ਨਿਜ਼ਾਮਾਬਾਦ: ਤੇਲੰਗਾਨਾ ਦੇ ਨਿਜ਼ਾਮਾਬਾਦ ਵਿੱਚ ਗਣੇਸ਼ ਉਤਸਵ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਗਣੇਸ਼ ਉਤਸਵ ਨੂੰ ਲੈ ਕੇ ਸਮਾਗਮ ਕਰਵਾਉਣ ਵਾਲੀਆਂ ਟੀਮਾਂ ਵੀ ਐਰਟਿਵ ਨਜ਼ਰ ਆ ਰਹੀਆਂ ਹਨ। ਪੰਡਾਲ ਬਣਾਉਣ ਦੀਆਂ ਤਿਆਰੀਆਂ ਲਗਾਤਾਰ ਜਾਰੀ ਹਨ।
ਉੱਥੇ ਹੀ ਮੂਰਤੀਕਾਰ ਵੀ ਗਣਪਤੀ ਬੱਪਾ ਨੂੰ ਸਜਾਉਣ ਵਿੱਚ ਰੁੱਝੇ ਹੋਏ ਹਨ। ਕਈ ਜਗ੍ਹਾ ਮੂਰਤੀਆਂ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਖਰੀਦਦਾਰਾਂ ਦੀ ਮੰਨੀਏ ਤਾਂ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਮੂਰਤੀਆਂ ਦੀ ਕੀਮਤ ਜ਼ਿਆਦਾ ਹੈ। ਇਸ ਨੂੰ ਲੈ ਕੇ ਮੂਰਤੀਕਾਰਾਂ ਦਾ ਕਹਿਣਾ ਹੈ ਕਿ ਜੀਐਸਟੀ ਕਾਰਨ ਇਸ ਵਾਰ ਮੂਰਤੀਆਂ ਦੀ ਕੀਮਤ ਉੱਤੇ ਅਸਰ ਪਿਆ ਹੈ।
ਦੱਸ ਦਈਏ ਨਿਜ਼ਾਮਾਬਾਦ ਦੇ ਨਾਲ-ਨਾਲ ਹੈਦਰਾਬਾਦ ਵਿੱਚ ਵੀ ਗਣਪਤੀ ਉਤਸਵ ਨੂੰ ਲੈ ਕੇ ਲੋਕ ਕਾਫ਼ੀ ਖੁਸ਼ ਹਨ। ਲੋਕਾਂ ਬੇਸਬਰੀ ਨਾਲ ਬੱਪਾ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਮਹਾਰਾਸ਼ਟਰ ਤੋਂ ਬਾਅਦ ਇੱਥੋਂ ਦੇ ਖੈਰਤਾਬਾਦ ਦੀ ਗਣੇਸ਼ ਚਤੁਰਥੀ ਕਾਫ਼ੀ ਮਸ਼ਹੂਰ ਹੈ। ਇੱਥੇ ਸ਼ਹਿਰ ਦੀ ਸਭ ਤੋਂ ਉੱਚੀ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕੀਤੀ ਜਾਂਦੀ ਹੈ ਅਤੇ 9 ਦਿਨ ਦੀ ਪੂਜਾ ਤੋਂ ਬਾਅਦ ਗਣਪਤੀ ਨੂੰ ਹੁਸੈਨਸਾਗਰ ਝੀਲ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ।