ETV Bharat / bharat

ਮੋਦੀ ਦੇ ਕੈਮਰਾ ਅਤੇ ਈ-ਮੇਲ ਵਾਲੇ ਬਿਆਨ 'ਤੇ ਪ੍ਰਕਾਸ਼ ਰਾਜ ਨੇ ਕਿਹਾ... - ਨਰਿੰਦਰ ਮੋਦੀ

ਤਮਿਲ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਬੈਂਗਲੁਰੂ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਪ੍ਰਕਾਸ਼ ਰਾਜ ਨੇ ਪ੍ਰਧਾਨ ਮੰਤਰੀ ਮੋਦੀ ਨੇ ਤੰਜ ਕੱਸਿਆ ਹੈ। ਪ੍ਰਕਾਸ਼ ਰਾਜ ਨੇ ਮੋਦੀ ਦੇ ਈ-ਮੇਲ ਅਤੇ ਡਿਜੀਟਲ ਕੈਮਰੇ ਵਾਲੇ ਬਿਆਨ 'ਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ।

ਡਿਜ਼ਾਈਨ ਫ਼ੋਟੋ।
author img

By

Published : May 14, 2019, 10:34 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਾਲਾਕੋਟ 'ਤੇ ਦਿੱਤੇ ਬਿਆਨ ਤੋਂ ਬਾਅਦ ਉਨ੍ਹਾਂ ਦਾ ਕਾਫ਼ੀ ਮਜ਼ਾਕ ਉਡਾਇਆ ਗਿਆ। ਹੁਣ ਇੱਕ ਵਾਰ ਮੁੜ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਸਾਲ 1987-88 ਵਿੱਚ ਈ-ਮੇਲ ਅਤੇ ਡਿਜੀਟਲ ਕੈਮਰੇ ਦੀ ਵਰਤੋਂ ਕੀਤੀ ਸੀ। ਉਨ੍ਹਾਂ ਦੇ ਇਸੇ ਬਿਆਨ 'ਤੇ ਅਦਾਕਾਰ ਪ੍ਰਕਾਸ਼ ਰਾਜ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਪ੍ਰਕਾਸ਼ ਰਾਜ ਨੇ ਟਵੀਟ ਕਰਦਿਆਂ ਲਿਖਿਆ, "ਸਾਨੂੰ ਜਿੱਥੋਂ ਤੱਕ ਜਾਣਕਾਰੀ ਹੈ ਤਾਂ ਅਜਿਹਾ 1990 ਦੇ ਦਹਾਕੇ 'ਚ ਹੋਇਆ ਸੀ ਪਰ ਸਾਡੇ ਚੌਂਕੀਦਾਰ ਕੋਲ ਡਿਜੀਟਲ ਕੈਮਰੇ ਅਤੇ ਈ-ਮੇਲ ਦੀ ਜਾਣਕਾਰੀ 1980 ਦੇ ਦਹਾਕੇ 'ਚ ਹੀ ਹੋ ਗਈ ਸੀ। ਹਾਲਾਂਕਿ ਉਹ ਉਸ ਸਮੇਂ ਜੰਗਲ 'ਚ ਸਨ, ਮਹਾਭਾਰਤ ਪੜ੍ਹਦੇ ਹੋਏ...ਬੱਦਲਾਂ 'ਚ ਘਿਰੇ...ਉੁੱਲੂ ਬਨਾਉਣ ਦੀ ਵੀ ਹੱਦ ਹੁੰਦੀ ਹੈ।"

  • THOUGH we CITIZENS knew only in 90s...Our CHOWKIDAR derived the knowledge of DIGITAL CAMERAS and EMAILS in the 80s ..while he was in the forests ..by reading MAHABHARATA...surrounded by CLOUDS....🤪🤪🤪. ULLU BANANA KA BHI HADH HOTA HAI ..BHAI pic.twitter.com/WMeKy1VfGH

    — Prakash Raj (@prakashraaj) May 13, 2019 " class="align-text-top noRightClick twitterSection" data=" ">

ਪ੍ਰਕਾਸ਼ ਰਾਜ ਤੋਂ ਇਲਾਵਾ ਹੋਰ ਕਈ ਸਿਆਸੀ ਆਗੂਆਂ ਨੇ ਟਵੀਟ ਕਰਕੇ ਮੋਦੀ ਦੇ ਇਸ ਬਿਆਨ ਦਾ ਮਜ਼ਾਕ ਉਡਾਇਆ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਅੱਗੇ ਕਈ ਤਰ੍ਹਾਂ ਦੇ ਸਵਾਲ ਵੀ ਰੱਖੇ ਹਨ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ, "ਸ਼ਾਇਦ, ਮੈਂ ਪਹਿਲੀ ਵਾਰ ਡਿਜੀਟਲ ਕੈਮਰੇ ਦੀ ਵਰਤੋਂ 1987-1988 'ਚ ਕੀਤੀ ਸੀ ਅਤੇ ਉਸ ਸਮੇਂ ਘੱਟ ਹੀ ਲੋਕਾਂ ਕੋਲ ਈ-ਮੇਲ ਹੁੰਦੀ ਸੀ। ਉਸ ਸਮੇਂ ਵਿਰਾਮ ਗਾਮ ਤਹਿਸੀਲ ਵਿਚ ਅਡਵਾਨੀ ਜੀ ਦੀ ਰੈਲੀ ਸੀ। ਮੈਂ ਡਿਜੀਟਲ ਕੈਮਰੇ 'ਤੇ ਉਨ੍ਹਾਂ ਦੀ ਫ਼ੋਟੋ ਖਿੱਚ ਕੇ ਦਿੱਲੀ ਭੇਜੀ ਸੀ। ਆਪਣੇ ਇਸ ਬਿਆਨ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਮਜ਼ਾਕ ਦਾ ਪਾਤਰ ਬਣ ਗਏ ਹਨ।

Intro:Body:

Modi being trolled

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.