ETV Bharat / bharat

ਰਾਮ ਮੰਦਰ ਭੂਮੀ ਪੂਜਾ 'ਚ ਪ੍ਰਧਾਨ ਮੰਤਰੀ ਮੋਦੀ ਸਣੇ ਸ਼ਾਮਲ ਹੋਣਗੇ ਭਾਜਪਾ ਦੇ ਦਿੱਗਜ - ਰਾਮ ਮੰਦਰ

ਯੂ.ਪੀ. ਦੇ ਅਯੁੱਧਿਆ ਜ਼ਿਲ੍ਹੇ ਵਿਚ ਰਾਮ ਮੰਦਰ ਲਈ ਭੂਮੀ ਪੂਜਾ ਬਾਰੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਫੈਸਲਾ ਲੈ ਲਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਮੋਦੀ ਸਣੇ ਭਾਜਪਾ ਦੇ ਕਈ ਵੱਡੇ ਨੇਤਾ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਰਾਮ ਮੰਦਰ ਦੇ ਨੀਂਹ ਪੱਥਰ ਲਈ, ਮਨੀ ਰਾਮਦਾਸ ਛਾਉਣੀ ਨੇ 40 ਕਿਲੋ ਦੀ ਚਾਂਦੀ ਦੀ ਇੱਟ ਟਰੱਸਟ ਨੂੰ ਸਮਰਪਤ ਕੀਤੀ ਹੈ।

Ram Mandir Bhoomi Pujan
ਰਾਮ ਮੰਦਰ ਭੂਮੀ ਪੂਜਾ ਵਿੱਚ ਪ੍ਰਧਾਨ ਮੰਤਰੀ ਮੋਦੀ ਸਣੇ ਸ਼ਾਮਲ ਹੋਣਗੇ ਭਾਜਪਾ ਦੇ ਦਿੱਗਜ
author img

By

Published : Jul 21, 2020, 4:53 PM IST

ਅਯੁੱਧਿਆ: ਸ਼੍ਰੀ ਰਾਮ ਜਨਮ ਭੂਮੀ ਵਿਖੇ ਵਿਸ਼ਾਲ ਰਾਮ ਮੰਦਿਰ ਲਈ ਭੂਮੀ ਪੂਜਨ ਸਬੰਧੀ ਟਰੱਸਟ ਨੇ ਅੰਤਿਮ ਫੈਸਲਾ ਲੈ ਲਿਆ ਹੈ। ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਸ੍ਰੀ ਮਨੀ ਰਾਮਦਾਸ ਛਾਉਣੀ ਵੱਲੋਂ ਰਾਮ ਮੰਦਰ ਦੇ ਨੀਂਹ ਪੱਥਰ ਲਈ 40 ਕਿੱਲੋ ਦੀ ਚਾਂਦੀ ਦੀ ਇੱਟ ਸਮਰਪਿਤ ਕੀਤੀ ਗਈ ਹੈ। ਟਰੱਸਟ ਦਾ ਕਹਿਣਾ ਹੈ ਕਿ ਭੂਮੀ ਪੂਜਨ ਵਿੱਚ ਪ੍ਰਧਾਨ ਮੰਤਰੀ ਦੇ ਨਾਲ-ਨਾਲ ਰਾਮ ਮੰਦਰ ਲਹਿਰ ਨਾਲ ਜੁੜੇ ਲੋਕਾਂ ਅਤੇ ਸੀਨੀਅਰ ਭਾਜਪਾ ਨੇਤਾਵਾਂ ਨੂੰ ਸੱਦਿਆ ਜਾਵੇਗਾ।

5 ਅਗਸਤ ਤੱਕ ਕੀਤੀ ਜਾ ਸਕਦੀ ਹੈ ਭੂਮੀ ਪੂਜਾ

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ 18 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਮੰਦਰ ਨਿਰਮਾਣ ਦੇ ਭੂਮੀ ਪੂਜਨ ਸਬੰਧੀ ਸਥਿਤੀ ਨੂੰ ਸਪਸ਼ਟ ਕੀਤਾ ਹੈ। ਟਰੱਸਟ ਵੱਲੋਂ ਮੰਦਰ ਦੇ ਭੂਮੀ ਪੂਜਨ ਲਈ ਤਰੀਕਾਂ ਨਿਰਧਾਰਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਇੱਕ ਤਾਰੀਕ ‘ਤੇ ਭੂਮੀ ਪੂਜਨ ਨੂੰ ਨਿਸ਼ਚਤ ਮੰਨਿਆ ਜਾ ਰਿਹਾ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ 5 ਅਗਸਤ ਨੂੰ ਰਾਮ ਮੰਦਰ ਦੇ ਭੂਮੀ ਪੂਜਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ​​ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਵਿਨੈ ਕਟਿਆਰ ਵਰਗੇ ਕਈ ਦਿਗੱਜ ਸ਼ਾਮਲ ਹੋ ਸਕਦੇ ਹਨ। ਉਥੇ ਹੀ ਟਰੱਸਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਰੋਨਾ ਕਾਲ ਦੇ ਕਾਰਨ, ਰਾਮ ਮੰਦਰ ਭੂਮੀ ਪੂਜਨ ਵਿੱਚ ਲੋਕਾਂ ਦਾ ਜ਼ਿਆਦਾ ਇਕੱਠ ਨਾ ਹੋਵੇ। ਵੀਵੀਆਈਪੀਜ਼ ਦੀ ਗਿਣਤੀ ਵੀ ਇਸ ਲਈ ਸੀਮਿਤ ਕੀਤੀ ਗਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਵੀਵੀਆਈਪੀਜ਼ ਦੀ ਗਿਣਤੀ 50 ਤੱਕ ਸੀਮਿਤ ਰਹੇਗੀ, ਤਾਂ ਜੋ ਸਮਾਜਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।

ਟਰੱਸਟ ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਵੀ ਭੇਜੇਗਾ ਸੱਦਾ

ਰਾਮ ਮੰਦਰ ਦੇ ਭੂਮੀ ਪੂਜਨ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਇਸ ਰਸਮ ਵਿਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਟਰੱਸਟ ਸੀ.ਐਮ. ਊਧਵ ਠਾਕਰੇ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ। ਮੰਦਿਰ ਦਾ ਨੀਂਹ ਪੱਥਰ ਵਿਧੀਵਤ ਵੈਦਿਕ ਮੰਤਰਾਂ ਦੇ ਨਾਲ ਕੀਤਾ ਜਾਵੇਗਾ। ਰਸਮ ਕਾਸ਼ੀ ਦੇ ਵਿਦਵਾਨਾਂ ਅਤੇ ਸੰਤਾਂ ਦੀ ਹਾਜ਼ਰੀ ਵਿੱਚ ਅਦਾ ਕੀਤੀ ਜਾਵੇਗੀ।

ਰਾਮ ਮੰਦਰ ਅੰਦੋਲਨ ਵਿਚ ਸ਼ਾਮਲ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਨੇ ਰਾਮ ਮੰਦਰ ਲਈ ਲੜਾਈ ਲੜੀ ਹੈ, ਉਨ੍ਹਾਂ ਨੂੰ ਭੂਮੀ ਪੂਜਨ ਪ੍ਰੋਗਰਾਮ ਵਿਚ ਸ਼ਾਮਲ ਕਰਨ ਲਈ ਸੱਦਾ ਪੱਤਰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਮੰਦਰ ਦੀ ਲਹਿਰ ਨਾਲ ਜੁੜੇ ਲੋਕਾਂ ਦਾ ਸਨਮਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਟਰੱਸਟ ਦੇ ਮੈਂਬਰ ਡਾ. ਅਨਿਲ ਮਿਸ਼ਰਾ ਦਾ ਕਹਿਣਾ ਹੈ ਕਿ ਅਯੁੱਧਿਆ ਆਉਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ, ਪਰ ਜਦੋਂ ਤੱਕ ਪੀਐਮਓ ਤੋਂ ਸਪੱਸ਼ਟ ਵਿਸਥਾਰਤ ਪ੍ਰੋਗਰਾਮ ਨਹੀਂ ਆਉਂਦਾ, ਅਧਿਕਾਰਤ ਤੌਰ 'ਤੇ ਪ੍ਰਧਾਨ ਮੰਤਰੀ ਦੇ ਸ਼ਡਿਉਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.