ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਦਾ ਸਿਲਸਿਲਾ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਪਿਛਲੇ ਚਾਰ ਦਿਨਾਂ ਵਿੱਚ ਹੁਣ ਤੱਕ ਪੈਟਰੋਲ 'ਚ 36 ਪੈਸੇ ਅਤੇ ਡੀਜ਼ਲ 'ਚ 55 ਪੈਸੇ ਦੀ ਗਿਰਵਾਟ ਆਈ ਹੈ।
ਅੱਜ ਮੁੰਬਈ ਵਿੱਚ ਪੈਟਰੋਲ 0.12 ਪੈਸੇ ਅਤੇ ਡੀਜ਼ਲ ਦੀ ਕੀਮਤਾਂ ਵਿੱਚ 0.21 ਪੈਸੇ ਦੀ ਗਿਰਾਵਟ ਆਈ ਹੈ। ਇਥੇ ਪੈਟਰੋਲ ਦੀ ਕੀਮਤ 77.16 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 69.37 ਰੁਪਏ ਪ੍ਰਤੀ ਲੀਟਰ ਹੈ।
ਦਿੱਲੀ 'ਚ ਪੈਟਰੋਲ 0.12 ਪੈਸੇ ਅਤੇ ਡੀਜ਼ਲ ਦੀ ਕੀਮਤਾਂ ਵਿੱਚ 0.20 ਪੈਸੇ ਦੀ ਗਿਰਵਾਟ ਦਰਜ ਕੀਤੀ ਗਈ ਹੈ। ਇਥੇ ਪੈਰਟਰੋਲ 71.50 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 66.16 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਤੇ ਵਿੱਕ ਰਿਹਾ ਹੈ।
ਚੰਡੀਗੜ੍ਹ ਵਿੱਚ 0.11 ਪੈਸੇ ਦੀ ਗਿਰਵਾਟ ਨਾਲ ਪੈਟਰੋਲ 67.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 0.19 ਪੈਸੇ ਦੀ ਗਿਰਵਾਟ ਨਾਲ 62.98 ਰੁਪਏ ਪ੍ਰਤੀ ਲੀਟਰ ਦੀ ਕੀਮਤ ਉੱਤੇ ਵਿੱਕ ਰਿਹਾ ਹੈ।
ਮੁਹਾਲੀ 'ਚ ਪੈਟਰੋਲ 0.11 ਪੈਸੇ ਅਤੇ ਡੀਜ਼ਲ ਦੀ ਕੀਮਤਾਂ ਵਿੱਚ 0.19 ਪੈਸੇ ਦੀ ਗਿਰਵਾਟ ਦਰਜ ਕੀਤੀ ਗਈ ਹੈ। ਇਥੇ ਪੈਟਰੋਲ ਦੀ ਕੀਮਤ 72.14 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 65.73 ਰੁਪਏ ਪ੍ਰਤੀ ਲੀਟਰ ਹੈ।
ਕੀ ਹੈ ਗਿਰਾਵਟ ਦਾ ਮੁੱਖ ਕਾਰਨ
ਵਾਪਾਰਕ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 5 ਫੀਸਦੀ ਘੱਟ ਗਈਆਂ ਹਨ। ਜਿਸ ਤੋਂ ਬਾਅਦ ਪਿਛਲੇ 4 ਦਿਨਾਂ ਤੋਂ ਪੈਟਰੋਲ ਅਤੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ।