ਨਵੀਂ ਦਿੱਲੀ: ਆਯੁਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਮੁੱਖ ਪ੍ਰੋਗਰਾਮ ਦਾ ਆਯੋਜਨ ਕੇਂਦਰ ਸ਼ਾਸਿਤ ਖੇਤਰ ਲੱਦਾਖ ਦੀ ਰਾਜਧਾਨੀ ਲੇਹ ਵਿੱਚ ਹੋਵੇਗਾ। ਇਸ ਆਯੋਜਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਤੌਰ 'ਤੇ ਸ਼ਾਮਲ ਹੋਣਗੇ।
ਯੋਗ ਦਿਵਸ 'ਤੇ ਹੋਣ ਵਾਲੇ ਪ੍ਰੋਗਰਾਮ ਵਿੱਚ ਮੋਦੀ ਸਾਧਾਰਨ ਯੋਗ ਅਭਿਆਸ 'ਤੇ ਆਧਾਰਿਤ ਯੋਗ ਆਸਣ ਦਾ ਪ੍ਰਦਰਸ਼ਨ ਕਰਨਗੇ। ਇਸ ਪ੍ਰੋਗਰਾਮ ਵਿੱਚ 15 ਹਜ਼ਾਰ ਤੋਂ 20 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਆਯੁਸ਼ ਮੰਤਰੀ ਸ੍ਰੀਪਦ ਨੇ ਕਿਹਾ ਕਿ ਲੇਹ ਵਰਗੀ ਉਚਾਈ ਵਾਲੀ ਥਾਂ 'ਤੇ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਯੋਗ ਅਭਿਆਸ ਕਰਨ ਵਾਲਿਆਂ ਦਾ ਇਕੱਠ ਹੋਣਾ, ਅੰਤਰਰਾਸ਼ਟਰੀ ਯੋਗ ਦਿਵਸ 2020 ਨੂੰ ਖ਼ਾਸ ਤੇ ਵੱਖਰਾ ਬਣਾਉਂਦਾ ਹੈ।