ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ 3 ਦਿਨਾਂ ਥਾਈਲੈਂਡ ਯਾਤਰਾ ਲਈ ਬੈਂਕਾਕ ਪਹੁੰਚੇ, ਜਿੱਥੇ ਭਾਰਤੀ ਪ੍ਰਵਾਸੀਆਂ ਨੇ ਹੋਟਲ ਮੈਰੀਅਟ ਮਾਰਕੁਇਸ ਵਿਖੇ ਸਵਾਗਤ ਕੀਤਾ। ਉਹ ਅੱਜ ‘ਸਵਾਸਦੀ ਪੀਐਮ ਮੋਦੀ’ ਪ੍ਰੋਗਰਾਮ ਦੌਰਾਨ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨਗੇ। ਉਹ ਇਸ ਯਾਤਰਾ ਦੌਰਾਨ ਸਾਊਥ ਈਸਟ ਏਸ਼ੀਅਨ ਨੇਸ਼ਨਜ਼ (ਆਸੀਯਾਨ), ਪੂਰਬੀ ਏਸ਼ੀਆ ਅਤੇ ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰਸੀਈਪੀ) ਸੰਮੇਲਨ ਵਿੱਚ ਹਿੱਸਾ ਲੈਣਗੇ।
![PM Modi to leave for 3-day Thailand visit today](https://etvbharatimages.akamaized.net/etvbharat/prod-images/4936882_lopmooo.jpg)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿੰਨ ਦਿਨਾਂ ਥਾਈਲੈਂਡ ਦੌਰਾ ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਦਾ ਇਹ ਦੌਰਾ ਵਪਾਰ, ਸਮੁੰਦਰੀ ਸੁਰੱਖਿਆ ਅਤੇ ਸੰਪਰਕ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਕੇਂਦਰਤ ਰਹੇਗੀ। ਇਸ ਦੌਰਾਨ ਉਹ ਏਸੀਆਨ-ਭਾਰਤ, ਪੂਰਬੀ ਏਸ਼ੀਆ ਅਤੇ ਆਰਸੀਈਪੀ ਸੰਮੇਲਨ ਵਿੱਚ ਹਿੱਸਾ ਲੈਣਗੇ।
![PM Modi to leave for 3-day Thailand visit today](https://etvbharatimages.akamaized.net/etvbharat/prod-images/4936882_lop.jpg)
ਬੈਂਕਾਕ ਵਿੱਚ ਹੋਣ ਜਾ ਰਹੀ 16 ਏਸ਼ੀਆ ਦੇਸ਼ਾਂ ਦੀ ਕਾਰੋਬਾਰੀ ਬੈਠਕ ਦੌਰਾਨ ਖੇਤਰੀ ਪ੍ਰਤੀਯੋਗੀ ਆਰਥਿਕ ਭਾਈਵਾਲੀ (ਆਰਸੀਈਪੀ) ਦਾ ਐਲਾਨ ਹੋਣਾ ਹੈ, ਜਿਸ 'ਤੇ ਵਿਸ਼ਵ ਦੀ ਨਜ਼ਰ ਰਹੇਗੀ।
![PM Modi to leave for 3-day Thailand visit today](https://etvbharatimages.akamaized.net/etvbharat/prod-images/4936882_newmodi.jpg)
ਦਰਅਸਲ, ਨਾਨਥਾਬੱਯੂਰੀ ਵਿੱਚ ਆਸੀਯਾਨ ਕਾਨਫ਼ਰੰਸ ਤੋਂ ਪਹਿਲਾਂ ਹਰ ਕਿਸੀ ਦੀ ਨਜ਼ਰ ਆਰਸੀਈਪੀ ਵਪਾਰ ਸੌਦੇ ਉੱਤੇ ਰਹੇਗੀ। ਦੱਸਿਆ ਜਾ ਰਿਹਾ ਹੈ ਕਿ ਜੇ ਇਸ ਸਮਝੌਤੇ ਨੂੰ ਅੰਤਮ ਰੂਪ ਦੇਣ ਵਿੱਚ ਸਫ਼ਲ ਹੋ ਜਾਂਦਾ ਹੈ, ਤਾਂ ਦੁਨੀਆ ਦਾ ਸਭ ਤੋਂ ਵੱਡਾ ਮੁਕਤ ਵਪਾਰਕ ਖੇਤਰ ਬਣਾਇਆ ਜਾਵੇਗਾ।
![PM Modi to leave for 3-day Thailand visit today](https://etvbharatimages.akamaized.net/etvbharat/prod-images/4936882_modi.jpg)
ਇਹ ਵੀ ਪੜ੍ਹੋ: ਕਮਲੇਸ਼ ਤਿਵਾੜੀ ਕਤਲ ਮਾਮਲਾ: ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਾਉਣ ਵਾਲਾ ਗ੍ਰਿਫ਼ਤਾਰ
ਹਾਲਾਂਕਿ, ਆਖਰੀ ਸਮੇਂ 'ਤੇ ਭਾਰਤ ਵੱਲੋਂ ਵਾਧੂ ਸ਼ਰਤਾਂ ਰੱਖਣ ਕਾਰਨ ਏਸ਼ੀਆਈ ਦੇਸ਼ਾਂ ਦੇ ਵਿਚਕਾਰ ਹੋਣ ਵਾਲੇ ਖੇਤਰੀ ਸਮਝੌਤੇ ਦਾ ਐਲਾਨ ਮੁਸ਼ਕਲ 'ਚ ਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੈਠਕ ਵਿੱਚ ਮੈਂਬਰ ਦੇਸ਼ ਆਰਸੀਈਪੀ ਉੱਤੇ ਫ਼ੀਸ ਨੂੰ ਘੱਟ ਕਰਨ 'ਤੇ ਮੋਟੇ ਤੌਰ 'ਤੇ ਕਿਸੀ ਇੱਕ ਸਮਝੌਤੇ 'ਤੇ ਪਹੁੰਚ ਜਾਣਗੇ।