ETV Bharat / bharat

ਅੱਜ ਭਾਰਤ ਅਤੇ ਚੀਨ ਵਿਚਾਲੇ ਵਫ਼ਦ ਪੱਧਰ ਦੀ ਗੱਲਬਾਤ ਹੋਵੇਗੀ - ਮੋਦੀ-ਜਿਨਪਿੰਗ ਤੇ ਵਫ਼ਦ ਮੀਟਿੰਗ ਅੱਜ

ਪੀਐਮ ਮੋਦੀ ਅਤੇ ਸ਼ੀ ਜਿਨਪਿੰਗ ਸ਼ਨੀਵਾਰ ਨੂੰ ਆਹਮੋ-ਸਾਹਮਣੇ ਗੱਲਬਾਤ ਕਰਦਿਆਂ ਵਫ਼ਦ ਪੱਧਰੀ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਦੋਵੇਂ ਪੱਖ ਸੰਮੇਲਨ ਦੇ ਨਤੀਜੇ 'ਤੇ ਬਿਆਨ ਜਾਰੀ ਕਰਨਗੇ।

ਫ਼ੋਟੋ
author img

By

Published : Oct 12, 2019, 10:03 AM IST

ਨਵੀਂ ਦਿੱਲੀ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋ ਦਿਨਾਂ ਦੌਰੇ ਉੱਤੇ ਭਾਰਤ ਆਏ ਹਨ। ਸ਼ੁੱਕਰਵਾਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਇਤਿਹਾਸਕ ਮੁਲਾਕਾਤ ਹੋਈ। ਇਹ ਦੂਜਾ ਗ਼ੈਰ ਰਸਮੀ ਸਿਖਰ ਸੰਮੇਲਨ ਮਾਮੱਲਾਪੁਰਮ ਵਿੱਚ ਹੋਇਆ। ਸ਼ਨੀਵਾਰ ਨੂੰ ਪੀਐਮ ਮੋਦੀ ਅਤੇ ਜਿਨਪਿੰਗ ਆਹਮੋ-ਸਾਹਮਣੇ ਗੱਲਬਾਤ ਕਰਨਗੇ। ਖ਼ਬਰਾਂ ਮੁਤਾਬਕ ਦੋਹਾਂ ਵਿਚਾਲੇ 40 ਮਿੰਟ ਤੱਕ ਗੱਲਬਾਤ ਹੋ ਸਕਦੀ ਹੈ।

ਜਾਣਕਾਰੀ ਮੁਤਾਬਕ, ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਸ਼ੀ ਜਿਨਪਿੰਗ ਤੇ ਪੀਐਮ ਮੋਦੀ ਤਾਜ ਫਿਸ਼ਰਮੈਨ ਦੇ ਕੋਵ ਰੇਸਤਰਾਂ ਵਿੱਚ ਬੈਠਕ ਕਰਨਗੇ। ਬੈਠਕ ਲਿੱਚ ਕਈ ਅਹਿਮ ਮੁੱਦਿਆਂ ਉੱਤੇ ਗੱਲਬਾਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

  • Prime Minister Narendra Modi and Chinese President Xi Jinping are set to meet again today in the seaside town of Mahabalipuram near Chennai to continue their talks, which will be followed by delegation-level talks.

    Read @ANI Story | https://t.co/kjS0KS0xgM pic.twitter.com/P9ihe4bNQQ

    — ANI Digital (@ani_digital) October 12, 2019 " class="align-text-top noRightClick twitterSection" data=" ">
  • ਸਵੇਰੇ 10.45 ਵਜੇ ਤੋਂ ਦੋਵਾਂ ਨੇਤਾਵਾਂ ਦਰਮਿਆਨ ਪ੍ਰਤੀਨਿਧੀ ਪੱਧਰੀ ਉੱਤੇ ਗੱਲਬਾਤ ਵੀ ਹੋਵੇਗੀ। ਇਸ ਸਾਂਝੇ ਸੰਵਾਦ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਮੌਜੂਦ ਰਹਿਣਗੇ।
  • ਸਵੇਰੇ ਕਰੀਬ 11.45 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ ਵੇਲੇ ਦਾਵਤ ਦੀ ਮੇਜ਼ਬਾਨੀ ਕਰਨਗੇ।
  • ਦਾਵਤ ਤੋਂ ਬਾਅਦ ਪੀਐਮ ਮੋਦੀ ਅਤੇ ਸ਼ੀ ਜਿਨਪਿੰਗ 12.45 ਵਜੇ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਣਗੇ।
  • ਸ਼ੀ ਜਿਨਪਿੰਗ ਦੁਪਹਿਰ ਡੇਢ ਵਜੇ ਨੇਪਾਲ ਲਈ ਰਵਾਨਾ ਹੋਣਗੇ।

ਇਕ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ,' 'ਦੋਵੇਂ ਧਿਰਾਂ ਜਾਣਦੀਆਂ ਹਨ ਕਿ ਇਨ੍ਹਾਂ ਸਬੰਧਾਂ' ਤੇ ਬਹੁਤ ਕੁਝ ਟਿਕਿਆ ਹੈ ਅਤੇ ਇਹ ਦਰਸਾਉਂਦਾ ਹੈ ਕਿ ਸੰਮੇਲਨ ਦੇ ਮੁਲਤਵੀ ਹੋਣ ਨੂੰ ਲੈ ਕੇ ਹਾਲ ਹੀ 'ਚ ਹਫ਼ਤੇ ਵਿੱਚ ਕਈ ਕਿਆਸਰਾਈਆਂ ਦੇ ਬਾਵਜੂਦ ਇਹ ਮੁਲਾਕਾਤ ਨਿਰਧਾਰਤ ਸਮੇਂ 'ਤੇ ਹੀ ਹੋਈ।

ਭਾਰਤ ਵਿੱਚ ਚੀਨੀ ਰਾਜਦੂਤ ਸੁਨ ਵੇਦੋਂਗ ਨੇ ਕਿਹਾ ਕਿ ਗ਼ੈਰ ਰਸਮੀ ਸੰਮੇਲਨ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੇ ਵਿਕਾਸ ਉੱਤੇ ਮਾਰਗ-ਨਿਰਦੇਸ਼ਕ ਸਿਧਾਂਤ ਸਮੇਤ ਨਵੀਂ ਆਮ ਸਹਿਮਤੀਆਂ ਸਾਹਮਣੇ ਆ ਸਕਦੀਆਂ ਹਨ। ਦੋਵਾਂ ਪਾਸਿਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਨੇਤਾ ਵਪਾਰਕ ਸਬੰਧਾਂ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕਰ ਸਕਦੇ ਹਨ।

ਇਹ ਵੀ ਪੜ੍ਹੋ: ISI ਦੇ ਨਿਸ਼ਾਨੇ 'ਤੇ ਕੈਪਟਨ ਅਮਰਿੰਦਰ ਸਿੰਘ..!

ਦੱਸ ਦਈਏ ਕਿ ਸ਼ੁੱਕਰਵਾਰ ਦੁਪਹਿਰੇ ਉਹ ਏਅਰ ਚਾਈਨਾ ਦੇ ਜਹਾਜ਼ ਰਾਹੀਂ ਚੇਨੱਈ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉੱਥੇ ਸ਼ੀ ਦੇ ਸਨਮਾਨ ਵਿੱਚ ਇਕ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਪੀਐੱਮ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਹੋਈ।

Intro:Body:

Raj

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.