ਨਵੀਂ ਦਿੱਲੀ : ਉੱਤਰ-ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਬੀਜੇਪੀ ਨੇ ਆਪਣਾ ਉਮੀਦਵਾਰ ਹੰਸ ਰਾਜ ਹੰਸ ਨੂੰ ਚੁਣਿਆ ਹੈ। ਹੰਸ ਰਾਜ ਨੇ ਆਪਣੇ ਬਾਰੇ ਦੱਸਦਿਆਂ ਲੋਕਾਂ ਨੂੰ ਵੋਟਾਂ ਲਈ ਅਪੀਲ ਕੀਤੀ।
ਹੰਸ ਰਾਜ ਹੰਸ ਨੇ ਨਰੇਲਾ ਵਿਧਾਨ ਸਭਾ ਦੇ ਬਖਤਾਵਰਪੁਰ ਰੋਡ 'ਤੇ ਬੀਜੇਪੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੀਐਮ ਮੋਦੀ ਦਾ ਭਾਸ਼ਣ ਸੁਣਨ ਤੋਂ ਬਾਅਦ ਉਹ ਉਨ੍ਹਾਂ ਦੇ ਮੁਰੀਦ ਹੋ ਗਏ ਹਨ।
ਬੀਜੇਪੀ ਮੈਂਬਰਾਂ ਵਿੱਚ ਵੱਖਰਾ ਹੀ ਉਤਸ਼ਾਹ
ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੀਜੇਪੀ ਮੈਂਬਰਾਂ ਵਿੱਚ ਵੱਖਰਾ ਹੀ ਉਤਸ਼ਾਹ ਨਜ਼ਰ ਆਇਆ। ਬੀਜੇਪੀ ਦੇ ਸਾਰੇ ਮੈਂਬਰ ਪੂਰੇ ਜੋਸ਼ ਖਰੋਸ਼ ਦੇ ਨਾਲ ਗਾਇਕ ਤੋਂ ਨੇਤਾ ਬਣੇ ਹੰਸਰਾਜ ਹੰਸ ਲਈ ਵੋਟਾਂ ਮੰਗਣ ਲਈ ਇਲਾਕੇ ਵੱਲ ਨਿਕਲ ਪਏ।
ਹੰਸ ਰਾਜ ਨੇ ਕਿਹਾ ਕਿ ਉਹ ਰਾਸ਼ਟਰ-ਭਗਤੀ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦੀ ਟੀਮ ਨੇ ਉਨ੍ਹਾਂ ਨੂੰ ਆਸ਼ੀਰਵਾਦ ਦੇ ਕੇ ਕਿਹਾ ਹੈ ਕਿ ਅਜਿਹੇ ਕੰਮ ਕਰ ਕੇ ਆਉਣਾ ਕਿ ਉਹ ਵੀ ਉਨ੍ਹਾਂ ਨੂੰ ਸ਼ਾਬਾਸ਼ੀ ਦੇ ਸਕਣ ਅਤੇ ਇਲਾਕੇ ਦੀ ਸਾਰੀ ਜਨਤਾ ਵੀ ਉਨ੍ਹਾਂ ਨੂੰ ਸ਼ਾਬਾਸ਼ੀ ਦੇਵੇ।