ਪਲਵਲ: ਚੀਨ ਦੀ ਸੀਮਾ ਨੇੜੇ ਅਸਮ ਦੇ ਜੋਹਰਾਟ ਤੋਂ ਸਮੋਵਾਰ ਨੂੰ ਅਰੂਣਾਚਲ ਲਈ ਉਡਾਨ ਭਰਨ ਵਾਲਾ ਇੰਨਡੀਅਨ ਏਅਰਫੋਰਸ ਦਾ ਜਹਾਜ਼ ਆਈਏਐਫ AN-32 ਦੇ ਕ੍ਰੈਸ਼ ਹੋ ਗਿਆ ਹੈ। ਇਸ ਹਾਦਸੇ ਵਿੱਚ ਪਲਵਲ ਦੇ ਰਹਿਣ ਵਾਲੇ ਇੱਕ ਜਵਾਨ ਅਸ਼ੀਸ਼ ਤੰਵਰ ਸ਼ਹੀਦ ਹੋ ਗਏ ਹਨ।
ਇਸ ਹਾਦਸੇ ਬਾਰੇ ਸ਼ਹੀਦ ਜਵਾਨ ਅਸ਼ੀਸ਼ ਤੰਵਰ ਦੇ ਪਰਿਵਾਰ ਨੇ ਦਸਿਆ ਕਿ 29 ਸਾਲਾਂ ਅਸ਼ੀਸ਼ ਤੰਵਰ ਪਲਵਲ ਦੇ ਵਸਨੀਕ ਸਨ। ਉਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਹੀ ਭਾਰਤੀ ਹਵਾਈ ਫੌਜ ਵਿੱਚ ਹਨ। ਅਸ਼ੀਸ਼ 18 ਮਈ ਨੂੰ ਹੀ ਆਪਣੀ ਛੁੱਟੀਆਂ ਬਿਤਾ ਕੇ ਡਿਊਟੀ 'ਤੇ ਜੋਹਰਾਟ ਵਾਪਿਸ ਗਏ ਸੀ। ਅਸ਼ੀਸ਼ ਆਪਣੇ ਮਾਤਾ-ਪਿਤਾ ਦੇ ਇਕਲੌਤੇ ਬੇਟੇ ਸੀ।
ਜਾਣਕਾਰੀ ਮੁਤਾਬਕ AN-32 ਜਹਾਜ਼ ਨੇ ਸੋਮਵਾਰ ਦੁਪਹਿਰ ਨੂੰ 12 ਵਜ ਕੇ 25 ਮਿਨਟ ਉੱਤੇ ਆਸਾਮ ਦੇ ਜੋਹਰਾਟ ਏਅਰਬੇਸ ਤੋਂ ਅਰੂਣਾਚਲ ਲਈ ਉਡਾਨ ਭਰੀ ਸੀ। ਇੰਡਅਨ ਏਅਰ ਫੋਰਸ ਨੇ ਸੁਖੋਈ-30 ਅਤੇ ਸੀ -130 ਦੇ ਸਪੈਸ਼ਲ ਭਾਲ ਅਭਿਆਨ ਤਹਿਤ ਕ੍ਰੈਸ਼ ਜਹਾਜ਼ ਦਾ ਮਲਬਾ ਭਾਲ ਲਿਆ ਹੈ।
ਲਾਪਤਾ ਜਹਾਜ਼ AN-32 ਵਿੱਚ 8 ਕਰੂ ਮੈਂਬਰ ਅਤੇ 5 ਯਾਤਰੀ ਸਵਾਰ ਸਨ। ਉਡਾਨ ਭਰਨ ਦੇ ਕਰੀਬ 35 ਮਿਨਟਾਂ ਬਾਅਦ ਜਹਾਜ਼ ਦਾ ਰੇਡਾਰ ਤੋਂ ਸੰਪਰਕ ਟੁੱਟ ਗਿਆ ਸੀ। ਬਾਅਦ ਵਿੱਚ ਜਹਾਜ਼ ਦੇ ਕ੍ਰੈਸ਼ ਹੋਣ ਦੀ ਸੂਚਨਾ ਮਿਲੀ।
ਸਭ ਤੋਂ ਪਹਿਲਾਂ ਰੋਡਾਰ ਆਪਰੇਟਰ ਪਤਨੀ ਨੂੰ ਮਿਲੀ ਸੂਚਨਾ
ਮੰਗਲਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਅਸ਼ੀਸ਼ ਤੰਵਰ ਦੇ ਸ਼ਹੀਦ ਹੋਣ ਦੀ ਖ਼ਬਰ ਉਨ੍ਹਾਂ ਦੀ ਪਤਨੀ ਸੰਧਿਆ ਨੂੰ ਦਿੱਤੀ ਗਈ। ਸੰਧਿਆ ਹਵਾਈ ਫੌਜ ਵਿੱਚ ਬਤੌਰ ਰੋਡਾਰ ਆਪਰੇਟਰ ਤਾਇਨਾਤ ਹੈ।