ETV Bharat / bharat

ਪੁਲਵਾਮਾ 'ਚ ਫੌਜ ਤੇ ਅੱਤਵਾਦੀਆਂ 'ਚ ਮੁਠਭੇੜ - ਸੀਜ਼ਫਾਇਰ ਦੀ ਉਲੰਘਣਾ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪੁੰਛ 'ਚ ਪਾਕਿਸਤਾਨ ਫੌਜ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ। ਇਸ ਤੋਂ ਇਲਾਵਾ ਪੁਲਵਾਮਾ 'ਚ ਭਾਰਤੀ ਫੌਜ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋ ਰਹੀ ਹੈ।

ceasefire
ਫ਼ੋਟੋ
author img

By

Published : Jan 12, 2020, 10:54 AM IST

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਫੌਜ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪਾਕਿਸਤਾਨ ਨੇ ਪੁੰਛ 'ਚ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ। ਐਲਓਸੀ ਨਾਲ ਲੱਗਦੇ ਪਿੰਡਾਂ ਤੇ ਫੌਜੀ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ।

ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲਗਭਗ ਰਾਤ 9.30 ਵਜੇ ਪਾਕਿਸਤਾਨ ਨੇ ਛੋਟੇ ਹਥਿਆਰਾਂ ਨਾਲ ਯੁੱਧਬੰਦੀ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ। ਪੁੰਛ ਦੇ ਦਿਗਵਾਰ ਸੈਕਟਰ 'ਚ ਮੋਰਟਾਰ ਵੀ ਦਾਗੇ ਗਏ। ਭਾਰਤੀ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ।

ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਮਾਲਤੀ ਤੇ ਖਾਰੀ ਕਰਮਾਰਾ ਸੈਕਟਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।

ਦੂਜੇ ਪਾਸੇ, ਐਤਵਾਰ ਸਵੇਰ ਤੋਂ ਜੰਮੂ-ਕਸ਼ਮੀਰ ਦੇ ਤ੍ਰਾਲ, ਪੁਲਵਾਮਾ 'ਚ ਅੱਤਵਾਦੀਆਂ ਤੇ ਭਾਰਤੀ ਫੌਜ ਵਿਚਾਲੇ ਮੁਠਭੇੜ ਹੋ ਰਹੀ ਹੈ।

Intro:Body:

ate : Punjab

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.