ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੋ ਦਿਨਾਂ ਸਫ਼ਲ ਭਾਰਤ ਯਾਤਰਾ ਤੋਂ ਬਾਅਦ ਅਮਰੀਕਾ ਪਰਤਣ ਲਈ ਨਵੀਂ ਦਿੱਲੀ ਦੇ ਪਾਲਮ ਏਅਰਪੋਰਟ ਤੋਂ ਰਵਾਨਾ ਹੋ ਗਏ। ਅਮਰੀਕੀ ਰਾਸ਼ਟਰਪਤੀ ਸੋਮਵਾਰ ਨੂੰ ਭਾਰਤ ਪਹੁੰਚੇ ਸੀ। ਗੁਜਰਾਤ 'ਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਮੋਟੇਰਾ ਸਟੇਡੀਅਮ ਵਿਖੇ ਉਥੇ ਮੌਜੂਦ ਲੱਖਾਂ ਲੋਕਾਂ ਨੂੰ ਸੰਬੋਧਿਤ ਕੀਤਾ।
-
US President Donald Trump & First Lady Melania Trump depart from Delhi following the conclusion of their two-day visit to India. pic.twitter.com/llalDcR5W9
— ANI (@ANI) February 25, 2020 " class="align-text-top noRightClick twitterSection" data="
">US President Donald Trump & First Lady Melania Trump depart from Delhi following the conclusion of their two-day visit to India. pic.twitter.com/llalDcR5W9
— ANI (@ANI) February 25, 2020US President Donald Trump & First Lady Melania Trump depart from Delhi following the conclusion of their two-day visit to India. pic.twitter.com/llalDcR5W9
— ANI (@ANI) February 25, 2020
ਆਪਣੀ ਦੋ ਦਿਨਾਂ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਗਰਾ ਸਥਿਤ ਤਾਜ ਮਹਿਲ ਦਾ ਦੌਰਾ ਵੀ ਕੀਤਾ। ਆਗਰਾ 'ਚ ਉਨ੍ਹਾਂ ਦਾ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਵਾਗਤ ਕੀਤਾ। ਟਰੰਪ ਨੇ ਤਾਜ ਮਹਿਲ ਦੀ ਖ਼ੂਬਸੂਰਤੀ ਦਾ ਦੀਦਾਰ ਕਰਦਿਆਂ ਆਪਣੀ ਪਤਨੀ ਦੇ ਨਾਲ ਕਈ ਘੰਟੇ ਬਿਤਾਏ।
ਹੋਰ ਪੜ੍ਹੋ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹੁੰਚੇ ਆਗਰਾ
ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਡਿਨਰ 'ਚ ਦੇਸ਼ ਦੀਆਂ ਵੱਖ ਵੱਖ ਸ਼ਖਸੀਅਤਾਂ ਨੂੰ ਵੀ ਬੁਲਾਇਆ ਗਿਆ ਸੀ। ਰਾਤ ਦੇ ਖਾਣੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਅਤੇ ਉਸ ਦਾ ਪਰਿਵਾਰ ਅਮਰੀਕਾ ਲਈ ਰਵਾਨਾ ਹੋ ਗਏ। ਟਰੰਪ ਨੇ ਆਪਣੀ ਭਾਰਤ ਯਾਤਰਾ ਨੂੰ ਸ਼ਾਨਦਾਰ ਦੱਸਿਆ ਅਤੇ ਇੱਕ ਸੱਚੇ ਮਿੱਤਰ ਵੱਜੋਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
-
THANK YOU, India! 🇺🇸🇮🇳 pic.twitter.com/IkGtp0zpyj
— The White House (@WhiteHouse) February 25, 2020 " class="align-text-top noRightClick twitterSection" data="
">THANK YOU, India! 🇺🇸🇮🇳 pic.twitter.com/IkGtp0zpyj
— The White House (@WhiteHouse) February 25, 2020THANK YOU, India! 🇺🇸🇮🇳 pic.twitter.com/IkGtp0zpyj
— The White House (@WhiteHouse) February 25, 2020
ਇਸ ਤੋਂ ਇਲਾਵਾ ਵਾਈਟ ਹਾਊਸ ਨੇ ਆਪਣੇ ਆਧਿਕਾਰਿਤ ਟਵਿੱਟਰ ਹੈਂਡਲ ਉੱਤੇ ਵੀ ਇੱਕ ਵੀਡੀਓ ਨੂੰ ਸਾਂਝਾ ਕੀਤਾ, ਜਿਸ ਵਿੱਚ ਉਹ ਟਰੰਪ ਦੇ ਦੋ ਦਿਨਾਂ ਭਾਰਤੀ ਦੌਰੇ ਦੇ ਪਲਾਂ ਨੂੰ ਦਿਖਾਇਆ ਗਿਆ ਹੈ। ਇਸ ਵੀਡੀਓ ਵਿੱਚ ਭਾਰਤ ਦੇ ਨਾਲ ਚੰਗੇ ਸੰਬਧਾਂ ਦੀ ਵੀ ਗੱਲ ਕੀਤੀ ਗਈ ਹੈ ਤੇ ਭਾਰਤ ਦਾ ਧੰਨਵਾਦ ਕੀਤਾ ਹੈ।