ਨਵੀਂ ਦਿੱਲੀ: ਦੇਸ਼ ਭਰ 'ਚ ਗਣੇਸ਼ ਚਤੁਰਥੀ ਲੋਕਾਂ ਵੱਲੋਂ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਤਿਉਹਾਰ ਨੂੰ ਵਿਨਾਇਕ ਚਤੁਰਥੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਗਣਪਤੀ ਬੱਪਾ ਨੂੰ ਸਾਰੇ ਧਰਮਾਂ ਦੇ ਲੋਕਾਂ ਬੜੇ ਚਾਵ ਨਾਲ ਆਪਣੇ ਘਰ 'ਚ ਮਹਿਮਾਨ ਬਣਾ ਕੇ ਲੈ ਕੇ ਆਉਂਦੇ ਹਨ। 10 ਦਿਨੀਂ ਤਿਉਹਾਰ ਗਣਪਤੀ ਬੱਪਾ ਦੀ ਖੁਸ਼ੀ, ਸਵਾਗਤ ਅਤੇ ਪੂਜਾ ਵਿੱਚ ਲੰਘਦਾ ਹੈ।
ਗਣੇਸ਼ ਚਤੁਰਥੀ ਦੇ ਇਸ ਖ਼ਾਸ ਮੌਕੇ 'ਤੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਦੇ ਹੋਏ ਕਿਹਾ, "ਮੈਂ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਭਗਵਾਨ ਗਣੇਸ਼ ਦੇ ਅਸੀਸ ਨਾਲ ਖੁਸ਼ਹਾਲੀ, ਸ਼ਾਂਤੀ ਪ੍ਰਾਪਤ ਹੋਵੇ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਣੇਸ਼ ਚਤੁਰਥੀ 'ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਪੀਐੱਮ ਮੋਦੀ ਨੇ ਟਵੀਟ ਕਰ ਕਿਹਾ, "ਸਾਰੇ ਦੇਸ਼ ਵਾਸੀਆਂ ਨੂੰ ਪਵਿੱਤਰ ਤਿਉਹਾਰ ਗਣੇਸ਼ ਚਤੁਰਥੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ"
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਣੇਸ਼ ਚਤੁਰਥੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਇਸ ਵਿਸ਼ੇਸ਼ ਮੌਕੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗਣੇਸ਼ ਚਤੁਰਥੀ ਦੀ ਵਧਾਈਆਂ ਦਿੱਤੀਆਂ ਹਨ। ਕੈਪਟਨ ਨੇ ਲਿਖਿਆ ਕਿ ਭਗਵਾਨ ਗਣੇਸ਼ ਸਾਨੂੰ ਸਭ ਨੂੰ ਸ਼ਾਂਤੀ, ਅਨੰਦ ਅਤੇ ਸਿਆਣਪ ਬਖਸ਼ਣ।"