਾਲ ਕਰਨ 'ਤੇ ਵਿਸਤਾਰਾ ਦੇ ਇਕ ਬੁਲਾਰੇ ਨੇ ਕਿਹਾ ਕਿ, "ਅਸੀਂ 1 ਜੂਨ ਤੋਂ ਬੁਕਿੰਗ ਲੈ ਰਹੇ ਹਾਂ। ਅਸੀਂ ਇਸ ਮੁੱਦੇ 'ਤੇ ਹੋਰ ਟਿੱਪਣੀ ਨਹੀਂ ਕਰ ਸਕਦੇ।"
ਹਾਲਾਂਕਿ, ਇਕ ਏਅਰਲਾਈਨ ਦੇ ਕਾਰਜਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਆਮ ਤੌਰ' ਤੇ, ਸਾਰੀਆਂ ਏਅਰਲਾਈਨਾਂ 330 ਦਿਨ ਪਹਿਲਾਂ ਹੀ ਬੁਕਿੰਗ ਖੋਲ੍ਹਦੀਆਂ ਹਨ। ਉਨ੍ਹਾਂ ਕਿਹਾ ਕਿ, "ਮੰਨ ਲਓ, ਜੇਕਰ ਡੀਜੀਸੀਏ 15 ਜੂਨ ਤੱਕ ਏਅਰਲਾਈਨਾਂ ਨੂੰ ਬੁਕਿੰਗ ਰੱਦ ਕਰਨ ਲਈ ਕਹਿੰਦਾ ਹੈ, ਤਾਂ ਅਸੀਂ ਇਕ ਖਾਸ ਅਵਧੀ ਤੱਕ ਲਈ ਕਰ ਸਕਦੇ ਹਾਂ, ਪਰ ਅਣਮਿਥੇ ਸਮੇਂ ਲਈ ਰੱਦ ਕਰਨਾ ਮੁਸ਼ਕਲ ਹੈ।"
ਏਅਰਲਾਈਨ ਦੇ ਅਧਿਕਾਰੀ ਅਨੁਸਾਰ, “ਮੌਜੂਦਾ ਹਾਲਤਾਂ ਦੇ ਮੱਦੇਨਜ਼ਰ, ਜੇ ਅਸੀਂ ਕੋਈ ਬੁਕਿੰਗ ਨਹੀਂ ਲੈਂਦੇ, ਤਾਂ ਅਸੀਂ ਦਸੰਬਰ ਅਤੇ ਉਸ ਤੋਂ ਬਾਅਦ ਦੇ ਮਹੀਨਿਆਂ ਲਈ ਕੋਈ ਬੁਕਿੰਗ ਨਹੀਂ ਲੈ ਸਕਦੇ। ਇਹ ਸਭ ਵੇਖਦਿਆਂ, ਇਹ ਕੰਪਨੀ ਲਈ ਬਹੁਤ ਵੱਡਾ ਨੁਕਸਾਨ ਹੋਵੇਗਾ ਅਤੇ ਤਾਲਾਬੰਦੀ ਕਾਰਨ ਅਣਮਿੱਥੇ ਸਮੇਂ ਲਈ ਬੁਕਿੰਗ ਨੂੰ ਨਹੀਂ ਰੋਕ ਸਕਦੇ।“
ਇਸ ਦੌਰਾਨ, ਯਾਤਰੀਆਂ ਦੀ ਭੀੜ ਤੋਂ ਅਤੇ ਕੋਵਿਡ -19 ਤੋਂ ਬੱਚਣ ਲਈ ਦਿੱਲੀ ਹਵਾਈ ਅੱਡੇ ਉੱਤੇ ਨਵੇਂ ਨਿਯਮਾਂ ਨਾਲ ਯਾਤਰੀਆਂ ਦਾ ਸਵਾਗਤ ਕਰਨ ਲਈ ਉਹ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਹਰ ਘੰਟੇ ਬਾਅਗ ਨਿਰੰਤਰ ਹਵਾਈ ਅੱਡਾ ਰੋਗਾਣੂ ਮੁਕਤ ਕਰਨ ਲਈ 500 ਪੇਸ਼ੇਵਰਾਂ ਦੀ ਟੀਮ ਤਾਇਨਾਤ ਕੀਤੀ ਜਾਵੇਗੀ।
ਇਸੇ ਤਰ੍ਹਾਂ ਮੁੰਬਈ ਹਵਾਈ ਅੱਡੇ ਨੇ ਵੀ ਮਿਆਰੀ ਓਪਰੇਟਿੰਗ ਪ੍ਰਕਿਰਿਆਵਾਂ ਦਾ ਇੱਕ ਸਮੂਹ ਤਿਆਰ ਕੀਤਾ ਹੈ ਜਿਸ ਵਿੱਚ ਸਮਾਜਿਕ ਦੂਰੀ, ਥਰਮਲ ਸਕ੍ਰੀਨਿੰਗ, ਅਸਥਾਈ ਅਲੱਗ ਅਲੱਗ ਕੇਂਦਰਾਂ ਦੀ ਸਥਾਪਨਾ ਸ਼ਾਮਲ ਹੈ। ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦੇ ਹੋਏ ਜੀਐਮਆਰ ਕਾਰਪੋਰੇਟ ਕਮਿਊਨੀਕੇਸ਼ਨਜ਼ ਦੇ ਮੁਖੀ ਤੁਸ਼ਾਰ ਮੱਕੜ ਨੇ ਕਿਹਾ ਕਿ ਬੁਕਿੰਗ ਸ਼ੁਰੂ ਕਰਨਾ ਏਅਰਲਾਈਨਾਂ ਦਾ ਫੈਸਲਾ ਹੈ।
ਮੱਕੜ ਨੇ ਕਿਹਾ, “ਪਰ ਜਿੱਥੋਂ ਤੱਕ ਹਵਾਈ ਅੱਡਿਆਂ ਦਾ ਸਬੰਧ ਹੈ, ਅਸਲ ਵਿੱਚ ਹਵਾਈ ਅੱਡੇ ਤਿਆਰੀ ਦੀ ਅਵਸਥਾ ਵਿੱਚ ਹਨ। ਡੀਜੀਸੀਏ ਦੇ ਅੰਤਿਮ ਨਿਯਮਾਂ ਦਾ ਇੰਤਜ਼ਾਰ ਹੈ। ਇਸ ਲਈ, ਜਦੋਂ ਅੰਤਮ ਡੀਜੀਸੀਏ ਮਾਪਦੰਡ ਲਾਗੂ ਹੋਣਗੇ, ਅਸੀਂ ਕਾਰਜ ਸ਼ੁਰੂ ਕਰਾਂਗੇ, ਸਭ ਕੁਝ ਤਾਲਾਬੰਦੀ ਖੁੱਲਣ 'ਤੇ ਨਿਰਭਰ ਕਰਦਾ ਹੈ।"
ਅੰਤਰ ਰਾਸ਼ਟਰੀ ਹਵਾਬਾਜ਼ੀ, ਏਅਰਸਪੇਸ ਅਤੇ ਡਰੋਨ ਫਾਉਂਡੇਸ਼ਨ ਦੇ ਪ੍ਰਧਾਨ ਸਨਤ ਕੌਲ ਨੇ ਕਿਹਾ ਕਿ ਏਅਰ ਲਾਈਨਾਂ ਜੋਖਮ ਦੀ ਗਣਨਾ ਕਰ ਰਹੀਆਂ ਹਨ।“ ਕੌਲ ਨੇ ਕਿਹਾ, "ਜੇ ਤਾਲਾਬੰਦੀ ਨੂੰ ਅੱਗੇ ਲਿਜਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਡੀਜੀਸੀਏ ਦੇ ਆਦੇਸ਼ਾਂ ਅਨੁਸਾਰ ਯਾਤਰੀਆਂ ਦੇ ਪੈਸੇ ਵਾਪਸ ਕਰਨੇ ਪੈਣਗੇ। ਅਸੀਂ ਆਰਥਿਕਤਾ ਨੂੰ ਢਹਿਣ ਦੀ ਆਗਿਆ ਨਹੀਂ ਦੇ ਸਕਦੇ, ਏਅਰਲਾਈਨਾਂ ਨੂੰ ਇਸ ਬਾਰੇ ਸਪੱਸ਼ਟ ਕਰਨ ਦੀ ਲੋੜ ਹੈ।”
ਹਵਾਬਾਜ਼ੀ ਉਦਯੋਗ ਨਾਵਲ ਕੋਰੋਨਾ ਵਾਇਰਸ ਮਹਾਮਾਰੀ ਅਤੇ ਤਾਲਾਬੰਦੀ ਕਾਰਨ ਅਨਿਸ਼ਚਿਤ ਪੜਾਅ ਦਾ ਸਾਹਮਣਾ ਕਰ ਰਿਹਾ ਹੈ। ਅੰਤਰਰਾਸ਼ਟਰੀ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈ.ਏ.ਟੀ.ਏ.) ਦੀ ਇਕ ਰਿਪੋਰਟ ਦੇ ਅਨੁਸਾਰ, ਭਾਰਤੀ ਹਵਾਬਾਜ਼ੀ ਖੇਤਰ ਨੌਕਰੀਆਂ ਦੀ ਸਥਿਤੀ ਬਹੁਤ ਖਰਾਬ ਹੋ ਰਹੀ ਹੈ। ਇਸ ਨਾਲ ਦੇਸ਼ ਵਿਚ 29 ਲੱਖ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਅਤੇ ਮਾਲੀਆ 11,221 ਮਿਲੀਅਨ ਡਾਲਰ ਹੇਠਾ ਢਹਿ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਕੀਤਾ ਗ੍ਰਿਫ਼ਤਾਰ