ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸਿਹਤ ਹੋਰ ਵਿਗੜ ਗਈ ਹੈ। ਪ੍ਰਣਬ ਮੁਖਰਜੀ ਦਿੱਲੀ ਦੇ ਆਰਮੀ ਹਸਪਤਾਲ ਵਿੱਚ ਦਾਖ਼ਲ ਹਨ। ਹਸਪਤਾਲ ਵੱਲੋਂ ਦੱਸਿਆ ਗਿਆ ਹੈ ਕਿ ਫੇਫੜਿਆਂ ਦੇ ਇਨਫੈਕਸ਼ਨ ਕਾਰਨ ਸੈਪਟਿਕ ਸਦਮੇ ਦੀ ਸਥਿਤੀ ਪੈਦਾ ਹੋਈ ਹੈ। ਪ੍ਰਣਬ ਮੁਖਰਜੀ ਦੀ ਇਸ ਮਹੀਨੇ ਦਿਮਾਗ ਦੀ ਸਰਜਰੀ ਹੋਈ, ਜਿਸ ਤੋਂ ਬਾਅਦ ਉਹ ਕੋਮਾ 'ਚ ਹਨ।
-
There is a decline in the medical condition of Former President Pranab Mukherjee since yesterday. He is in septic shock due to his lung infection & is being managed by a team of specialists. He continues to be in deep coma & on ventilator support: Army Hospital (R&R), Delhi Cantt pic.twitter.com/wRlCCT0s6v
— ANI (@ANI) August 31, 2020 " class="align-text-top noRightClick twitterSection" data="
">There is a decline in the medical condition of Former President Pranab Mukherjee since yesterday. He is in septic shock due to his lung infection & is being managed by a team of specialists. He continues to be in deep coma & on ventilator support: Army Hospital (R&R), Delhi Cantt pic.twitter.com/wRlCCT0s6v
— ANI (@ANI) August 31, 2020There is a decline in the medical condition of Former President Pranab Mukherjee since yesterday. He is in septic shock due to his lung infection & is being managed by a team of specialists. He continues to be in deep coma & on ventilator support: Army Hospital (R&R), Delhi Cantt pic.twitter.com/wRlCCT0s6v
— ANI (@ANI) August 31, 2020
ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਣਬ ਮੁਖਰਜੀ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਸਥਿਰ ਹੈ। ਫੇਫੜਿਆਂ ਵਿੱਚ ਇਨਫੈਕਸ਼ਨ ਕਾਰਨ ਸੈਪਟਿਕ ਸਦਮਾ ਹੈ। ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਉਨ੍ਹਾਂ ਦੇ ਇਲਾਜ ਵਿੱਚ ਲੱਗੀ ਹੋਈ ਹੈ। ਕੋਮਾ ਵਿੱਚ ਹੋਣ ਕਾਰਨ ਪ੍ਰਣਬ ਮੁਖਰਜੀ ਨੂੰ ਵੈਂਟੀਲੇਟਰ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਫੌਜ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵਿੱਚ ਭਰਤੀ ਹੋਣ ਵੇਲੇ ਕੀਤੀ ਗਈ ਜਾਂਚ ਦੌਰਾਨ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਡਾਕਟਰਾਂ ਦਾ ਕਹਿਣਾਂ ਹੈ ਕਿ ਉਨ੍ਹਾਂ ਦੇ ਗੁਰਦੇ ਵੀ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ।
ਦੱਸਣਯੋਗ ਹੈ ਕਿ ਪ੍ਰਣਬ ਮੁਖਰਜੀ 2012 ਤੋਂ 2017 ਤੱਕ ਦੇਸ਼ ਦੇ 13ਵੇਂ ਰਾਸ਼ਟਰਪਤੀ ਰਹੇ ਸਨ।