ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿੱਚ ਤਿੰਨ ਪ੍ਰਮੁੱਖ ਪ੍ਰਾਜੈਕਟਾਂ ਦਾ ਵੀਡੀਓ ਕਾਨਫਰੰਸ ਦੇ ਰਾਹੀਂ ਉਦਘਾਟਨ ਕੀਤਾ। ਪੀਐਮ ਨੇ ਗੁਜਰਾਤ ਦੇ ਕਿਸਾਨਾਂ ਦੇ ਲਈ 'ਕਿਸਾਨ ਸੂਰਯੋਦਿਆ ਯੋਜਨਾ' ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਯੂ.ਐਨ. ਮਹਿਤਾ ਇੰਸਟੀਚਿਉਟ ਆਫ ਕਾਰਡਿਓਲੋਜੀ ਐਂਡ ਰਿਸਰਚ ਸੈਂਟਰ ਦੇ ਨਾਲ-ਨਾਲ ਪੀਡੀਆਟ੍ਰਿਕ ਹਾਰਟ ਹਸਪਤਾਲ ਅਤੇ ਟੈਲੀ-ਕਾਰਡੀਓਲੌਜੀ ਲਈ ਇੱਕ ਮੋਬਾਈਲ ਐਪਲੀਕੇਸ਼ਨ ਦਾ ਉਦਘਾਟਨ ਕੀਤਾ।
'ਕਿਸਾਨ ਸੂਰਯੋਦਿਆ ਯੋਜਨਾ'
ਸਿੰਚਾਈ ਲਈ ਦਿਨ ਵੇਲੇ ਬਿਜਲੀ ਦੀ ਸਪਲਾਈ ਕਰਨ ਲਈ, ਮੁੱਖ ਮੰਤਰੀ ਵਿਜੇ ਰੁਪਾਨੀ ਦੀ ਅਗਵਾਈ ਹੇਠ ਗੁਜਰਾਤ ਸਰਕਾਰ ਨੇ ਹਾਲ ਹੀ ਵਿੱਚ ਕਿਸਾਨ ਸੂਰਯੋਦਿਆ ਯੋਜਨਾ ਦਾ ਐਲਾਨ ਕੀਤਾ ਸੀ। ਇਸ ਯੋਜਨਾ ਦੇ ਤਹਿਤ ਕਿਸਾਨ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਬਿਜਲੀ ਪ੍ਰਾਪਤ ਕਰ ਸਕਣਗੇ।
ਰਾਜ ਸਰਕਾਰ ਨੇ 2023 ਤੱਕ ਇਸ ਯੋਜਨਾ ਦੇ ਤਹਿਤ ਟ੍ਰਾਂਸਮਿਸ਼ਨ ਇੰਨਫਰਾਸਟ੍ਰਕਚਰ ਸਥਾਪਿਤ ਕਰਨ ਦੇ ਲਈ 3500 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ।
2020-2021 ਦੇ ਲਈ ਦਾਹੋਦ, ਪਟਨ, ਮਾਹੀਸਾਗਰ, ਪੰਚਮਹਿਲ, ਛੋਟਾ ਉਦਪੁਰ, ਖੇੜਾ, ਤਪੀ, ਵਲਸਾਦ, ਆਨੰਦ ਅਤੇ ਗਿਰ-ਸੋਮਨਾਥ ਨੂੰ ਇਸ ਯੋਜਨਾ ਤਹਿਤ ਸ਼ਾਮਲ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਨੂੰ 2022-23 ਤੱਕ ਪੜਾਅਵਾਰ ਕਵਰ ਕੀਤਾ ਜਾਵੇਗਾ।
ਪੀਡੀਆਟ੍ਰਿਕ ਹਾਰਟ ਹਸਪਤਾਲ
ਪ੍ਰਧਾਨ ਮੰਤਰੀ ਨੇ ਯੂ.ਐਨ. ਮਹਿਤਾ ਇੰਸਟੀਚਿਉਟ ਆਫ਼ ਕਾਰਡੀਓਲੌਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਪੀਡੀਆਟ੍ਰਿਕ ਹਾਰਟ ਹਸਪਤਾਲ ਦਾ ਉਦਘਾਟਨ ਕੀਤਾ ਹੈ ਅਤੇ ਸਿਵਲ ਹਸਪਤਾਲ, ਅਹਿਮਦਾਬਾਦ ਵਿਖੇ ਟੈਲੀ-ਕਾਰਡੀਓਲੌਜੀ ਲਈ ਇਕ ਮੋਬਾਈਲ ਐਪਲੀਕੇਸ਼ਨ ਵੀ ਸ਼ੁਰੂ ਕੀਤੀ ਹੈ। ਯੂ.ਐਨ ਮਹਿਤਾ ਇੰਸਟੀਚਿਉਟ ਆਫ ਕਾਰਡੀਓਲੌਜੀ ਦਾ ਵਿਸਥਾਰ 470 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।
ਵਿਸਥਾਰ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ, ਇੱਥੇ ਬਿਸਤਰੇ ਦੀ ਗਿਣਤੀ 450 ਤੋਂ ਵੱਧ ਕੇ 1251 ਹੋ ਜਾਵੇਗੀ। ਇਹ ਸੰਸਥਾ ਦੇਸ਼ ਦਾ ਸਭ ਤੋਂ ਵੱਡਾ ਏਕਲ ਸੁਪਰ ਸਪੈਸ਼ਲਿਟੀ ਕਾਰਡੀਆਕ ਵਿਦਿਅਕ ਸੰਸਥਾ ਅਤੇ ਵਿਸ਼ਵ ਦਾ ਸਭ ਤੋਂ ਵੱਡਾ ਏਕਲ ਸੁਪਰ ਸਪੈਸ਼ਲਿਟੀ ਕਾਰਡੀਆਕ ਹਸਪਤਾਲ ਬਣ ਜਾਵੇਗਾ।
ਗਿਰਨਾਰ 'ਚ ਰੋਪਵੇਅ
ਗਿਰਨਾਰ ਵਿੱਚ ਰੋਪਵੇਅ ਦਾ ਉਦਘਾਟਨ ਹੋਣ ਦੇ ਨਾਲ ਗੁਜਰਾਤ ਇਕ ਵਾਰ ਫਿਰ ਵਿਸ਼ਵਵਿਆਪੀ ਸੈਰ-ਸਪਾਟਾ ਨਕਸ਼ੇ 'ਤੇ ਉਭਰੇਗਾ। ਸ਼ੁਰੂਆਤ ਵਿੱਚ ਇਸ ਵਿੱਚ ਅੱਠ ਵਿਅਕਤੀਆਂ ਨੂੰ ਲਿਜਾਣ ਦੀ ਸਮਰੱਥਾ ਵਾਲੇ 25-30 ਕੈਬਿਨ ਹੋਣਗੇ। ਇਹ ਰੋਪਵੇਅ ਸਿਰਫ਼ 2.3 ਕਿਲੋਮੀਟਰ ਦੀ ਦੂਰੀ ਸਿਰਫ਼ 7.5 ਮਿੰਟ ਵਿੱਚ ਕਵਰ ਕੀਤੀ ਜਾਵੇਗੀ।