ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰਿਹਾਇਸ਼ ਵਿਖੇ ਇੱਕ ਪ੍ਰੋਗਰਾਮ ਦੌਰਾਨ ਈਟੀਵੀ ਭਾਰਤ ਵੱਲੋਂ ਤਿਆਰ ਕੀਤੇ ਗਾਂਧੀ ਜੀ ਦੇ ਮਨਪਸੰਦ ਭਜਨ 'ਵੈਸ਼ਨਵ ਜਨ ਤੋ ਤੇਨੇ ਕਹਿਯੇ ਜੇ ਪੀੜ ਪਰਾਈ ਜਾਣੇ ਰੇ, ਪਰ ਦੁਖੇ ਉਪਕਾਰ ਕਰੇ ਤੋ ਯੇ ਮਨ ਅਭਿਮਾਨ ਨਾ ਆਣੇ ਰੇ' ਨੂੰ ਵਿਖਾਇਆ। ਉਨ੍ਹਾਂ ਨੇ ਈਟੀਵੀ ਭਾਰਤ ਵੱਲੋਂ ਗਾਂਧੀ ਜੀ ਦੇ ਆਦਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਦੀ ਸ਼ਲਾਘਾ ਕੀਤੀ। ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਨੇ ਈਟੀਵੀ ਭਾਰਤ ਵੱਲੋਂ ਗਾਂਧੀ ਜੀ 150ਵੀਂ ਵਰ੍ਹੇਗੰਢ ਮੌਕੇ ‘ਤੇ ਗਾਂਧੀ ਜੀ ਦੇ ਮਨਪਸੰਦ ਭਜਨ ਦਾ ਸੰਗੀਤਕ ਵੀਡੀਓ ਲਾਂਚ ਕੀਤਾ ਸੀ।
ਗਾਂਧੀ ਜੀ ਦੀ 150ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਖੇਤਰਾਂ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਫੈਲਾਉਣ ਦੀ ਅਪੀਲ ਕੀਤੀ। ਇਸ ਦੌਰਾਨ ਪੀਐੱਮ ਮੋਦੀ ਨੇ ਈਟੀਵੀ ਭਾਰਤ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਈਟੀਵੀ ਭਾਰਤ ਵੱਲੋਂ ਤਿਆਰ ਕੀਤਾ ਸੰਗੀਤਕ ਵੀਡੀਓ ਵਿਖਾਇਆ।
ਇਸ ਤੋਂ ਪਹਿਲਾਂ ਵੀ ਪੀਐੱਮ ਮੋਦੀ ਈਟੀਵੀ ਭਾਰਤ ਦੇ ਉਪਰਾਲੇ ਦੀ ਸ਼ਲਾਘਾ ਕਰ ਚੁੱਕੇ ਹਨ ਪੀਐੱਮ ਨੇ ਟਵੀਟ ਕਰਦਿਆਂ ਲਿਖਿਆ, ਪਿਆਰੇ ਬਾਪੂ ਜੀ ਦੇ ਪਿਆਰੇ ਭਜਨ ਦੀ ਪੇਸ਼ਕਸ਼ ਕਰਨ ਲਈ @Eenadu_Hindi ਦਾ ਤਹਿ ਦਿਲੋਂ ਧੰਨਵਾਦ। ਮਹਾਤਮਾ ਗਾਂਧੀ ਦੇ ਸੁਪਨੇ ਸਵੱਛ ਭਾਰਤ ਮੁਹਿੰਮ ਵਿੱਚ ਜਾਗਰੂਕਤਾ ਫੈਲਾਉਣ ਲਈ ਮੀਡੀਆ ਦਾਇਰੇ ਦਾ ਵੱਡਾ ਯੋਗਦਾਨ ਰਿਹਾ ਹੈ। ਹੁਣ ਵਾਰੀ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦੀ ਹੈ। ਇਸ ਪ੍ਰੋਗਰਾਮ ਦੌਰਾਨ ਗਾਂਧੀ ਜੀ ਦੇ ਆਦਰਸ਼ਾਂ ਨੂੰ ਦੁਨੀਆਂ ਤੱਕ ਪਹੁੰਚਾਉਣ ਵਾਲੇ 4 ਵੀਡੀਓ ਵਿਖਾਏ ਗਏ, ਜਿਸ ਵਿੱਚ ਈਟੀਵੀ ਭਾਰਤ ਦੀ ਪੇਸ਼ਕਸ਼ ਵੀ ਸ਼ਾਮਿਲ ਸੀ।
ਇਹ ਵੀ ਪੜ੍ਹੋ: ਪੀਐਮ ਮੋਦੀ ਘਰ ਪੁੱਜੇ ਬਾਲੀਵੁੱਡ ਸਿਤਾਰੇ, ਮੋਦੀ ਨੇ ਕੀਤੀ ਕਲਾਕਾਰਾਂ ਨੂੰ ਇਹ ਖ਼ਾਸ ਅਪੀਲ