ETV Bharat / bharat

NDA 2.0: ਪਹਿਲੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨਾਂਅ ਲਿੱਖੀ ਚਿੱਠੀ

author img

By

Published : May 30, 2020, 8:31 AM IST

ਪੀਐਮ ਮੋਦੀ ਨੇ ਪੱਤਰ ਵਿੱਚ ਆਪਣੀ ਸਰਕਾਰ ਦੇ ਪਿਛਲੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਕੁੱਝ ਮਹੱਤਵਪੂਰਨ ਫੈਸਲਿਆਂ ਬਾਰੇ ਵਧੇਰੇ ਵਿਚਾਰ ਵਟਾਂਦਰੇ ਹੋਏ ਅਤੇ ਇਸ ਕਾਰਨ ਇਨ੍ਹਾਂ ਪ੍ਰਾਪਤੀਆਂ ਦਾ ਯਾਦ ਵਿੱਚ ਰਹਿਣਾ ਸੁਭਾਵਕ ਹੈ।

pm modi,modi government
ਪੀਐਮ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ‘ਤੇ ਦੇਸ਼ ਦੇ ਲੋਕਾਂ ਦੇ ਨਾਂਅ ਇੱਕ ਚਿੱਠੀ ਲਿੱਖੀ ਹੈ। ਕੋਰੋਨਾ ਸੰਕਟ ਦੇ ਦੌਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਦੀ ਹਿੰਮਤ ਵਧਾਉਂਦੇ ਕਿਹਾ ਕਿ ਸਾਨੂੰ ਹਮੇਸ਼ਾਂ ਯਾਦ ਰੱਖਣਾ ਪਵੇਗਾ ਕਿ 130 ਕਰੋੜ ਭਾਰਤੀਆਂ ਦਾ ਵਰਤਮਾਨ ਅਤੇ ਭਵਿੱਖ ਕੋਈ ਬਿਪਤਾ ਜਾਂ ਕੋਈ ਵੀ ਆਫ਼ਤ ਫੈਸਲਾ ਨਹੀਂ ਕਰ ਸਕਦੀ। ਅਸੀਂ ਆਪਣੇ ਮੌਜੂਦਾ ਵਰਤਮਾਨ ਅਤੇ ਭਵਿੱਖ ਬਾਰੇ ਫੈਸਲਾ ਖ਼ੁਦ ਤੈਅ ਕਰਾਂਗੇ।

NDA 2.0: ਪਹਿਲੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨਾਂਅ ਲਿੱਖੀ ਚਿੱਠੀ
NDA 2.0: ਪਹਿਲੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨਾਂਅ ਲਿੱਖੀ ਚਿੱਠੀ

ਪੀਐਮ ਮੋਦੀ ਨੇ ਲਿਖਿਆ, 'ਅਸੀਂ ਅੱਗੇ ਵਧਾਂਗੇ, ਅਸੀਂ ਤਰੱਕੀ ਦੇ ਰਾਹ 'ਤੇ ਚੱਲਾਂਗੇ, ਅਸੀਂ ਜਿੱਤਾਂਗੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਡਰ ਸੀ ਕਿ ਜਦੋਂ ਕੋਰੋਨਾ ਭਾਰਤ ਉੱਤੇ ਹਮਲਾ ਕਰੇਗਾ, ਤਾਂ ਭਾਰਤ ਪੂਰੀ ਦੁਨੀਆ ਲਈ ਸੰਕਟ ਬਣ ਜਾਵੇਗਾ। ਪਰ ਅੱਜ ਸਾਰੇ ਦੇਸ਼ ਵਾਸੀਆਂ ਨੇ ਭਾਰਤ ਵੱਲ ਵੇਖਣ ਦੇ ਨਜ਼ਰੀਏ ਨੂੰ ਬਦਲ ਦਿੱਤਾ ਹੈ। ਤੁਸੀਂ ਇਹ ਸਾਬਤ ਕਰਕੇ ਦਿਖਾਇਆ ਹੈ ਕਿ ਵਿਸ਼ਵ ਦੇ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਦੇਸ਼ਾਂ ਦੇ ਮੁਕਾਬਲੇ ਭਾਰਤੀਆਂ ਦੀ ਇੱਕਠ ਦੀ ਤਾਕਤ ਅਤੇ ਸਮਰਥਾ ਬੇਮਿਸਾਲ ਹੈ।'

ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਦਾ ਕੀਤਾ ਜ਼ਿਕਰ

'ਸਾਲ 2014 ਵਿੱਚ ਤੁਸੀਂ ਦੇਸ਼ ਦੇ ਲੋਕਾਂ ਨੇ ਦੇਸ਼ ਵਿੱਚ ਇੱਕ ਵੱਡੀ ਤਬਦੀਲੀ ਲਈ ਵੋਟਿੰਗ ਕੀਤੀ ਸੀ। ਦੇਸ਼ ਦੀ ਨੀਤੀ ਅਤੇ ਢੰਗ ਨੂੰ ਬਦਲਣ ਲਈ ਵੋਟ ਦਿੱਤੀ ਸੀ। ਉਨ੍ਹਾਂ 5 ਸਾਲਾਂ ਵਿੱਚ ਦੇਸ਼ ਨੇ ਪ੍ਰਣਾਲੀਆਂ ਨੂੰ ਜੜ੍ਹ ਤੋਂ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚੋਂ ਬਾਹਰ ਆਉਂਦੇ ਵੇਖਿਆ ਹੈ।

ਪਿਛਲੇ 5 ਸਾਲਾਂ ਵਿੱਚ, 'ਦੇਸ਼ ਨੇ ਗਰੀਬਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਪ੍ਰਸ਼ਾਸਨ ਨੂੰ ਬਦਲਦੇ ਵੇਖਿਆ ਹੈ। ਉਸ ਸਮੇਂ ਦੌਰਾਨ ਜਦੋਂ ਕਿ ਦੁਨੀਆ ਵਿੱਚ ਭਾਰਤ ਦਾ ਮਾਣ ਵਧਿਆ, ਅਸੀਂ ਗਰੀਬਾਂ ਦੇ ਬੈਂਕ ਖਾਤੇ ਖੋਲ੍ਹ ਉਨ੍ਹਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ। ਉਨ੍ਹਾਂ ਨੂੰ ਮੁਫ਼ਤ ਬਿਜਲੀ ਦੇ ਕੁਨੈਕਸ਼ਨ, ਟਾਇਲਟ, ਮਕਾਨ ਬਣਾ ਕੇ ਗਰੀਬਾਂ ਦੀ ਇੱਜ਼ਤ ਵੀ ਵਧਾਈ ਗਈ। ਉਸ ਦੌਰ ਵਿੱਚ ਜਿੱਥੇ ਇੱਕ ਸਰਜੀਕਲ ਸਟਰਾਈਕ ਹੋਈ, ਉਥੇ ਹੀ ਹਵਾਈ ਹਮਲੇ ਵੀ ਹੋਏ। ਉਨ੍ਹਾਂ ਕਿਹਾ ਕਿ 'ਇੱਕ ਰੈਂਕ, ਇੱਕ ਪੈਨਸ਼ਨ', 'ਇੱਕ ਰਾਸ਼ਟਰ, ਇੱਕ ਟੈਕਸ' (ਜੀਐਸਟੀ), ਐੱਮਐੱਸਪੀ ਦੀ ਕਿਸਾਨੀ ਦੀਆਂ ਪੁਰਾਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਵੀ ਕੰਮ ਕੀਤਾ।'

PM ਮੋਦੀ ਦੀ ਦੇਸ਼ ਦੇ ਨਾਂਅ ਚਿੱਠੀ

ਪੀਐੱਮ ਮੋਦੀ ਨੇ ਕੋਰੋਨਾ ਵਾਇਰਸ ਬਾਰੇ ਪੱਤਰ ਵਿੱਚ ਲਿਖਿਆ ਕਿ, ‘ਬਹੁਤ ਸਾਰੇ ਲੋਕਾਂ ਨੂੰ ਡਰ ਸੀ ਕਿ ਜਦੋਂ ਕੋਰੋਨਾ ਭਾਰਤ ‘ਤੇ ਹਮਲਾ ਕਰੇਗਾ, ਤਾਂ ਭਾਰਤ ਪੂਰੀ ਦੁਨੀਆ ਲਈ ਸੰਕਟ ਬਣ ਜਾਵੇਗਾ। ਪਰ ਅੱਜ ਸਾਰੇ ਦੇਸ਼ ਵਾਸੀਆਂ ਨੇ ਭਾਰਤ ਵੱਲ ਵੇਖਣ ਦੇ ਨਜ਼ਰੀਏ ਨੂੰ ਬਦਲ ਦਿੱਤਾ ਹੈ। ਦੇਸ਼ ਵਾਸੀਆਂ ਨੇ ਇਹ ਸਾਬਤ ਕਰਕੇ ਦਿਖਾਇਆ ਕਿ ਵਿਸ਼ਵ ਦੇ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਦੇਸ਼ਾਂ ਦੇ ਮੁਕਾਬਲੇ ਭਾਰਤੀਆਂ ਦੀ ਸਮੂਹਕ ਤਾਕਤ ਅਤੇ ਸੰਭਾਵਨਾ ਬੇਮਿਸਾਲ ਹੈ।

ਇਹ ਵੀ ਪੜ੍ਹੋ: ਲੌਕਡਾਊਨ ਦੌਰਾਨ ਵੀ ਵੱਧ-ਫੁਲ ਰਹੀ ਲੁਧਿਆਣਾ ਦੀ ਸਾਈਕਲ ਇੰਡਸਟਰੀ

ਭਾਰਤ ਦੀਆਂ ਫੌਜਾਂ ਵੱਲੋਂ ਕੋਰੋਨਾ ਵਾਰੀਅਰਜ਼ ਨੂੰ ਸਨਮਾਨਿਤ ਕੀਤੇ ਜਾਣ ਲਈ ਤਾੜੀਆਂ ਵਜਾਉਣ ਅਤੇ ਦੀਪ ਜਲਾਉਣ ਤੋਂ ਲੈ ਕੇ, ਜਨਤਕ ਕਰਫਿਊ ਜਾਂ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਨਿਯਮਾਂ ਦੀ ਪਾਲਣਾ ਕਰਨਾ, ਹਰ ਮੌਕੇ 'ਤੇ ਤੁਸੀਂ ਦਿਖਾਇਆ ਹੈ ਕਿ ਇੱਕ ਭਾਰਤ ਸਰਬੋਤਮ ਭਾਰਤ ਦੀ ਗਾਰੰਟੀ ਹੈ। ਯਕੀਨਨ ਇੰਨ੍ਹੇ ਵੱਡੇ ਸੰਕਟ ਵਿੱਚ ਕੋਈ ਵੀ ਦਾਅਵਾ ਨਹੀਂ ਕਰ ਸਕਦਾ ਕਿ ਕਿਸੇ ਨੂੰ ਵੀ ਕੋਈ ਅਸੁਵਿਧਾ ਅਤੇ ਪ੍ਰੇਸ਼ਾਨੀ ਝੱਲਣੀ ਪਈ ਹੈ। ਸਾਡੇ ਮਜ਼ਦੂਰ ਸਾਥੀ, ਪ੍ਰਵਾਸੀ ਮਜ਼ਦੂਰ, ਛੋਟੇ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਕਾਰੀਗਰ, ਸਾਮਾਨ ਵੇਚਣ ਵਾਲੇ ਵਿਕਰੇਤਾ, ਗਲੀ ਵਿਕਰੇਤਾ, ਸਾਡੇ ਦੁਕਾਨਦਾਰ ਭੈਣ-ਭਰਾ, ਛੋਟੇ ਉੱਦਮੀ, ਅਜਿਹੇ ਸਹਿਯੋਗੀ ਬੇਅੰਤ ਦੁੱਖ ਝੱਲ ਚੁੱਕੇ ਹਨ। ਹਰ ਕੋਈ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮਿਲ ਕੇ ਕੋਸ਼ਿਸ਼ ਕਰ ਰਿਹਾ ਹੈ।'

ETV Bharat Logo

Copyright © 2024 Ushodaya Enterprises Pvt. Ltd., All Rights Reserved.