ETV Bharat / bharat

ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਦੀ ਭੂਮੀਕਾ ਉੱਤੇ ਚੁੱਕੇ ਸਵਾਲ, ਕਿਹਾ- ਬਦਲਾਅ ਸਮੇਂ ਦੀ ਲੋੜ - ਕੋਰੋਨਾ ਵਾਇਰਸ ਮਹਾਂਮਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਸੈਸ਼ਨ ਨੂੰ ਆਨਲਾਈਨ ਸੰਬੋਧਨ ਕੀਤਾ। ਪੜ੍ਹੋ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ...

ਤਸਵੀਰ
ਤਸਵੀਰ
author img

By

Published : Sep 26, 2020, 9:10 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਸੈਸ਼ਨ ਨੂੰ ਆਨਲਾਈਨ ਸੰਬੋਧਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ, ਸੰਯੁਕਤ ਰਾਸ਼ਟਰ ਮਹਾਂਸਭਾ ਆਨਲਾਈਨ ਕਰਵਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਬਾਰੇ ਸੰਯੁਕਤ ਰਾਸ਼ਟਰ ਦੀ ਭੂਮਿਕਾ ਉੱਤੇ ਸਵਾਲ ਚੁੱਕੇ ਹਨ। ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 8 ਤੋਂ 9 ਮਹੀਨਿਆਂ ਤੋਂ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸ ਵਿਸ਼ਵ-ਵਿਆਪੀ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਕੋਸ਼ਿਸ਼ਾਂ ਵਿੱਚ ਸੰਯੁਕਤ ਰਾਸ਼ਟਰ ਕਿੱਥੇ ਹੈ? ਇੱਕ ਪ੍ਰਭਾਵਸ਼ਾਲੀ ਜਵਾਬ ਕਿੱਥੇ ਹੈ? ਸੰਯੁਕਤ ਰਾਸ਼ਟਰ ਦੀਆਂ ਪ੍ਰਤੀਕ੍ਰਿਆਵਾਂ ਵਿੱਚ, ਪ੍ਰਣਾਲੀਆਂ ਵਿੱਚ ਤਬਦੀਲੀਆਂ, ਰੂਪਾਂ ਵਿੱਚ ਤਬਦੀਲੀਆਂ, ਅੱਜ ਸਮੇਂ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਟੀਕਾ ਉਤਪਾਦਕ ਦੇਸ਼ ਹੋਣ ਦੇ ਨਾਤੇ ਅੱਜ ਮੈਂ ਗਲੋਬਲ ਕਮਿਊਨਿਟੀ ਨੂੰ ਇੱਕ ਹੋਰ ਭਰੋਸਾ ਦੇਣਾ ਚਾਹੁੰਦਾ ਹਾਂ। ਭਾਰਤ ਦਾ ਟੀਕਾ ਉਤਪਾਦਨ ਅਤੇ ਟੀਕਾ ਵੰਡਣ ਦੀ ਸਮਰੱਥਾ ਮਨੁੱਖਤਾ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਲਈ ਲਾਭਦਾਇਕ ਹੋਵੇਗੀ।

ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਇਸ ਮੁਸ਼ਕਿਲ ਸਮੇਂ ਵਿੱਚ, ਭਾਰਤ ਦੀ ਫਾਰਮਾ ਇੰਡਸਟਰੀ ਨੇ 150 ਤੋਂ ਵੱਧ ਦੇਸ਼ਾਂ ਵਿੱਚ ਜ਼ਰੂਰੀ ਦਵਾਈਆਂ ਭੇਜੀਆਂ ਹਨ। ਸੰਯੁਕਤ ਰਾਸ਼ਟਰ ਦੇ ਚੱਲ ਰਹੇ ਸੁਧਾਰਾਂ ਦੀ ਪ੍ਰਕਿਰਿਆ, ਭਾਰਤੀ ਇਸਦੇ ਪੂਰਾ ਹੋਣ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਭਾਰਤ ਦੇ ਲੋਕ ਚਿੰਤਤ ਹਨ ਕਿ ਕੀ ਇਹ ਪ੍ਰਕਿਰਿਆ ਤਰਕਪੂਰਨ ਸਿੱਟੇ ਉੱਤੇ ਪਹੁੰਚੇਗੀ। ਆਖ਼ਰਕਾਰ, ਕਦੋਂ ਤੱਕ ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਫ਼ੈਸਲੇ ਲੈਣ ਦੇ ਢਾਂਚੇ ਤੋਂ ਵੱਖ ਰੱਖਿਆ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦਾ ਬਿੰਦੂਵਾਰ ਵੇਰਵਾ

  • ਭਾਰਤ ਨੂੰ ਬਹੁਤ ਮਾਣ ਹੈ ਕਿ ਇਹ ਸੰਯੁਕਤ ਰਾਸ਼ਟਰ ਦੇ ਬਾਨੀ ਦੇਸ਼ਾਂ ਵਿੱਚੋਂ ਇੱਕ ਹੈ। ਅੱਜ ਇਸ ਇਤਿਹਾਸਿਕ ਮੌਕੇ 'ਤੇ, ਮੈਂ ਇਸ ਗਲੋਬਲ ਪਲੇਟਫਾਰਮ 'ਤੇ ਤੁਹਾਡੇ ਨਾਲ ਭਾਰਤ ਦੇ 130 ਕਰੋੜ ਲੋਕਾਂ ਦੀਆਂ ਸਾਰੀਆਂ ਭਾਵਨਾਵਾਂ ਸਾਂਝੇ ਕਰਨ ਆਇਆ ਹਾਂ।
  • ਅੱਜ, ਸਮੁੱਚੇ ਵਿਸ਼ਵ ਭਾਈਚਾਰੇ ਦੇ ਸਾਹਮਣੇ ਇੱਕ ਵੱਡਾ ਸਵਾਲ ਹੈ, ਕੀ ਜਿਸ ਸੰਸਥਾ ਦਾ ਗਠਨ ਉਦੋਂ ਦੇ ਜੋ ਹਾਲਾਤ ਸਨ ਉਨ੍ਹਾਂ ਅਨੁਸਾਰ ਹੋਇਆ ਸੀ ਤਾਂ ਕੀ ਇਹ ਅੱਜ ਵੀ ਢੁਕਵੀਂ ਹੈ?
  • ਜੇਕਰ ਅਸੀਂ ਪਿਛਲੇ 75 ਸਾਲਾਂ ਵਿੱਚ ਸੰਯੁਕਤ ਰਾਸ਼ਟਰ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕਰੀਏ, ਤਾਂ ਬਹੁਤ ਸਾਰੀਆਂ ਪ੍ਰਾਪਤੀਆਂ ਵੇਖੀਆਂ ਜਾਂਦੀਆਂ ਹਨ। ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ, ਜਿਹੜੀਆਂ ਸੰਯੁਕਤ ਰਾਸ਼ਟਰ ਦੇ ਸਾਹਮਣੇ ਗੰਭੀਰ ਆਤਮ-ਨਿਰਭਰਤਾ ਦੀ ਜ਼ਰੂਰਤ ਨੂੰ ਵਧਾਉਂਦੀਆਂ ਹਨ।
  • ਇਹ ਸੱਚ ਹੈ ਕਿ ਕਹਿਣਾ ਨੂੰ ਤਾਂ ਤੀਸਰੇ ਵਿਸ਼ਵ ਯੁੱਧ ਨਹੀਂ ਹੋਇਆ , ਪਰ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਅਨੇਕਾਂ ਲੜਾਈਆਂ ਲੜੀਆਂ ਗਈਆਂ , ਬਹੁਤ ਸਾਰੀਆਂ ਘਰੇਲੂ ਲੜਾਈਆਂ ਵੀ ਹੋਈਆਂ ਗਈਆਂ, ਕਿੰਨੇ ਹੀ ਅੱਤਵਾਦੀ ਹਮਲਿਆਂ ਨਾਲ ਖੂਨ ਦੀਆਂ ਨਦੀਆਂ ਵਗਦੀਆਂ ਰਹੀਆਂ।
  • ਇਨ੍ਹਾਂ ਯੁੱਧਾਂ ਅਤੇ ਹਮਲਿਆਂ ਵਿੱਚ, ਜਿਹੜੇ ਲੋਕ ਮਾਰੇ ਗਏ ਸਨ ਉਹ ਤੁਹਾਡੇ ਵਰਗੇ ਮਨੁੱਖ ਸਨ। ਲੱਖਾਂ ਨਿਰਦੋਸ਼ ਬੱਚਿਆਂ ਜਿਨ੍ਹਾਂ ਨੇ ਦੁਨੀਆਂ 'ਤੇ ਛਾਉਣਾ ਸੀ, ਉਹ ਦੁਨੀਆਂ ਨੂੰ ਛੱਡ ਗਏ। ਉਸ ਸਮੇਂ ਅਤੇ ਅੱਜ ਵੀ, ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਕੀ ਸਨ?
  • ਜਦੋਂ ਭਾਰਤ ਕਿਸੇ ਨਾਲ ਦੋਸਤੀ ਦਾ ਹੱਥ ਵਧਾਉਂਦਾ ਹੈ, ਇਹ ਕਿਸੇ ਤੀਜੇ ਦੇਸ਼ ਦੇ ਵਿਰੁੱਧ ਨਹੀਂ ਹੁੰਦਾ। ਜਦੋਂ ਭਾਰਤ ਵਿਕਾਸ ਦੀ ਭਾਈਵਾਲੀ ਨੂੰ ਮਜ਼ਬੂਤ ​​ਕਰਦਾ ਹੈ, ਤਾਂ ਇਸ ਦੇ ਪਿੱਛੇ ਕਿਸੇ ਵੀ ਸਹਿਭਾਗੀ ਦੇਸ਼ ਨੂੰ ਮਜਬੂਰ ਕਰਨ ਬਾਰੇ ਨਹੀਂ ਸੋਚਿਆ ਜਾਂਦਾ ਹੈ। ਅਸੀਂ ਆਪਣੀ ਵਿਕਾਸ ਯਾਤਰਾ ਦੇ ਤਜ਼ਰਬਿਆਂ ਨੂੰ ਸਾਂਝਾ ਕਰਨ ਵਿੱਚ ਕਦੇ ਪਿੱਛੇ ਨਹੀਂ ਰਹਿੰਦੇ।
  • ਮੈਨੂੰ ਵਿਸ਼ਵਾਸ ਹੈ ਕਿ ਇਸ ਦੇ 75ਵੇਂ ਸਾਲ ਵਿੱਚ, ਸੰਯੁਕਤ ਰਾਸ਼ਟਰ ਅਤੇ ਸਾਰੇ ਮੈਂਬਰ ਦੇਸ਼ ਇਸ ਮਹਾਨ ਸੰਸਥਾ ਦੀ ਸਾਰਥਿਕਤਾ ਕਾਇਮ ਰੱਖਣ ਲਈ ਵਚਨਬੱਧਤਾ ਨਾਲ ਕੰਮ ਕਰਨਗੇ।

ਜਾਣਕਾਰੀ ਅਨੁਸਾਰ, ਸੰਯੁਕਤ ਰਾਸ਼ਟਰ ਮਹਾਂਸਭਾ ਦੇ ਚੱਲ ਰਹੇ 75ਵੇਂ ਸੈਸ਼ਨ ਦੌਰਾਨ, ਭਾਰਤ ਦੀ ਤਰਜੀਹ ਅੱਤਵਾਦ ਵਿਰੁੱਧ ਆਲਮੀ ਕਾਰਵਾਈ ਨੂੰ ਹੋਰ ਮਜ਼ਬੂਤ ​​ਕਰਨ 'ਤੇ ਜ਼ੋਰ ਦੇਣਾ ਦੀ ਹੈ।

ਇਸ ਤੋਂ ਪਹਿਲਾਂ, ਯੂਐਨਜੀਸੀ ਵਿਖੇ ਆਪਣੇ ਸੰਬੋਧਨ ਵਿੱਚ ਇਮਰਾਨ ਖ਼ਾਨ ਨੇ ਵੀ ਭਾਰਤ ਬਾਰੇ ਟਿੱਪਣੀ ਕੀਤੀ ਸੀ। ਕਸ਼ਮੀਰ ਦਾ ਮੁੱਦਾ ਚੁੱਕਦਿਆਂ ਖ਼ਾਨ ਨੇ ਪੀਐਮ ਮੋਦੀ 'ਤੇ ਵੀ ਟਿੱਪਣੀ ਕੀਤੀ। ਜਦੋਂ ਇਮਰਾਨ ਖ਼ਾਨ ਯੂਐਨਜੀਸੀ ਵਿੱਚ ਭਾਸ਼ਣ ਦੇ ਰਹੇ ਸਨ ਤਾਂ ਭਾਰਤੀ ਮਿਸ਼ਨ ਦਾ ਪਹਿਲਾ ਨੁਮਾਇੰਦਾ ਮਿਜਿਤੋ ਵਿਨੀਤੋ ਵਾਕਆਊਟ ਕਰ ਗਿਆ।

ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਦਾ ਇਹ ਸੰਬੋਧਨ ਪਹਿਲਾਂ ਹੀ ਰਿਕਾਰਡ ਕੀਤਾ ਜਾ ਚੁੱਕਾ ਹੈ। ਜਿਸ ਦਾ ਪ੍ਰਸਾਰਣ ਨਿਊਂਯਾਰਕ ਦੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਹਾਲ ਵਿੱਚ ਸਥਾਨਿਕ ਸਮੇਂ ਅਨੁਸਾਰ ਸਵੇਰੇ 9 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ 6 ਵਜੇ ਕੀਤਾ ਗਿਆ ਸੀ। ਸਵੇਰੇ ਪ੍ਰਧਾਨ ਮੰਤਰੀ ਮੋਦੀ ਪਹਿਲੇ ਬੁਲਾਰੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.