ਕਾਨਪੁਰ: ਬਦਮਾਸ਼ਾਂ ਨਾਲ ਹੋਏ ਮੁਕਾਬਲੇ ਵਿੱਚ ਸੀਓ ਬਿਹਲੌਰ ਦੇਵੇਂਦਰ ਮਿਸ਼ਰਾ, ਐਸ.ਓ. ਸ਼ਿਵਰਾਜਪੁਰ ਮਹੇਸ਼ ਯਾਦਵ, ਸਬ ਇੰਸਪੈਕਟਰ ਸਣੇ 8 ਪੁਲਿਸ ਮੁਲਾਜ਼ਮਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਪੁਲਿਸ ਅਤੇ ਅਪਰਾਧੀਆਂ ਦੀ ਮੁਠਭੇੜ ਵਿੱਚ 6 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਹੀਦ ਹੋ ਗਏ ਹਨ, ਜਦੋਂ ਕਿ ਗੋਲੀ ਲੱਗਣ ਕਾਰਨ ਐਸਓ ਬਿਥੁਰ ਸਮੇਤ 6 ਲੋਕ ਜ਼ਖਮੀ ਹਨ। ਜ਼ਖਮੀ ਐਸਓ ਅਤੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਗੰਭੀਰ ਹਾਲਤ ਵਿੱਚ ਰੀਜੇਂਸੀ ਹਸਪਤਾਲ ਲਿਆਂਦਾ ਗਿਆ ਹੈ।
ਜਾਣਕਾਰੀ ਅਨੁਸਾਰ ਪੁਲਿਸ ਟੀਮ ਚੌਬੇਪੁਰ ਥਾਣਾ ਖੇਤਰ ਦੇ ਪਿੰਡ ਵਿਕਰੂ ਗਈ ਸੀ। ਇਸ ਦੌਰਾਨ ਪੁਲਿਸ ਦੀ ਟੀਮ ਉੱਤੇ ਜ਼ਬਰਦਸਤ ਫਾਇਰਿੰਗ ਹੋਈ। ਹਮਲਾਵਰਾਂ ਨੇ ਪੁਲਿਸ 'ਤੇ ਛੱਤਾਂ ਤੋਂ ਦੀਆਂ ਗੋਲੀਆਂ ਚਲਾਈਆਂ।
ਮੁਕਾਬਲੇ ਦੌਰਾਨ ਬਿਠੂਰ ਥਾਣੇ ਦੇ ਇੰਚਾਰਜ ਕੌਸ਼ਲੇਂਦਰ ਪ੍ਰਤਾਪ ਸਿੰਘ ਸਮੇਤ ਕਈ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਲੱਗੀ। ਬਦਮਾਸ਼ਾਂ 'ਚ ਇੱਕ ਵਿਕਾਸ ਦੂਬੇ ਦਾ ਨਾਮ ਸਾਹਮਣੇ ਆ ਰਿਹਾ ਹੈ। ਵਿਕਾਸ ਨੇ ਪੁਲਿਸ ਦੇ ਕਈ ਹਥਿਆਰ ਵੀ ਲੁੱਟੇ ਹਨ।
ਜ਼ਿਕਰਯੋਗ ਹੈ ਕਿ ਵਿਕਾਸ ਦੁਬੇ ਥਾਣੇ ਵਿੱਚ ਦਾਖਲ ਹੋ ਕੇ ਰਾਜ ਮੰਤਰੀ ਅਤੇ ਪੁਲਿਸ ਕਰਮਚਾਰੀਆਂ ਸਮੇਤ ਕਈ ਲੋਕਾਂ ਦਾ ਕਤਲ ਕਰ ਚੁੱਕਾ ਹੈ। ਏਡੀਜੀ ਕਾਨਪੁਰ ਜ਼ੋਨ ਦੇ ਆਈਜੀ ਰੇਂਜ ਐੱਸਐੱਸਪੀ ਕਾਨਪੁਰ ਸਮੇਤ ਕਈ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਮੌਕੇ 'ਤੇ ਮੌਜੂਦ ਹੈ। ਖ਼ਬਰਾਂ ਅਨੁਸਾਰ ਸਾਰੇ ਬਦਮਾਸ਼ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਹਨ। ਉਨ੍ਹਾਂ ਦੀ ਭਾਲ ਲਈ ਪੁਲਿਸ ਕੰਬਿੰਗ ਅਭਿਆਨ ਚਲਾ ਰਹੀ ਹੈ।