ETV Bharat / state

ਪਿੰਗਲਵਾੜਾ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕਮਰੇ ਦਾ ਤਾਲਾ ਤੋੜ ਕੇ ਲੱਖਾਂ ਦੀ ਕੀਤੀ ਚੋਰੀ - THIEVES TARGET PINGALWARA

ਮਾਨਵਤਾ ਦੇ ਉੱਤਮ ਤੀਰਥ ਸਥਾਨ ਦਾ ਦਰਜਾ ਹਾਸਿਲ ਕਰਨ ਵਾਲੇ ਪਿੰਗਲਵਾੜਾ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ।

THIEVES TARGET PINGALWARA
ਚੋਰਾਂ ਨੇ ਪਿੰਗਲਵਾੜਾ ਨੂੰ ਬਣਾਇਆ ਨਿਸ਼ਾਨਾ (ETV Bharat)
author img

By ETV Bharat Punjabi Team

Published : 10 hours ago

ਅੰਮ੍ਰਿਤਸਰ: ਮਾਨਵਤਾ ਦੇ ਉੱਤਮ ਤੀਰਥ ਸਥਾਨ ਦਾ ਦਰਜਾ ਹਾਸਿਲ ਕਰਨ ਵਾਲੇ ਪਿੰਗਲਵਾੜਾ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਬੀਤੀ ਰਾਤ ਚੋਰਾਂ ਦੇ ਵੱਲੋਂ ਖ਼ਜਾਨਚੀ ਵਾਲੇ ਕਮਰੇ ਦੇ ਜਿੰਦਰੇ ਨੂੰ ਕੱਟਰ ਨਾਲ ਕੱਟ ਕੇ ਤੇ ਦਰਵਾਜ਼ਾ ਤੋੜ ਕੇ ਉਸ ਵਿੱਚੋਂ ਲੱਗਭਗ 9 ਲੱਖ 20 ਹਜ਼ਾਰ ਦੀ ਚੋਰੀ ਕੀਤੀ ਗਈ। ਇਹ ਸਾਰਾ ਪੈਸਾ ਦਾਨੀਆਂ ਵੱਲੋਂ ਦਾਨ ਕੀਤਾ ਹੋਇਆ ਸੀ। ਜਿਸ ਦਾ ਇਸਤੇਮਾਲ ਪਿੰਗਲਵਾੜਾ ਦੇ ਰੋਜ਼ਾਨਾ ਖਰਚਿਆਂ ਲਈ ਕੀਤਾ ਜਾਂਦਾ ਸੀ।

ਚੋਰਾਂ ਨੇ ਪਿੰਗਲਵਾੜਾ ਨੂੰ ਬਣਾਇਆ ਨਿਸ਼ਾਨਾ (ETV Bharat)

ਕਮਰੇ ਦਾ ਜਿੰਦਰਾ ਤੋੜ ਕੇ ਕੀਤੀ ਚੋਰੀ

ਪਿੰਗਲਵਾੜਾ ਦੀ ਪ੍ਰਬੰਧਕ ਇੰਦਰਜੀਤ ਕੌਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਚੋਰਾਂ ਵੱਲੋਂ ਖ਼ਜਾਨਚੀ ਵਾਲੇ ਕਮਰੇ ਦਾ ਜਿੰਦਰਾ ਤੋੜ ਕੇ ਚੋਰੀ ਕੀਤੀ ਗਈ ਅਤੇ ਲੱਗਭਗ 9 ਲੱਖ 20 ਹਜ਼ਾਰ ਰੁਪਏ ਦੀ ਚੋਰਾਂ ਵੱਲੋਂ ਲੁੱਟ ਕੀਤੀ ਗਈ। ਪ੍ਰਬੰਧਕ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਅੰਦਰਲੇ ਬੰਦੇ ਦੇ ਵੱਲੋਂ ਹੀ ਚੋਰੀ ਕੀਤੀ ਗਈ ਹੈ। ਉੱਥੇ ਪ੍ਰਬੰਧਕ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜਾ ਪੈਸਾ ਚੋਰਾਂ ਦੇ ਵੱਲੋਂ ਚੋਰੀ ਕੀਤਾ ਗਿਆ ਹੈ, ਉਹ ਸਾਰਾ ਪੈਸਾ ਦਾਨੀਆਂ ਵੱਲੋਂ ਦਾਨ ਕੀਤਾ ਹੋਇਆ ਸੀ, ਜਿਸ ਦਾ ਇਸਤੇਮਾਲ ਪਿੰਗਲਵਾੜਾ ਦੇ ਰੋਜ਼ਾਨਾ ਖਰਚਿਆਂ ਲਈ ਕੀਤਾ ਜਾਂਦਾ ਸੀ।

ਪੂਰੇ ਮਾਮਲੇ ਨੂੰ ਲੈ ਕੇ ਜਾਂਚ ਜਾਰੀ

ਉਥੇ ਹੀ ਥਾਣਾ 'ਏ' ਡਿਵੀਜ਼ਨ ਦੇ ਐਸਐਚਓ ਬਲਜਿੰਦਰ ਸਿੰਘ ਔਲਖ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਆਈ ਸੀ ਕਿ ਪਿੰਗਲਵਾਲਾ ਦੇ ਅੰਦਰ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ। ਜਿਸ ਦੇ ਚੱਲਦੇ ਅੱਜ ਉਹ ਖੁਦ ਪਿੰਗਲਵਾੜਾ ਪਹੁੰਚੇ ਹਨ ਅਤੇ ਉਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਇਸ ਪੂਰੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਹਰ ਇੱਕ ਐਂਗਲ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦ ਫੜ ਲਿਆ ਜਾਵੇਗਾ। ਫਿਲਹਾਲ ਇੱਕ ਨੌਜਵਾਨ ਨੂੰ ਪਿੰਗਲਵਾੜੇ ਵਿੱਚੋਂ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ, ਜਿਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.