ETV Bharat / bharat

ਬਿਹਾਰ ਵਿੱਚ ਇੱਕ ਵਾਰ ਫਿਰ ਬਣਨ ਜਾ ਰਹੀ ਐਨਡੀਏ ਦੀ ਸਰਕਾਰ: ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਵਿੱਚ ਅੱਜ ਤੋਂ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਸਾਸਾਰਾਮ ਜ਼ਿਲ੍ਹੇ ਦੇ ਦੇਹਰੀ ਦੇ ਬਿਆਡਾ ਮੈਦਾਨ ਤੋਂ ਕੀਤੀ ਤੇ ਪਹਿਲੀ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੁਣ ਗਯਾ ਦੇ ਗਾਂਧੀ ਮੈਦਾਨ ਵਿੱਚ ਸੰਬੋਧਨ ਕਰ ਰਹੇ ਹਨ।

ਤਸਵੀਰ
ਤਸਵੀਰ
author img

By

Published : Oct 23, 2020, 1:03 PM IST

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਲਈ ਮੁਹਿੰਮ ਹੁਣ ਪੂਰੇ ਜੋਰਾਂ-ਸ਼ੋਰਾਂ 'ਤੇ ਹੈ। ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਵਿੱਚ ਰੁੱਝੀਆਂ ਹੋਈਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿੱਚ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪੀਐਮ ਮੋਦੀ ਨੇ ਸਾਸਾਰਾਮ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਾਸਾਰਾਮ ਜ਼ਿਲ੍ਹੇ ਦੇ ਦੇਹਰੀ ਦੇ ਬਿਆਡਾ ਮੈਦਾਨ ਤੋਂ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕੀਤਾ।

ਸਾਸਾਰਾਮ ਰੈਲੀ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ:

  • ਮੈਂ ਬਿਹਾਰ ਦੇ ਲੋਕਾਂ ਨੂੰ ਇੰਨੀ ਵੱਡੀ ਤਬਾਹੀ ਦਾ ਡੱਟ ਕੇ ਮੁਕਾਬਲਾ ਕਰਨ ਲਈ ਵਧਾਈ ਦੇਣਾ ਚਾਹੁੰਦਾ ਹਾਂ। ਕੋਰੋਨਾ ਤੋਂ ਬਚਣ ਲਈ ਤੇਜ਼ ਫ਼ੈਸਲੇ ਲਏ ਗਏ ਹਨ, ਬਿਹਾਰ ਦੇ ਲੋਕਾਂ ਨੇ ਜਿਸ ਢੰਗ ਨਾਲ ਕੰਮ ਕੀਤਾ, ਐਨ.ਡੀ.ਏ. ਦੀ ਸਰਕਾਰ, ਨਿਤੀਸ਼ ਜੀ ਦੇ ਲੋਕਾਂ ਨੇ ਕੰਮ ਕੀਤਾ, ਨਤੀਜੇ ਅੱਜ ਦਿਖਾਈ ਦੇ ਰਹੇ ਹਨ।
  • ਦੁਨੀਆ ਦੇ ਵੱਡੇ-ਵੱਡੇ ਅਮੀਰ ਦੇਸ਼ਾਂ ਦੀ ਸਥਿਤੀ ਕਿਸੇ ਤੋਂ ਲੁਕੀ ਨਹੀਂ ਹੈ। ਜੇਕਰ ਬਿਹਾਰ ਵਿੱਚ ਕੋਈ ਤੇਜ਼ੀ ਨਾਲ ਕੰਮ ਨਾ ਹੁੰਦਾ, ਤਾਂ ਇਹ ਮਹਾਂਮਾਰੀ ਪਤਾ ਨਹੀਂ ਸਾਡੇ ਕਿੰਨੇ ਸਾਥੀਆਂ, ਸਾਡੇ ਪਰਿਵਾਰ ਮੈਂਬਰਾਂ ਦੀ ਜਾਨ ਲੈ ਲੈਂਦੀ, ਜਿਸ ਦੀ ਕੋਈ ਵੀ ਕਲਪਨਾ ਨਹੀਂ ਕਰ ਸਕਦਾ।
  • ਬਿਹਾਰ ਦੇ ਲੋਕਾਂ ਨੇ ਆਪਣਾ ਮਨ ਬਣਾਇਆ ਹੈ, ਫ਼ੈਸਲਾ ਲਿਆ ਹੈ ਕਿ ਜਿਨ੍ਹਾਂ ਦਾ ਇਤਿਹਾਸ ਬਿਹਾਰ ਨੂੰ ਬਿਮਾਰ ਬਣਾਉਣਾ ਹੈ, ਉਹ ਉਨ੍ਹਾਂ ਨੂੰ ਆਸ ਪਾਸ ਵੀ ਨਹੀਂ ਫ਼ਟਕਣ ਦੇਣਗੇ। ਜਿੰਨੇ ਸਰਵੇਖਣ ਕੀਤੇ ਜਾ ਰਹੇ ਹਨ, ਜਿੰਨੀਆਂ ਰਿਪੋਰਟਾਂ ਆ ਰਹੀਆਂ ਹਨ, ਸਭ ਵਿੱਚ ਇਹ ਹੀ ਆ ਰਿਹਾ ਹੈ - ਬਿਹਾਰ ਵਿੱਚ ਇੱਕ ਵਾਰ ਫਿਰ, ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ।
  • ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਬਿਹਾਰ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਸ ਢੰਗ ਨਾਲ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕੀਤਾ, ਉਹ ਸ਼ਲਾਘਾਯੋਗ ਹੈ। ਦੁਨੀਆ ਦੇ ਅਮੀਰ ਦੇਸ਼ਾਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ।
  • ਅੱਜ, ਰੋਹਤਾਸ ਦੇ ਨਾਲ, ਹੋਰ ਨੇੜਲੇ ਜ਼ਿਲ੍ਹਿਆਂ ਦੇ ਸਾਥੀ ਵੀ ਇੱਥੇ ਆਏ ਹਨ। ਤਕਨਾਲੋਜੀ ਦੇ ਜ਼ਰੀਏ, ਬਹੁਤ ਸਾਰੇ ਭਾਈਵਾਲ ਅਤੇ ਐਨਡੀਏ ਉਮੀਦਵਾਰ ਸਾਡੇ ਨਾਲ ਜੁੜੇ ਹੋਏ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ। ਦੋਸਤੋ, ਬਿਹਾਰ ਨੇ ਹਾਲ ਹੀ ਵਿੱਚ ਆਪਣੇ ਦੋ ਬੇਟੇ ਗਵਾਏ ਹਨ, ਜਿਨ੍ਹਾਂ ਨੇ ਦਹਾਕਿਆਂ ਤੋਂ ਇੱਥੇ ਲੋਕਾਂ ਦੀ ਸੇਵਾ ਕੀਤੀ ਸੀ।
  • ਮੈਂ ਆਪਣੇ ਕਰੀਬੀ ਮਿੱਤਰ ਅਤੇ ਗ਼ਰੀਬਾਂ, ਦਲਿਤਾਂ ਦੇ ਲਈ ਆਪਣਾ ਜੀਵਨ ਸਰਮਪਿਤ ਕਰਨੇ ਵਾਲੇ ਅਤੇ ਆਖ਼ਰੀ ਪਲ ਤੱਕ ਮੇਰੇ ਨਾਲ ਰਹਿਣ ਵਾਲੇ ਰਾਮ ਵਿਲਾਸ ਪਾਸਵਾਨ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।
  • ਬਾਬੂ ਰਘੁਵੰਸ਼ ਪ੍ਰਸਾਦ ਸਿੰਘ ਜੀ ਨੇ ਵੀ ਗ਼ਰੀਬਾਂ ਦੀ ਚੜ੍ਹਦੀ ਕਲਾ ਲਈ ਲਗਾਤਾਰ ਕੰਮ ਕੀਤਾ। ਉਹ ਵੀ ਹੁਣ ਸਾਡੇ ਵਿਚਕਾਰ ਨਹੀਂ ਹਨ। ਮੈਂ ਉਨ੍ਹਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦਾ ਹਾਂ।
  • ਦੱਸ ਦੇਈਏ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗਿਯਾ ਗਾਂਧੀ ਮੈਦਾਨ ਪਹੁੰਚਣਗੇ, ਜਿੱਥੇ ਉਹ ਇੱਕ ਹੋਰ ਰੈਲੀ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਭਾਗਲਪੁਰ ਵਿੱਚ ਤੀਜੀ ਰੈਲੀ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.