ਬੰਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਾਟਕ ਦੀ ਪ੍ਰਮੁੱਖ ਸਾਲਾਨਾ ਟੈਕਨਾਲੋਜੀ ਕਾਨਫਰੰਸ ਦਾ ਉਦਘਾਟਨ ਕਰਨਗੇ। ਇਹ ਕਾਨਫਰੰਸ 19 ਤੋਂ 21 ਨਵੰਬਰ ਤੱਕ ਆਯੋਜਤ ਕੀਤੀ ਜਾ ਰਹੀ ਹੈ।
ਸੰਮੇਲਨ ਕਰਨਾਟਕ ਸਰਕਾਰ ਦੁਆਰਾ ਇਨੋਵੇਸ਼ਨ ਐਂਡ ਟੈਕਨਾਲੋਜੀ ਸੁਸਾਇਟੀ ਅਤੇ ਸਾੱਫਟਵੇਅਰ ਟੈਕਨਾਲੋਜੀ ਪਾਰਕਜ਼ ਆਫ਼ ਇੰਡੀਆ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਕਰਨਾਟਕ ਇਨੋਵੇਸ਼ਨ ਐਂਡ ਟੈਕਨਾਲੋਜੀ ਸੁਸਾਇਟੀ ਸੂਬਾ ਸਰਕਾਰ ਦੀ ਸੂਚਨਾ ਟੈਕਨਾਲੋਜੀ, ਬਾਇਓਟੈਕਨਾਲੋਜੀ ਅਤੇ ਸਟਾਰਟਅਪਾਂ ਬਾਰੇ ਵਿਚਾਰ ਸਮੂਹ ਹੈ।
ਬੀਟੀਐਸ 2020 ਕੇਂਦਰ ਦਾ ਦੌਰਾ ਕਰਨ ਤੋਂ ਬਾਅਦ ਉੱਪ-ਮੁੱਖ ਮੰਤਰੀ ਅਤੇ ਆਈਟੀ, ਬੀਟੀ ਅਤੇ ਐਸਐਂਡਟੀ ਮੰਤਰੀ ਸੀਐਨ ਅਸ਼ਵਤ ਨਾਰਾਇਣ ਨੇ ਕਿਹਾ ਕਿ ਅਸੀਂ ਬੀਟੀਐਸ ਨੂੰ ਸਫਲ ਬਣਾਉਣ ਲਈ ਜ਼ਰੂਰੀ ਪ੍ਰਬੰਧ ਕੀਤੇ ਹਨ। ਇਹ ਇਵੈਂਟ ਪੂਰੀ ਤਰ੍ਹਾਂ ਵਰਚੁਅਲ ਹੋਵੇਗਾ।
ਵਰਚੁਅਲ ਸਮਾਰੋਹ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਅਤੇ ਸਵਿਟਜ਼ਰਲੈਂਡ ਦੇ ਉਪ-ਰਾਸ਼ਟਰਪਤੀ ਗਾਈ ਪਰਮੇਲਿਨ ਵੀ ਸੰਬੋਧਨ ਕਰਨਗੇ। 200 ਤੋਂ ਵੱਧ ਭਾਰਤੀ ਕੰਪਨੀਆਂ ਇਸ ਸਮਾਰੋਹ ਵਿੱਚ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੇ ਆਪਣੀ ਵਰਚੁਅਲ ਪ੍ਰਦਰਸ਼ਨੀ ਲਗਾਈ ਹੈ।
ਕਾਨਫਰੰਸ ਵਿੱਚ 4000 ਤੋਂ ਵੱਧ ਡੈਲੀਗੇਟ, 270 ਬੁਲਾਰੇ ਹਿੱਸਾ ਲੈਣਗੇ। ਕਾਨਫਰੰਸ ਦੌਰਾਨ 75 ਵਿਚਾਰ ਵਟਾਂਦਰੇ ਸੈਸ਼ਨ ਹੋਣਗੇ। ਇਸ ਵਿੱਚ ਹਰ ਰੋਜ਼ 50,000 ਤੋਂ ਵੱਧ ਭਾਗੀਦਾਰ ਹਿੱਸਾ ਲੈਣਗੇ।