ਨਵੀਂ ਦਿੱਲੀ: ਸੰਸਦ ਵਿੱਚ ਬਜਟ ਸੈਸ਼ਨ ਦਾ ਅੱਜ 6ਵਾਂ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਸੰਸਦ ਵਿੱਚ ਪੇਸ਼ ਧੰਨਵਾਦ ਪ੍ਰਸਤਾਵ ਉੱਤੇ ਜਵਾਬ ਦਿੱਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ਲੋਕਾਂ ਦੇ ਦਿਲਾਂ ਵਿੱਚ ਵਿਸ਼ਵਾਸ ਪੈਦਾ ਕਰਨ ਵਾਲਾ ਹੈ।
ਇਸ ਦੌਰਾਨ ਪੀਐਮ ਮੋਦੀ ਨੇ ਕਾਂਗਰਸ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, "ਜੇ ਮੈਂ ਤੁਹਾਡੇ ਰਸਤੇ ਉੱਤੇ ਚੱਲਦਾ ਤਾਂ ਧਾਰਾ 370 ਨਹੀਂ ਹਟਾਈ ਜਾਂਦੀ। ਰਾਮ ਜਨਮ ਭੂਮੀ ਅੱਜ ਵੀ ਵਿਵਾਦਾਂ ਵਿੱਚ ਰਹਿੰਦੀ। ਕਰਤਾਰਪੁਰ ਲਾਂਘਾ ਕਦੇ ਨਾ ਬਣ ਪਾਉਂਦਾ। ਭਾਰਤ-ਬੰਗਲਾਦੇਸ਼ ਵਿਵਾਦ ਕਦੇ ਨਾ ਸੁਲਝਦਾ ਅਤੇ ਤਿੰਨ ਤਲਾਕ ਉੱਤੇ ਫੈਸਲਾ ਨਾ ਹੁੰਦਾ।"
ਉਨ੍ਹਾਂ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, "ਤੁਹਾਡੇ ਲਈ ਗਾਂਧੀ ਜੀ ਟ੍ਰੇਲਰ ਹੋ ਸਕਦੇ ਹਨ ਪਰ ਸਾਡੇ ਲਈ ਉਹ ਜ਼ਿੰਦਗੀ ਹਨ।"
ਪ੍ਰਧਾਨ ਮੰਤਰੀ ਨੇ ਕਿਹਾ, "ਲੋਕਾਂ ਨੇ ਸਿਰਫ ਇੱਕ ਸਰਕਾਰ ਬਦਲੀ ਹੈ, ਸਿਰਫ ਇਹੀ ਨਹੀਂ ਬਲਕਿ ਉਨ੍ਹਾਂ ਸਰੋਕਾਰ ਬਦਲਣ ਦੀ ਵੀ ਉਮੀਦ ਕੀਤੀ ਹੈ। ਇਸ ਦੇਸ਼ ਦੀ ਇੱਕ ਨਵੀਂ ਸੋਚ ਦੇ ਨਾਲ ਕੰਮ ਕਰਨ ਦੀ ਇੱਛਾ ਅਤੇ ਉਮੀਦ ਕਾਰਨ ਸਾਨੂੰ ਇੱਥੇ ਕੰਮ ਕਰਨ ਦਾ ਮੌਕਾ ਮਿਲਿਆ ਹੈ।"