ਨਵੀਂ ਦਿੱਲੀ: ਦਿੱਲੀ ਵਿੱਚ ਦੀਵਾਲੀ ਮੌਕੇ ਚਲਾਏ ਪਟਾਕਿਆਂ ਦਾ ਅਸਰ ਸਾਫ਼ ਤੌਰ ਉੱਤੇ ਵੇਖਿਆ ਜਾ ਰਿਹਾ ਹੈ। ਏਅਰ ਕੁਆਲਟੀ ਇੰਡੈਕਸ (ਏਕਿਊਆਈ) ਦੇ ਅੰਕੜਿਆਂ ਅਨੁਸਾਰ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਅਤੇ ਇੰਡੀਆ ਗੇਟ ਦੇ ਆਲੇ-ਦੁਆਲੇ ਦਾ ਖੇਤਰ 'ਗ਼ੈਰ-ਸਿਹਤਮੰਦ' ਸ਼੍ਰੇਣੀ ਵਿੱਚ ਹੈ।
ਦੀਵਾਲੀ ਦੀ ਅਗਲੀ ਸਵੇਰ, ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੋ ਗਿਆ ਹੈ। ਏਅਰ ਕੁਆਲਟੀ ਇੰਡੈਕਸ ਦੇ ਅਨਸੂਰ ਲੋਧੀ ਰੋਡ ਖੇਤਰ ਵਿਚ ਪੀਐਮ 2.5 ਨੂੰ 500 'ਤੇ ਰਿਕਾਰਡ ਕੀਤਾ ਗਿਆ। ਇਹ ‘ਖ਼ਤਰਨਾਕ’ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਲੋਧੀ ਰੋਡ ਦੇ ਇਲਾਕੇ ਵਿੱਚ ਏਅਰ ਕੁਆਲਟੀ ਇੰਡੈਕਸ (ਏਕਿਊਆਈ) ਦੇ ਅੰਕੜਿਆਂ ਅਨੁਸਾਰ ਪੀਐਮ 2.5 ਉੱਤੇ 500 ਹੈ, ਜੋ ਕਿ 'ਗੰਭੀਰ ਤੇ ਖ਼ਤਰਨਾਕ' ਸ਼੍ਰੇਣੀ ਵਿੱਚ ਆਉਂਦਾ ਹੈ।
ਅੱਜ ਸਵੇਰੇ 7 ਵਜੇ ਤੱਕ ਦਾ ਪੱਧਰ
- ਅਨੰਦ ਵਿਹਾਰ ਵਿਖੇ 358, ਬਹੁਤ ਮਾੜਾ
- ITO ਵਿਖੇ 347, ਬਹੁਤ ਮਾੜਾ
- ਜਹਾਂਗੀਰਪੁਰੀ ਵਿਖੇ 360, ਬਹੁਤ ਮਾੜਾ
- ਦਵਾਰਕਾ ਵਿਖੇ 350, ਬਹੁਤ ਮਾੜਾ
- ਉੱਤਰ ਕੈਂਪਸ ਵਿੱਚ 328, ਬਹੁਤ ਮਾੜਾ
- ਲੋਧੀ ਰੋਡ ਉੱਤੇ 348, ਬਹੁਤ ਮਾੜਾ
ਇਹ ਵੀ ਪੜ੍ਹੋ: ਦੀਵਾਲੀ ਦੇ ਦਿਨ ਦਿੱਲੀ ਵਿੱਚ 314 ਥਾਵਾਂ ਉੱਤੇ ਲੱਗੀ ਅੱਗ