ਨਵੀਂ ਦਿੱਲੀ: ਰਾਸ਼ਟਰੀ ਪਸ਼ੂਧਨ ਮਿਸ਼ਨ (ਐਨਐਲਐਮ) ਦੁਆਰਾ ਉੱਤਰ-ਪੂਰਬੀ ਰਾਜਾਂ ਲਈ ਬ੍ਰਿਟੇਨ ਤੋਂ ਆਯਾਤ ਕੀਤੇ ਗਏ ਸੂਰ ਦੇ ਬੱਚਿਆਂ ਨੂੰ ਦਿੱਲੀ ਵਿੱਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਕਿਉਂਕਿ ਬਹੁਤ ਜ਼ਿਆਦਾ ਛੂਤ ਵਾਲੇ ਅਫਰੀਕੀ ਸਵਾਈਨ ਬੁਖਾਰ ਅਸਮ ਅਤੇ ਅਰੁਣਾਚਲ ਪ੍ਰਦੇਸ਼ ਦੇ ਸੈਂਕੜੇ ਸੂਰਾਂ ਦੀ ਮੌਤ ਦਾ ਕਾਰਨ ਬਣਿਆ ਹੈ।
ਅਗਰਤਲਾ ਅਤੇ ਆਈਜ਼ੌਲ ਦੇ ਅਧਿਕਾਰੀਆਂ ਦੇ ਅਨੁਸਾਰ, ਐਨਐਲਐਮ ਨੇ ਯੂਨਾਈਟਿਡ ਕਿੰਗਡਮ ਤੋਂ 262 ਉੱਚ ਪੱਧਰੀ ਸੂਰਾਂ ਦੀ ਦਰਾਮਦ ਕੀਤੀ ਸੀ, ਪਰ ਇਨ੍ਹਾਂ ਸੂਰ ਦੇ ਬੱਚਿਆਂ ਨੂੰ ਦਿੱਲੀ ਵਿੱਚ ਕੁਆਰੰਟੀਨ ਕਰਨਾ ਪਿਆ ਕਿਉਂਕਿ ਏਐਸਐਫ ਅਸਮ ਦੇ 6 ਜ਼ਿਲ੍ਹਿਆਂ ਅਤੇ ਅਰੁਣਾਚਲ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਵਿੱਚ ਸੈਂਕੜੇ ਸੂਰਾਂ ਦੀ ਮੌਤ ਦਾ ਕਾਰਨ ਬਣਿਆ ਹੈ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 32 ਲੱਖ ਤੋਂ ਪਾਰ, 2 ਲੱਖ 33 ਹਜ਼ਾਰ ਮੌਤਾਂ
ਤ੍ਰਿਪੁਰਾ ਦੇ ਪਸ਼ੂ ਸਰੋਤ ਵਿਕਾਸ ਵਿਭਾਗ (ਏ.ਆਰ.ਡੀ.ਡੀ.) ਦੇ ਡਾਇਰੈਕਟਰ ਦਿਲੀਪ ਚਕਮਾ ਨੇ ਕਿਹਾ ਕਿ ਇਹ 262 ਉੱਚ ਪੱਧਰੀ ਸੂਰ ਦੇ ਬੱਚੇ 5 ਉੱਤਰ-ਪੂਰਬੀ ਰਾਜਾਂ- ਤ੍ਰਿਪੁਰਾ, ਮਿਜ਼ੋਰਮ, ਮੇਘਾਲਿਆ, ਮਣੀਪੁਰ ਅਤੇ ਨਾਗਾਲੈਂਡ ਵਿੱਚ ਵੰਡੀਆਂ ਜਾਣੀਆਂ ਸਨ।
ਚਕਮਾ ਨੇ ਕਿਹਾ, "ਅਸਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸੂਰ ਪਾਲਣ ਦੀ ਕੋਈ ਨੀਤੀ ਨਹੀਂ ਸੀ, ਜਦੋਂ ਐਨਐਲਐਮ ਦੁਆਰਾ ਯੂਕੇ ਤੋਂ ਸੂਰਾਂ ਦੀ ਦਰਾਮਦ ਕਰਨ ਦੀ ਪਹਿਲ ਕੀਤੀ ਗਈ ਤਾਂ ਬਾਅਦ ਵਿੱਚ, ਦੋਵਾਂ ਰਾਜਾਂ ਨੇ ਸੂਰ ਪਾਲਣ ਦੀ ਨੀਤੀ ਬਣਾਈ।"