ਨਵੀਂ ਦਿੱਲੀ: ਬੀਤੇ ਦਿਨ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਅਤੇ ਬਾਲੀਵੁੱਡ ਅਦਾਕਾਰ ਸਨੀ ਦਿਓਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਸਨੀ ਦਿਓਲ ਨਾਲ ਇੱਕ ਫ਼ੋਟੋ ਸ਼ੇਅਰ ਕਰਕੇ ਟਵੀਟ ਕੀਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੀਮਜ਼ ਦੀਆਂ ਝੜੀਆਂ ਲੱਗ ਗਈਆਂ।
ਦਰਅਸਲ ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ, "ਮੈਨੂੰ ਸਨੀ ਦਿਓਲ ਦੀ ਨਿਮਰਤਾ ਅਤੇ ਭਾਰਤ ਲਈ ਉਨ੍ਹਾਂ ਦੇ ਗਹਿਰੇ ਜਨੂੰਨ ਨੇ ਪ੍ਰਭਾਵਿਤ ਕੀਤਾ ਹੈ। ਅੱਜ ਉਨ੍ਹਾਂ ਨੂੰ ਮਿਲ ਕੇ ਵਧੀਆ ਲੱਗਾ। ਅਸੀਂ ਗੁਰਦਾਸਪੁਰ 'ਚ ਉਨ੍ਹਾਂ ਦੀ ਜਿੱਤ ਦੀ ਕਾਮਨਾ ਕਰਦੇ ਹਾਂ। ਅਸੀਂ ਦੋਵੇਂ ਸਹਿਮਤ ਹਾਂ- ਹਿੰਦੁਸਤਾਨ ਜ਼ਿੰਦਾਬਾਦ ਹੈ, ਥਾ ਔਰ ਰਹੇਗਾ।"
-
What struck me about @iamsunnydeol is his humility and deep passion for a better India.
— Chowkidar Narendra Modi (@narendramodi) April 28, 2019 " class="align-text-top noRightClick twitterSection" data="
Happy to have met him today. We are all rooting for his victory in Gurdaspur!
We both agree- हिन्दुस्तान जिंदाबाद था, है, और रहेगा! pic.twitter.com/o4tcvITy2e
">What struck me about @iamsunnydeol is his humility and deep passion for a better India.
— Chowkidar Narendra Modi (@narendramodi) April 28, 2019
Happy to have met him today. We are all rooting for his victory in Gurdaspur!
We both agree- हिन्दुस्तान जिंदाबाद था, है, और रहेगा! pic.twitter.com/o4tcvITy2eWhat struck me about @iamsunnydeol is his humility and deep passion for a better India.
— Chowkidar Narendra Modi (@narendramodi) April 28, 2019
Happy to have met him today. We are all rooting for his victory in Gurdaspur!
We both agree- हिन्दुस्तान जिंदाबाद था, है, और रहेगा! pic.twitter.com/o4tcvITy2e
ਪ੍ਰਧਾਨ ਮੰਤਰੀ ਨੇ ਟਵੀਟ ਦੇ ਆਖ਼ੀਰ 'ਚ ਸਨੀ ਦਿਓਲ ਦੀ ਫ਼ਿਲਮ 'ਗਦਰ' ਦਾ ਡਾਇਲਾਗ ਲਿਖਿਆ ਜਿਸ ਤੋਂ ਬਾਅਦ ਇਸ ਦੇ ਮੀਮਜ਼ ਬਣਨੇ ਸ਼ੁਰੂ ਹੋ ਗਏ।
ਕਈ ਲੋਕਾਂ ਨੇ ਇਸ ਮੁਲਾਕਾਤ ਨੂੰ '56 ਇੰਚ ਦੀ ਛਾਤੀ ਅਤੇ ਢਾਈ ਕਿੱਲੋ ਦੇ ਹੱਥ' ਦਾ ਮਿਲਣਾ ਦੱਸਿਆ।
ਇੱਕ ਨੇ ਸਨੀ ਦਿਓਲ ਨੂੰ ਫ਼ਿਲਮ 'ਐਵੇਂਜਰਜ਼' ਦਾ ਵਿਲਨ ਥਾਨੋਸ ਦੱਸਿਆ ਅਤੇ ਲਿਖਿਆ ਕਿ ਕਾਂਗਰਸ ਦੀ ਚੁਟਕੀ ਵੱਜਣ ਵਾਲੀ ਹੈ।