ETV Bharat / bharat

ਇਸ ਪਿੰਡ 'ਚ ਕੀਤੀ ਜਾਂਦੀ ਹੈ 'ਭੂਤ' ਦੀ ਪੂਜਾ, ਵੇਖਕੇ ਹੋ ਜਾਓਗੇ ਹੈਰਾਨ - ਸਿੰਗੌਰ ਪਿੰਡ

ਸ਼ਰਧਾ ਅਤੇ ਵਿਸ਼ਵਾਸ ਨੂੰ ਲੈ ਕੇ ਦੁਨੀਆਂ 'ਚ ਅਲੱਗ-ਅਲੱਗ ਥਾਂ 'ਤੇ ਅਨੇਕਾਂ ਦੇਵੀ-ਦੇਵਤਾਵਾਂ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਹੀ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਭੂਤ ਦੀ ਪੂਜਾ ਕੀਤੀ ਜਾਂਦੀ ਹੈ। ਸੁਣਕੇ ਹੈਰਾਨੀ ਤਾਂ ਜ਼ਰੂਰ ਹੁੰਦੀ ਹੈ, ਪਰ ਇਹੀ ਸੱਚ ਹੈ।

ਇਸ ਪਿੰਡ 'ਚ ਕੀਤੀ ਜਾਂਦੀ ਹੈ 'ਭੂਤ' ਦੀ ਪੂਜਾ, ਵੇਖਕੇ ਹੋ ਜਾਓਗੇ ਹੈਰਾਨ
author img

By

Published : Jul 24, 2019, 2:38 PM IST

ਦੇਹਰਾਦੂਨ: ਉਂਝ ਤਾਂ ਭੂਤ ਦਾ ਨਾਂਅ ਲੈਂਦਿਆਂ ਹੀ ਮਾਹੌਲ ਡਰਾਵਣਾ ਹੋ ਜਾਂਦਾ ਹੈ, ਪਰ ਉੱਤਰਾਖੰਡ 'ਚ ਕਾਲਸੀ ਬਲਾਕ ਦੇ ਜੌਨਸਾਰ ਇਲਾਕੇ ਦੇ ਸਿੰਗੌਰ ਪਿੰਡ ਦਾ ਮਾਮਲਾ ਕੁਝ ਹੋਰ ਹੀ ਹੈ। ਇੱਥੇ ਭੂਤ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਤੇ ਮਾਨਤਾ ਹੈ ਕਿ ਭੂਤ ਦੇਵਤਾ ਲੋਕਾਂ ਦੀ ਰੱਖਿਆ ਕਰਦੇ ਹਨ। ਸਥਾਨਕ ਲੋਕਾਂ ਤੋਂ ਇਲਾਵਾ ਦਰਸ਼ਨਾਂ ਲਈ ਲੋਕ ਦੂਰ ਤੋਂ ਦੂਰ ਤੋਂ ਆਉਂਦੇ ਹਨ।

ਵੇਖੋ ਵੀਡੀਓ।

ਕੀ ਹੈ ਮਾਨਤਾ?
ਸਿੰਗੌਰ ਪਿੰਡ 'ਚ ਸਥਿਤ ਇਸ ਮੰਦਿਰ 'ਚ ਜਦੋਂ ਭੂਤ ਦੇਵਤਾ ਦੇ ਦਰਸ਼ਨਾਂ ਲਈ ਜਾਓਗੇ ਤਾਂ ਬਸ ਇੱਕ ਪੱਥਰ ਪਿਆ ਹੀ ਨਜ਼ਰ ਆਵੇਗਾ ਤੇ ਇਸੇ ਪੱਥਰ ਦੀ ਪੁਰਾਣੇ ਸਮਿਆਂ ਤੋਂ ਹੀ ਪੂਜਾ ਹੁੰਦੀ ਆ ਰਹੀ ਹੈ। ਇੱਥੋਂ ਦੇ ਰਹਿਣ ਵਾਲੇ ਬਹਾਦਰ ਸਿੰਘ ਦਾ ਵੀ ਕੁਝ ਇਹੀ ਕਹਿਣਾ ਹੈ, ਉਹਨਾਂ ਦੇ ਪੁਰਖੇ ਵੀ ਇਸ ਦੇਵਤਾ ਦੀ ਪੂਜਾ ਕਰਦੇ ਸਨ ਤੇ ਹੁਣ ਉਹ ਵੀ ਕਰਦੇ ਹਨ। ਮਾਨਤਾ ਹੈ ਕਿ ਕੋਈ ਵੀ ਮੁਰਾਦ ਮੰਗੋ, ਇੱਥੇ ਪੂਰੀ ਜ਼ਰੂਰ ਹੁੰਦੀ ਹੈ ਅਤੇ ਇਹੀ ਕਾਰਨ ਹੈ ਕਿ ਲੋਕਾਂ ਦਾ ਸਾਲਾਂ ਤੋਂ ਇਸ ਮੰਦਿਰ 'ਚ ਵਿਸ਼ਵਾਸ ਤੇ ਸ਼ਰਧਾ ਬਣੀ ਹੋਈ ਹੈ।

ਕੀ ਹੈ ਮੰਦਿਰ ਦਾ ਰਹੱਸ?
ਸਿੰਗੌਰ ਪਿੰਡ ਦੇ ਅਰਜੁਨ ਸਿੰਘ ਦੱਸਦੇ ਹਨ ਕਿ ਸਾਡੇ ਬਜ਼ੁਰਗ ਕਹਿੰਦੇ ਸਨ ਕਿ ਇੱਕ ਵਾਰ ਇਲਾਕੇ 'ਚ ਭਾਰੀ ਬਾਰਿਸ਼ ਹੋਣ ਕਾਰਨ ਨਦੀਆਂ 'ਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਸੀ। ਉਸੀ ਰਾਤ ਪਿੰਡ ਦੇ ਲੋਕਾਂ ਨੂੰ ਅਚਾਨਕ ਜ਼ੋਰ-ਜ਼ੋਰ ਨਾਲ ਆਵਾਜ਼ਾਂ ਸੁਣਾਈ ਦਿੱਤੀਆਂ। ਲੋਕਾਂ ਨੇ ਉਸੀ ਰਾਤ ਹੀ ਘਰ ਖਾਲੀ ਕਰ ਦਿੱਤੇ ਅਤੇ ਸੁਰੱਖਿਅਤ ਸਥਾਨਾਂ 'ਤੇ ਚਲੇ ਗਏ। ਪਿੰਡ ਵਾਲਿਆਂ ਨੇ ਜਦੋਂ ਸਵੇਰੇ ਵੇਖਿਆ ਤਾਂ ਇੱਕ ਵੱਡੇ ਪੱਥਰ ਨੇ ਨਦੀ ਦੀ ਧਾਰ ਨੂੰ ਦੂਜੇ ਪਾਸੇ ਮੋੜ ਦਿੱਤਾ। ਪਿੰਡ ਵਾਲਿਆਂ ਨੇ ਮੰਨਿਆ ਕਿ ਭੂਤ ਦੇਵਤਾ ਨੇ ਉਨ੍ਹਾਂ ਦੀ ਰੱਖਿਆ ਕੀਤੀ ਹੈ।

ਕਦੋਂ ਖੁੱਲ੍ਹਦਾ ਹੈ ਮੰਦਿਰ?
ਇਹ ਮੰਦਿਰ ਸਾਲ ਦੇ 12 ਮਹੀਨੇ ਹੀ ਖੁੱਲ੍ਹਾ ਰਹਿੰਦਾ ਹੈ। ਕਦੇ ਵੀ ਇੱਥੇ ਆ ਕੇ ਸ਼ਰਧਾਲੂ ਦਰਸ਼ਨ ਕਰ ਸਕਦੇ ਹਨ ਅਤੇ ਮਨੋਕਾਮਨਾਵਾਂ ਪੂਰੀਆਂ ਕਰ ਸਕਦੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਜੇ ਸੱਚੇ ਦਿਲ ਨਾਲ ਭੂਤ ਦੇਵਤਾ ਤੋਂ ਮੰਨਤ ਮੰਗਦਾ ਹੈ ਤਾਂ ਉਹ ਜ਼ਰੂਰ ਪੂਰੀ ਹੁੰਦੀ ਹੈ।

Intro:Body:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.