ਨਵੀਂ ਦਿੱਲੀ: ਜੰਮੂ ਕਸ਼ਮੀਰ ਮੁੱਦੇ 'ਤੇ ਮੂੰਹ-ਤੋੜ ਜਵਾਬ ਮਿਲਣ 'ਤੇ ਪਾਕਿਸਤਾਨ ਹੁਣ ਬੌਖਲਾਇਆ ਹੋਇਆ ਹੈ। ਪਾਕਿਸਤਾਨ ਨੇ ਇਸ ਮੁੱਦੇ ਉੱਤੇ ਕਈ ਵਾਰ ਬੇਫਜ਼ੂਲ ਬਿਆਨ ਦਿੱਤੇ ਹਨ ਪਰ ਹੁਣ ਇਸ ਵਾਰ ਪਾਕਿਸਤਾਨ ਨੇ ਵੀ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਮੰਨ ਲਿਆ ਹੈ।
-
#WATCH: Pakistan Foreign Minister Shah Mehmood Qureshi mentions Kashmir as “Indian State of Jammu and Kashmir” in Geneva pic.twitter.com/kCc3VDzVuN
— ANI (@ANI) September 10, 2019 " class="align-text-top noRightClick twitterSection" data="
">#WATCH: Pakistan Foreign Minister Shah Mehmood Qureshi mentions Kashmir as “Indian State of Jammu and Kashmir” in Geneva pic.twitter.com/kCc3VDzVuN
— ANI (@ANI) September 10, 2019#WATCH: Pakistan Foreign Minister Shah Mehmood Qureshi mentions Kashmir as “Indian State of Jammu and Kashmir” in Geneva pic.twitter.com/kCc3VDzVuN
— ANI (@ANI) September 10, 2019
ਹੋਰ ਪੜ੍ਹੋ: ਏਅਰਸਪੇਸ ਬੰਦ ਕਰਨ 'ਤੇ ਇਮਰਾਨ ਲੈਣਗੇ ਫ਼ੈਸਲਾ: ਸ਼ਾਹ ਮਹਿਮੂਦ ਕੁਰੈਸ਼ੀ
ਨਿਊਜ਼ ਏਜੰਸੀ ਏਐਨਆਈ ਵੱਲੋਂ ਜਾਰੀ ਕੀਤੀ ਇੱਕ ਵੀਡੀਓ ਵਿੱਚ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਜਨੇਵਾ ਵਿੱਚ ਕਸ਼ਮੀਰ ਦਾ ਜ਼ਿਕਰ ਭਾਰਤੀ ਰਾਜ ਜੰਮੂ ਕਸ਼ਮੀਰ ਕਹਿ ਕੇ ਕੀਤਾ ਹੈ। ਸ਼ਾਹ ਮਹਿਮੂਦ ਕੁਰੈਸ਼ੀ ਮੱਨੁਖੀ ਅਧਿਕਾਰ ਪ੍ਰੀਸ਼ਦ ਦੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਜਿਨੇਵਾ ਗਏ ਸਨ।
ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਦੁਨੀਆ ਨੂੰ ਇਹ ਦਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜ਼ਿੰਦਗੀ (ਕਸ਼ਮੀਰ ਵਿੱਚ) ਸਮਾਨ ਹੋ ਗਈ ਹੈ ਜੇ ਉੱਥੇ ਜ਼ਿੰਦਗੀ ਸਮਾਨ ਹੋ ਗਈ ਹੈ ਤਾਂ ਭਾਰਤ ਅੰਤਰਰਾਸ਼ਟਰੀ ਮੀਡੀਆ ਨੂੰ ਕਸ਼ਮੀਰ ਕਿਉਂ ਜਾਣ ਨਹੀਂ ਦੇ ਰਿਹਾ ਹੈ। ਉਨ੍ਹਾਂ ਨੂੰ ਖ਼ੁਦ ਉੱਥੇ ਜਾ ਸੱਚਾਈ ਦੇਖਣ ਕਿਉਂ ਨਹੀਂ ਦੇ ਰਿਹਾ ਹੈ।
ਹੋਰ ਪੜ੍ਹੋ: ਧਾਰਾ 370: ਪਾਕਿਸਤਾਨ ਨੇ ਕੰਟਰੋਲ ਰੇਖਾ 'ਤੇ ਲਾਏ 2000 ਫ਼ੌਜੀ, ਹਾਈ ਅਲਰਟ ਜਾਰੀ
ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਵੀ ਆਰੋਪ ਲਗਾਇਆ ਕਿ ਭਾਰਤ ਇਸ ਮਾਮਲੇ ਵਿੱਚ ਝੂਠ ਬੋਲ ਰਿਹਾ ਹੈ। ਇੱਕ ਵਾਰ ਇਹ ਕਰਫ਼ਿਊ ਹਟ ਜਾਵੇ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ ਤੇ ਦੁਨੀਆ ਨੂੰ ਵੀ ਪਤਾ ਲੱਗ ਜਾਵੇਗਾ ਕਿ ਉੱਥੇ ਕਿਸ ਪ੍ਰਕਾਰ ਦੀ ਤਬਾਹੀ ਚੱਲ ਰਹੀ ਹੈ।