ਨਵੀਂ ਦਿੱਲੀ: ਅਯੁੱਧਿਆ ਵਿੱਚ ਨਗਰ ਨਿਗਮ ਗਾਵਾਂ ਨੂੰ ਠੰਡ ਤੋਂ ਬਚਾਉਣ ਲਈ ਕੋਟ ਪਵਾਉਣ ਦੀ ਤਿਆਰੀ ਵਿੱਚ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਸਾਊਥ ਦੇ ਸੁਪਰਸਟਾਰ ਪ੍ਰਕਾਸ਼ ਰਾਜ ਨੇ ਵੀ ਇਸ ਉੱਤੇ ਟਵੀਟ ਕੀਤਾ ਹੈ।
-
what about human beings without homes..schools..jobs.. #JustAsking .....https://t.co/ATtfoQLdor
— Prakash Raj (@prakashraaj) November 25, 2019 " class="align-text-top noRightClick twitterSection" data="
">what about human beings without homes..schools..jobs.. #JustAsking .....https://t.co/ATtfoQLdor
— Prakash Raj (@prakashraaj) November 25, 2019what about human beings without homes..schools..jobs.. #JustAsking .....https://t.co/ATtfoQLdor
— Prakash Raj (@prakashraaj) November 25, 2019
ਪ੍ਰਕਾਸ਼ ਰਾਜ ਨੇ ਟਵੀਟ ਕਰਦਿਆਂ ਲਿਖਿਆ, "ਬੇਘਰ ਲੋਕਾਂ, ਸਕੂਲਾਂ, ਨੌਕਰੀਆਂ ਦਾ ਕੀ... ਸਿਰਫ਼ ਉਂਝ ਹੀ ਪੁੱਛਿਆ..." ਇਹ ਟਵੀਟ ਕਰਕੇ ਉਨ੍ਹਾਂ ਸਰਕਾਰ ਦੇ ਫ਼ੈਸਲੇ ਨੂੰ ਲੈ ਕੇ ਆਪਣਾ ਪੱਖ ਜ਼ਾਹਰ ਕੀਤਾ।
ਅਯੁੱਧਿਆ ਦੇ ਨਗਰ ਕਮਿਸ਼ਨਰ ਡਾ. ਨੀਰਜ ਸ਼ੁਕਲਾ ਨੇ ਕਿਹਾ ਸੀ ਕਿ ਰਾਮਨਗਰੀ ਅਯੁੱਧਿਆ ਵਿੱਚ ਗਾਵਾਂ ਨੂੰ ਠੰਢ ਤੋਂ ਬਚਾਉਣ ਲਈ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ। ਬੈਸਿੰਘ ਸਥਿਤ ਗਊਸ਼ਾਲਾ ਵਿੱਚ ਗਾਵਾਂ ਨੂੰ ਠੰਡ ਤੋਂ ਬਚਾਉਣ ਲਈ ਕਾਓ ਕੋਟ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਪ੍ਰਣਾਲੀ ਦੋ-ਤਿੰਨ ਪੜਾਵਾਂ ਵਿੱਚ ਲਾਗੂ ਕੀਤੀ ਜਾਏਗੀ ਕਿਉਂਕਿ ਇੱਥੇ ਗਾਵਾਂ ਦੀ ਗਿਣਤੀ 1200 ਹੈ। ਇਸ ਲਈ ਇਥੇ ਪਹਿਲਾਂ ਉਨ੍ਹਾਂ ਨੇ 100 ਬੱਛਿਆਂ ਲਈ ਕੋਟ ਤਿਆਰ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਗਾਵਾਂ ਦੇ ਬੱਛਿਆਂ ਲਈ ਤਿੰਨ ਪਰਤਾਂ ਵਾਲਾ ਕੋਟ ਬਣਾਇਆ ਜਾ ਰਿਹਾ ਹੈ। ਇਹ ਪਹਿਲਾਂ ਨਰਮ ਕੱਪੜਾ ਅਤੇ ਉਸ ਤੋਂ ਬਾਅਦ ਫ਼ੋਮ ਅਤੇ ਫਿਰ ਜੂਟ ਦੇ ਲਗਾ ਕੇ ਇਸ ਨੂੰ ਬਣਾਇਆ ਜਾਵੇਗਾ। ਪਹਿਲਾਂ ਕੱਪੜਾ ਇਸ ਲਈ ਕਿ ਬੱਛਿਆਂ ਨੂੰ ਚੁੱਭੇ ਨਾ, ਫੋਮ ਇਲ ਲਈ ਕਿ ਜੇ ਉਹ ਗਿੱਲੀ ਥਾਂ ਬੈ ਜਾਣ ਤਾਂ ਉਹ ਉਸ ਨੂੰ ਸੋਖ ਲਵੇ ਅਤੇ ਜੂਟ ਇਲ ਲਈ ਤਾਂ ਜੋਂ ਉਨ੍ਹਾਂ ਨੂੰ ਗਰਮਾਹਟ ਮਿਲ ਸਕੇ। ਇਸ ਦਾ ਨਮੂਨਾ ਤਿਆਰ ਹੋ ਗਿਆ ਹੈ ਅਤੇ ਨਵੰਬਰ ਦੇ ਅੰਤ ਤੱਕ ਇਸ ਦੀ ਡਿਲੀਵਰੀ ਹੋ ਜਾਵੇਗੀ।