ਨਵੀਂ ਦਿੱਲੀ: ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਾ ਇੱਕ ਨਜਾਰਾ ਬੀਤੀ ਸ਼ਾਮ ਵੇਖਣ ਨੂੰ ਮਿਲਿਆ ਜਿੱਥੇ ਭਗਵਾਨ ਸ੍ਰੀ ਰਾਮ ਦੀ ਨਗਰੀ ਅਯੁੱਧਿਆ ਵਿੱਚ ਇੱਕ ਵਾਰ ਫਿਰ ਵਿਸ਼ਵ ਰਿਕਾਰਡ ਕਾਇਮ ਕੀਤਾ ਗਿਆ। ਭਗਵਾਨ ਰਾਮ ਦੇ ਸ਼ਹਿਰ ਅਯੁੱਧਿਆ ਵਿੱਚ ਤੀਜਾ ਦੀਪੋਤਸਵ (ਅਯੁੱਧਿਆ ਦੀਪੋਤਸਵ 2019) ਮਨਾਇਆ ਗਿਆ। ਅਯੁੱਧਿਆ ਸ਼ਹਿਰ ਰੋਸ਼ਨੀ ਨਾਲ ਜਗਮਗ ਕਰ ਰਿਹਾ ਹੈ। ਰਾਮ ਦੇ ਪੈੜੀ ਅਤੇ ਸਰਯੂ ਦੇ ਕੰਡੇ 'ਤੇ 5 ਲੱਖ 51 ਹਜ਼ਾਰ ਦੀਵੇ ਬਾਲ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਗਿਆ।
ਉਥੇ ਹੀ ਇਸ ਮੌਕੇ ਰਾਸ਼ਟਰਪਤੀ, ਪ੍ਰਧਾਨਮੰਤਰੀ ਤੇ ਹੋਰ ਕਈ ਮੰਤਰੀਆਂ ਵੱਲੋਂ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਇਆਂ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟਰ ਰਾਹੀਂ ਖੁਸ਼ੀ ਜਾਹਰ ਕਰਦੇ ਹੋਏ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਇਆਂ ਦਿੰਦੀਆਂ ਕਿਹਾ ਕਿ "ਮੈਂ ਆਸ਼ਾ ਕਰਦਾ ਹਾਂ ਇਹ ਰੋਸ਼ਨੀਆਂ ਦਾ ਤਿਉਹਾਰ ਤੁਹਾਡੇ ਜੀਵਨ ਵਿੱਚ ਵੀ ਰੋਸ਼ਨੀਆਂ ਲੈ ਕੇ ਆਵੇ"।
ਦੀਵਾਲੀ ਦੇ ਪਵਿੱਤਰ ਤਿਉਹਾਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਵਧਾਈ ਦਿੱਤੀ। ਸ਼ਾਹ ਨੇ ਟਵੀਟ ਕਰ ਕਿਹਾ ਕਿ "ਇਹ ਦੀਪੋਤਸਵ ਹਰ ਇੱਕ ਦੇ ਜੀਵਨ ਵਿੱਚ ਨਵੀਂ ਰੋਸ਼ਨੀ, ਖੁਸ਼ਹਾਲੀ ਅਤੇ ਚੰਗੀ ਕਿਸਮਤ ਲੈਕੇ ਆਵੇ"।