ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਖੁਰਾਕ ਤੇ ਖੇਤੀਬਾੜੀ ਸੰਗਠਨ ਦੀ 75ਵੀਂ ਵਰ੍ਹੇਗੰਢ 'ਤੇ 75 ਰੁਪਏ ਦਾ ਸਿੱਕਾ ਜਾਰੀ ਕਰਨਗੇ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇੱਕ ਬਿਆਨ 'ਚ ਦਿੱਤੀ ਗਈ।
ਬਿਆਨ 'ਚ ਕਿਹਾ ਗਿਆ ਕਿ ਇਹ ਪ੍ਰੋਗਰਾਮ ਸਰਕਾਰ ਵੱਲੋਂ ਖੇਤੀਬਾੜੀ 'ਤੇ ਪੋਸ਼ਣ ਖੇਤਰ ਨੂੰ ਦਿੱਤੀ ਜਾ ਰਹੀ ਉੱਚ ਤਰਜੀਹ ਨੂੰ ਸਮਰਪਿਤ ਹੈ। ਨਾਲ ਹੀ ਭੁੱਖ, ਕੁਪੋਸ਼ਣ ਦੇ ਖਾਤਮੇ ਲਈ ਸਰਕਾਰ ਦੇ ਪੱਕੇ ਸੰਕਲਪ ਨੂੰ ਦਰਸਾਉਂਦਾ ਹੈ।
ਇਸ ਪ੍ਰੋਗਰਾਮ 'ਚ ਦੇਸ਼ ਭਰ ਦੇ ਆਂਗਨਵਾੜੀ, ਖੇਤੀ ਅਭਿਆਨ ਕੇਂਦਰ ਨਾਲ ਜੁੜੇ ਲੋਕ ਹਿੱਸਾ ਲੈਣਗੇ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ 'ਚ ਹਿੱਸਾ ਲੈਣਗੇ।
ਜ਼ਿਕਰਯੋਗ ਹੈ ਕਿ ਚੰਗੀ ਗੁਣਵੱਤਾ ਵਾਲੇ ਭੋਜਨ ਨੂੰ ਨਿਯਮਿਤ ਰੂਪ ਨਾਲ ਯਕੀਨੀ ਬਣਾਇਆ ਜਾਵੇ ਤਾਂ ਜੋ ਉਹ ਕਾਰਜਸ਼ੀਲ ਤੇ ਸਿਹਤਮੰਦ ਰਹਿਣ।