ਰੇਵਾ: ਮੱਧ ਪ੍ਰਦੇਸ਼ ਦੇ ਰੇਵਾ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਬਣ ਕੇ ਤਿਆਰ ਹੋ ਗਿਆ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ 10 ਜੁਲਾਈ ਨੂੰ ਵੀਡੀਓ ਕਾਨਫ੍ਰੰਸ ਰਾਹੀਂ ਪਾਵਰ ਪਲਾਂਟ ਦਾ ਉਦਘਾਟਨ ਕਰਨਗੇ। ਜ਼ਿਲ੍ਹਾ ਮੰਤਰਾਲੇ ਤੋਂ ਸਿਰਫ਼ 40 ਕਿਲੋਮੀਟਰ ਦੀ ਦੂਰੀ 'ਤੇ ਏਸ਼ੀਆ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਬਣਾਇਆ ਗਿਆ ਹੈ, ਇਸ ਪਾਵਰ ਪਲਾਂਟ ਦੀ ਬਿਜਲੀ ਉਤਪਾਦਨ ਸ਼ਮਤਾ 750 ਮੈਗਾਵਾਟ ਹੈ। ਪੀਐਮ ਮੋਦੀ ਵੱਲੋਂ ਉਦਘਾਟਨ ਕਰਨ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਗਈਆਂ ਹਨ।
- ਏਸ਼ੀਆ ਦਾ ਸਭ ਤੋਂ ਵੱਡਾ ਪਾਵਰ ਪਲਾਂਟ ਤਿਆਰ
750 ਮੈਗਾਵਾਟ ਸ਼ਮਤਾ ਤੱਕ ਬਿਜਲੀ ਉਤਪਾਦਨ ਕਰਨ ਵਾਲਾ ਏਸ਼ੀਆ ਦਾ ਸਭ ਤੋਂ ਪਹਿਲਾ ਸੋਲਰ ਪਾਵਰ ਪਲਾਂਟ ਰੀਵਾ ਜ਼ਿਲ੍ਹੇ ਦੇ ਬਦਵਾਰ ਪਹਾੜੀਆਂ ਵਿੱਚ ਹੈ। ਇਸ ਪਾਵਰ ਪਲਾਂਟ ਦੇ ਨਿਰਮਾਣ ਕਾਰਜ ਲਈ 2016 ਵਿੱਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨੀਂਹ ਪੱਥਰ ਰੱਖਿਆ ਸੀ।
- ਪੀਐਮ ਮੋਦੀ ਤੇ ਸ਼ਿਵਰਾਜ ਸਿੰਘ ਹੋਣਗੇ ਸ਼ਾਮਲ
ਸੋਲਰ ਪ੍ਰੋਜੈਕਟ ਦੇ ਉਦਘਾਟਨ ਵਿੱਚ ਭੋਪਾਲ ਤੋਂ ਵੀਡੀਓ ਕਾਨਫ੍ਰੰਸ ਰਾਹੀਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮੁੱਖ ਸੈਕਟਰੀ ਇਕਬਾਲ ਸਿੰਘ ਵੈਸ, ਮੁੱਖ ਸੈਕਟਰੀ ਸੰਜੇ ਦੁਬੇ ਅਤੇ ਮੱਧ ਪ੍ਰਦੇਸ਼ ਊਰਜਾ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਦੀਪਕ ਸਕਸੈਨਾ ਸ਼ਾਮਲ ਹੋਣਗੇ।
- ਜਨਵਰੀ 2020 ਤੋਂ ਸ਼ੁਰੂ ਹੋਇਆ ਸੀ ਪਲਾਂਟ
ਰੇਵਾ ਵਿੱਚ 1590 ਏਕੜ ਵਿੱਚ ਇਹ ਸੋਲਰ ਪਲਾਂਟ ਸਥਿਤ ਹੈ। ਜਨਵਰੀ 2020 ਵਿੱਚ ਹੀ 750 ਮੈਗਾਵਾਟ ਦੀ ਸ਼ਮਤਾ ਨਾਲ ਇਹ ਚਾਲੂ ਹੋ ਗਿਆ ਸੀ, ਪਰ ਪੀਐਮ ਮੋਦੀ ਤੋਂ ਸਮਾਂ ਨਾ ਮਿਲਣ ਕਰਕੇ ਹੁਣ ਤੱਕ ਇਸ ਦਾ ਉਦਘਾਟਨ ਨਹੀਂ ਸੀ ਹੋ ਪਾਇਆ। ਹੁਣ ਪੀਐਮ ਮੋਦੀ 10 ਜੁਲਾਈ ਨੂੰ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਰੇਵਾ ਅਲਟਰਾ ਮੈਗਾ ਸੋਲਰ ਲਿਮੀਟੇਡ, ਐਮਪੀ ਊਰਜਾ ਵਿਕਾਸ ਨਿਗਮ ਲਿਮੀਟੇਡ ਅਤੇ ਭਾਰਤ ਦੀ ਸੋਲਰ ਐਨਰਜੀ ਕਾਰਪੋਰੇਸ਼ਨ ਦਾ ਇੱਕ ਜੁਆਇੰਟ ਵੈਂਚਰ ਹੈ।
- ਤਿਆਰ ਕੀਤੀਆਂ ਗਈਆਂ 3 ਯੂਨਿਟਾਂ
ਇਸ ਪੂਰੇ ਸੋਲਰ ਪਲਾਂਟ ਵਿੱਚ ਸੋਲਰ ਊਰਜਾ ਤੋਂ ਬਿਜਲੀ ਉਤਪਾਦਨ ਲਈ 3 ਯੂਨਿਟਾਂ ਤਿਆਰ ਕੀਤੀਆਂ ਗਈਆਂ ਹਨ। ਤਿੰਨਾਂ ਇਕਾਈਆਂ ਤੋਂ 250-250 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਵੇਗਾ। ਹਾਲਾਂਕਿ ਜਨਵਰੀ 2020 ਤੋਂ ਸੋਲਰ ਪਾਵਰ ਪਲਾਂਟ ਨੇ ਆਪਣੀ ਪੂਰੀ ਸ਼ਮਤਾ ਨਾਲ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ।