ETV Bharat / bharat

ਬਿਹਾਰ: ਅਸਮਾਨੀ ਬਿਜਲੀ ਡਿੱਗਣ ਨਾਲ 13 ਲੋਕਾਂ ਦੀ ਮੋਤ, ਅਲਰਟ ਜਾਰੀ - people died in lightning strikes in bihar

ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਦੇ ਡਿੱਗਣ ਨਾਲ 13 ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਰਾਜ ਦੇ 15 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ।

ਬਿਹਾਰ: ਅਸਮਾਨੀ ਬਿਜਲੀ ਡਿੱਗਣ ਨਾਲ 13 ਲੋਕਾਂ ਦੀ ਮੋਤ, ਅਲਰਟ ਜਾਰੀ

author img

By

Published : Jul 4, 2020, 5:56 PM IST

Updated : Jul 4, 2020, 6:04 PM IST

ਪਟਨਾ: ਪਿਛਲੇ 24 ਘੰਟਿਆਂ 'ਚ ਰਾਜ ਦੇ ਵੱਖ-ਵੱਖ 7 ਜ਼ਿਲ੍ਹਿਆਂ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਹੁਣ ਤੱਕ 13 ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਰਾਜ ਦੇ 15 ਜ਼ਿਲ੍ਹਿਆਂ 'ਚ ਤੱਤਕਾਲੀ ਅਲਰਟ ਜਾਰੀ ਕੀਤਾ ਹੈ। ਜਿਸ 'ਚ ਪਟਨਾ, ਭੋਜਪੁਰ, ਸਾਰਣਾ, ਸ਼ਿਵਹਰ, ਸੀਤਾਮਢੀ, ਮੁਜ਼ੱਫਰਪੁਰ, ਭਭੁਆ, ਰੋਹਤਾਸ, ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਗੋਪਾਲਗੰਜ, ਬਕਸਰ, ਸਿਵਾਨ ਆਦਿ ਸ਼ਾਮਲ ਹਨ।

ਅਸਮਾਨੀ ਬਿਜਲੀ ਡਿੱਗਣ ਨਾਲ ਬਿਹਾਰ ਦੇ ਸਾਰਨ ਅਤੇ ਭੋਜਪੁਰ ਜ਼ਿਲ੍ਹੇ ਵਿੱਚ 4, ਜਹਾਨਾਬਾਦ ਵਿੱਚ 2, ਪਟਨਾ ਵਿੱਚ ਇੱਕ, ਕੈਮੂਰ ਵਿੱਚ ਇੱਕ, ਬਕਸਰ ਵਿੱਚ ਇੱਕ ਦੀ ਮੌਤ ਹੋ ਗਈ ਹੈ। ਉੱਥੇ ਹੀ ਰੇਵਿਲਗੰਜ ਬਲਾਕ ਦੇ ਪੈਂਚਪਤਰਾ ਵਿੱਚ ਬਿਜਲੀ ਡਿੱਗਣ ਨਾਲ ਖੇਤ ਵਿਚ ਕੰਮ ਕਰ ਰਹੇ 5 ਵਿਅਕਤੀਆਂ ਦੀ ਵੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ:ਸੂਬਾ ਸਰਕਾਰ ਖ਼ਿਲਾਫ਼ 7 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਕਰੇਗਾ ਰੋਸ ਪ੍ਰਦਰਸ਼ਨ

Last Updated : Jul 4, 2020, 6:04 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.