ਨਵੀਂ ਦਿੱਲੀ: ਜੀ-7 ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਫਰਾਂਸ ਵਿੱਚ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਅਮਰੀਕਾ ਕਸ਼ਮੀਰ ਦਾ ਮੁੱਦਾ ਚੁੱਕਣ ਦਾ ਐਲਾਨ ਕਰ ਚੁੱਕਾ ਹੈ। ਹੁਣ ਵੇਖਣਾ ਹੋਵੇਗਾ ਕਿ ਭਾਰਤ ਦਾ ਇਸ ਮੁੱਦੇ 'ਤੇ ਕੀ ਜਵਾਬ ਹੋਵੇਗਾ।
ਭਾਰਤੀ ਸਮੇਂ ਮੁਤਾਬਕ ਅੱਜ ਯਾਨੀ ਸੋਮਵਾਰ ਦੁਪਹਿਰ ਪੌਣੇ ਚਾਰ ਵਜੇ ਦੋਵੇਂ ਆਗੂਆਂ ਦੀ ਮੁਲਾਕਾਤ ਹੋਵੇਗੀ।
ਜੀ-7 'ਚ ਮੋਦੀ ਕਲਾਈਮੇਂਟ ਚੇਂਜ ਤੇ ਡਿਜੀਟਲ ਮੁੱਦੇ 'ਤੇ ਆਪਣੀ ਗੱਲ ਰੱਖਣਗੇ। ਹਾਲਾਂਕਿ, ਦੁਨਿਆ ਦੀ ਨਿਗਾਹ ਇਸ ਬੈਠਕ ਦੇ ਸਾਈਡਲਾਈਨਜ਼ ਵਿੱਚ ਮੋਦੀ ਤੇ ਟਰੰਪ ਦੀ ਮੁਲਾਕਾਤ 'ਤੇ ਹੈ, ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁੱਲ੍ਹੇਆਮ ਐਲਾਨ ਕੀਤਾ ਹੈ ਕਿ ਉਹ ਆਪਣੀ ਮੁਲਾਕਾਤ ਦੌਰਾਨ ਪੀਐਮ ਮੋਦੀ ਨਾਲ ਕਸ਼ਮੀਰ ਦੇ ਮੁੱਦੇ 'ਤੇ ਗੱਲ ਕਰਨਗੇ।
ਇਸ ਤੋਂ ਪਹਿਲਾਂ ਟਰੰਪ ਨੇ 22 ਜੁਲਾਈ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਖ਼ਾਸ ਮੁਲਾਕਾਤ ਦੌਰਾਨ ਕਸ਼ਮੀਰ 'ਤੇ ਵਿਚੋਲਗੀ ਦੀ ਗੱਲ ਕਰਦਿਆਂ ਦਾਅਵਾ ਕੀਤਾ ਸੀ ਕਿ ਖੁੱਦ ਪੀਐਮ ਮੋਦੀ ਨੇ ਵੀ ਉਨ੍ਹਾਂ ਨੂੰ ਇਹ ਕਿਹਾ ਸੀ। ਹਾਲਾਂਕਿ ਭਾਰਤ ਨੇ ਇਸ 'ਤੇ ਸਖ਼ਤ ਪ੍ਰਤੀਕਰਮ ਦਿੱਤਾ। ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸੰਸਦ ਵਿੱਚ ਕਿਹਾ ਕਿ ਇਹ ਝੂਠ ਹੈ।
ਇਹ ਵੀ ਪੜ੍ਹੋ: G-7 ਸੰਮੇਲਨ 'ਚ PM ਮੋਦੀ ਨੇ ਕੀਤੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨਾਲ ਮੁਲਾਕਾਤ
ਦਰਅਸਲ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ, ਦੋ ਹਫ਼ਤਿਆਂ ਪਹਿਲਾਂ ਉਹ ਪ੍ਰਧਾਨਮੰਤਰੀ ਮੋਦੀ ਨਾਲ ਸਨ, ਜਿੱਥੇ ਉਨ੍ਹਾਂ ਨੇ ਇਸ ਬਾਰੇ ਗੱਲ ਕੀਤੀ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਕੀ ਤੁਸੀਂ ਵਿਚੋਲਗੀ ਕਰਨਾ ਚਾਹੋਗੇ। ਮੈਂ ਕਿਹਾ ਸੀ ਕਿ, "ਇਹ ਤਾਂ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਮੈਂ ਹੈਰਾਨ ਹਾਂ ਕਿ ਇੰਨ੍ਹੇ ਦਿਨਾਂ ਤੋਂ ਇਹ ਚੱਲ ਰਿਹਾ ਹੈ। ਮੇਰੇ ਖਿਆਲ਼ ਨਾਲ ਉਹ ਕੋਈ ਨਤੀਜਾ ਵੇਖਣਾ ਚਾਹੁੰਦੇ ਹਨ ਤੇ ਮੈਂਨੂੰ ਖੁਸ਼ੀ ਹੋਵੇਗੀ ਜੇਕਰ ਮੈਂ ਵਿਚੋਲਗੀ ਕਰ ਸਕਾਂ।"
ਦਰਅਸਲ, ਅਮਰੀਕਾ ਕਸ਼ਮੀਰ ਦੇ ਮੁੱਦੇ 'ਤੇ ਭਾਰਤ ਨੂੰ ਵੀ ਖੁੱਸ਼ ਰੱਖਣਾ ਚਾਹੁੰਦਾ ਹੈ ਅਤੇ ਪਾਕਿਸਤਾਨ ਨੂੰ ਵੀ, ਕਿਉਂਕਿ ਅਮਰੀਕਾ ਨੂੰ ਅਫ਼ਗਾਨਿਸਤਾਨ ਤੋਂ ਨਿਕਲਣ 'ਚ ਪਾਕਿਸਤਾਨ ਦੀ ਜ਼ਰੂਰਤ ਹੈ। ਟਰੰਪ ਦੇ ਕਸ਼ਮੀਰ ਕਾਰਡ ਨੂੰ ਭਾਰਤ ਚੰਗੀ ਤਰ੍ਹਾਂ ਸਮਝਦਾ ਹੈ, ਇਸ ਲਈ ਕੂਟਨੀਤਕ ਜਵਾਬ ਦੀ ਤਿਆਰੀ ਪੂਰੀ ਹੈ।