ETV Bharat / bharat

ਜੰਮੂ ਕਸ਼ਮੀਰ ਵਿੱਚ ਹਥਿਆਰ ਭੇਜਣ ਲਈ ਪਾਕਿਸਤਾਨ ਅਪਣਾ ਰਿਹੈ ਨਵੀਂ ਤਕਨੀਕ - ਹਵਾਈ ਵਾਹਨਾਂ ਦੇ ਜਰੀਏ ਜੰਮੂ ਕਸ਼ਮੀਰ

ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਹਥਿਆਰ ਭੇਜਣ ਦੇ ਲਈ ਨਵੀਂ ਤਕਨੀਕ ਅਪਣਾਈ ਹੈ। ਉਹ ਹੁਣ ਮੁਨੱਖੀ ਰਹਿਤ ਹਵਾਈ ਵਾਹਨਾਂ ਦੇ ਜ਼ਰੀਏ ਜੰਮੂ-ਕਸ਼ਮੀਰ ਵਿੱਚ ਮੌਜੂਦ ਅੱਤਵਾਦੀ ਸਗੰਠਨਾਂ ਨੂੰ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ।

ਤਸਵੀਰ
ਤਸਵੀਰ
author img

By

Published : Aug 6, 2020, 9:22 PM IST

ਸ੍ਰੀਨਗਰ: ਪਾਕਿਸਤਾਨ ਨੇ ਮਨੁੱਖੀ ਰਹਿਤ ਹਵਾਈ ਵਾਹਨਾਂ (ਯੂਏਵੀ) ਦੀ ਵਰਤੋਂ ਕਰਕੇ ਜੰਮੂ-ਕਸ਼ਮੀਰ ਵਿੱਚ ਹਥਿਆਰ ਭੇਜਣ ਦੀ ਇੱਕ ਨਵੀਂ ਤਕਨੀਕ ਅਪਣਾਈ ਹੈ। ਹਾਲ ਹੀ ਵਿੱਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਜੰਮੂ-ਕਸ਼ਮੀਰ ਵਿੱਚ 200 ਤੋਂ ਵੱਧ ਅੱਤਵਾਦੀ ਸਰਗਰਮ ਹਨ ਤੇ ਇਸ ਸਾਲ ਹੁਣ ਤੱਕ ਸਰਹੱਦ 'ਤੇ ਸਿਰਫ਼ 26 ਅੱਤਵਾਦੀ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਦਾਖ਼ਲ ਹੋ ਸਕੇ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਡਰੋਨ (ਯੂਏਵੀ) ਦੇ ਰਾਹੀਂ ਅੱਤਵਾਦੀਆਂ ਨੂੰ ਹਥਿਆਰ ਤੇ ਗੋਲਾ ਬਾਰੂਦ ਭੇੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਨੂੰ ਅਤੀਤ ਵਿੱਚ ਅਜਿਹੀਆਂ ਕਈ ਘਟਨਾਵਾਂ ਦਾ ਪਤਾ ਲੱਗਿਆ ਹੈ।

ਪੁਲਿਸ ਮੁਖੀ ਨੇ ਕਿਹਾ ਕਿ ਕੁਪਵਾੜਾ, ਹੀਰਾ ਨਗਰ, ਕਠੁਆ ਤੇ ਰਾਜੌਰੀ ਵਿੱਚ ਪਾਕਿਸਤਾਨ (ਯੂਏਵੀ) ਦੇ ਹਥਿਆਰ ਲੈ ਜਾਣ ਦੀਆਂ ਕਈ ਘਟਨਾਵਾਂ ਦਾ ਪਤਾ ਚੱਲਿਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਤੋਂ ਜੰਮੂ-ਕਸ਼ਮੀਰ ਵਿੱਚ ਇੱਕ ਟਰੱਕ ਦੇ ਰਾਹੀਂ ਹਥਿਆਰਾਂ ਨੂੰ ਭੇਜਿਆ ਜਾ ਰਿਹਾ ਸੀ।

ਪੁਲਿਸ ਮੁਖੀ ਨੇ ਕਿਹਾ ਕਿ ਇਥੇ ਅੱਤਵਾਦੀਆਂ ਦੇ ਕੋਲ ਹਥਿਆਰਾਂ ਦੀ ਭਾਰੀ ਕਮੀ ਹੈ।

ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਦੇ ਇਸ ਸਾਲ ਸਰਹੱਦ ਪਾਰ ਤੋਂ ਗੋਲੀਬਾਰੀ ਜਲਦੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਭੇਜਿਆ ਜਾ ਸਕੇ।

ਉਨ੍ਹਾਂ ਕਿਹਾ ਕਿ 2020 ਦੇ ਪਹਿਲੇ ਸੱਤ ਮਹੀਨਿਆਂ ਵਿੱਚ ਸਰਹੱਦ ਪਾਰ ਤੋਂ 75 ਫ਼ੀਸਦੀ ਤੋਂ ਵੱਧ ਗੋਲੀਬਾਰੀ ਹੋਈ ਹੈ। ਇਸ ਸਾਲ ਪਾਕਿਸਤਾਨ ਵੱਲੋਂ ਫਾਇਰਿੰਗ ਦੀਆਂ ਕੁੱਲ 487 ਘਟਨਾਵਾਂ ਵਾਪਰੀਆਂ, ਇਸ ਘਟਨਾ ਦੇ ਪਿਛਲੇ ਸਾਲ ਦੇ ਇਸ ਘਟਨਾਕ੍ਰਮ ਦਾ ਅੰਕੜਾ 267 ਸੀ। ਹੁਣ ਤੱਕ ਬਹੁਤ ਘੱਟ 26 ਅੱਤਵਾਦੀਵਾਦੀ ਜੰਮੂ-ਕਸ਼ਮੀਰ ਵਿੱਚ ਘੁਸਪੈਠ ਕਰ ਸਕੇ ਹਨ।

ਉਨ੍ਹਾਂ ਦੱਸਿਆ ਕਿ ਜੋ 80 ਨੌਜਵਾਨ ਅੱਤਵਾਦੀ ਸਮੂਹ ਵਿੱਚ ਇਸ ਸਾਲ ਸ਼ਾਮਿਲ ਹੋਏ ਸਨ ਉਨ੍ਹਾਂ ਵਿੱਚੋਂ 38 ਨੂੰ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਹੈ ਜਦਕਿ 22 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਵਿੱਚੋਂ ਸਿਰਫ਼ 20 ਅੱਤਵਾਦੀ ਐਕਟਿਵ ਹਨ।

ਡੀਜੀਪੀ ਨੇ ਕਿਹਾ ਕਿ 2020 ਵਿੱਚ ਹੁਣ ਤੱਕ ਲਗਭਗ 150 ਅੱਤਵਾਦੀ ਮਾਰੇ ਗਏ ਹਨ। ਇਸ ਤੋਂ 30 ਨਾਗਰਿਕ ਵਿਦੇਸ਼ੀ ਸੀ, ਜਦਕਿ 39 ਅੱਤਵਾਦੀ ਸੰਗਠਨ ਦੇ ਚੋਟੀ ਦੇ ਕਮਾਂਡਰ ਸਨ। ਇਨ੍ਹਾਂ ਹੀ ਨਹੀਂ, ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨਾਂ ਵਿੱਚ ਹੁਣ ਘੱਟ ਹਨ। ਇਨ੍ਹਾਂ ਸੰਗਠਨਾਂ ਦੇ ਕੋੋਲ ਹੁਣ ਕੋਈ ਲੀਡਰ ਨਹੀਂ ਹੈ।

ਪਿਛਲੇ 2 ਸਾਲਾਂ ਵਿੱਚ ਅੱਤਵਾਦ ਵਿਰੋਧੀ ਮੁਹਿੰਮਾਂ ਨਾਲ ਨਜਿੱਠਣ ਦਾ ਵਾਅਦਾ ਕਰਦੇ ਹੋਏ ਡੀਜੀਪੀ ਨੇ ਕਿਹਾ ਕਿ ਅਜਿਹਾ ਇਸ ਲਈ ਸੰਭਵ ਹੋਇਆ ਹੈ ਕਿ ਸੁਰੱਖਿਆ ਬਲ ਹੁਣ ਅੱਤਵਾਦੀ ਸੰਗਠਨ ਜਮਾਤ-ਏ-ਇਸਲਾਮੀ (ਜੇਕ), ਹੁਰੀਅਤ ਅਤੇ ਉਸ ਦੇ ਗਰਾਉਂਡ ਮੈਂਬਰਾਂ ਦੇ ਖ਼ਿਲਾਫ਼ ਹੁਣ ਕਾਰਵਾਈ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਸੰਗਠਣਾਂ ਨੂੰ ਫੰਡਿੰਗ ਕਰਨ ਵਾਲੇ ਸਾਰੇ ਲਿੰਕਾਂ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਸਾਲ 2019 ਦੇ ਪਹਿਲੇ 7 ਮਹੀਨਿਆਂ ਵਿੱਚ ਸੁਰੱਖਿਆ ਬਲਾਂ ਵਿੱਚ 76 ਹਲਾਕ ਤੇ 107 ਜ਼ਖਮੀ ਹੋਏ ਸਨ। ਜਦਕਿ 2020 ਵਿੱਚ ਇਸ ਦੇ ਮੁਕਾਬਲੇ ਸਿਰਫ਼ 36 ਮਾਰੇ ਗਏ ਹਨ ਤੇ 102 ਜ਼ਖ਼ਮੀ ਹੋਏ ਹਨ। ਡੀਜੀਪੀ ਨੇ ਕਿਹਾ ਕਿ 2019 ਦੇ ਪਹਿਲੇ 7 ਮਹੀਨੇ ਵਿੱਚ ਇਥੇ ਕੁੱਲ 198 ਅੱਤਵਾਦੀ ਘਟਨਾਵਾਂ ਹੋਈਆਂ ਸੀ ਤੇ 2020 ਵਿੱਚ ਇਨ੍ਹਾਂ ਘਟਨਾਵਾਂ ਵਿੱਚ 70 ਫ਼ੀਸਦੀ ਦੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 7 ਮਹੀਨਿਆਂ ਵਿੱਚ ਸਿਰਫ਼ 124 ਅੱਤਵਾਦੀ ਘਟਨਾਵਾਂ ਸਾਹਮਣੇ ਆਈਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.