ਨਵੀਂ ਦਿੱਲੀ: ਕੋਜ਼ੀਕੋਡ ਏਅਰਪੋਰਟ ਦੇ ਰਨਵੇ 'ਤੇ ਇੱਕ ਜਹਾਜ਼ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਪਾਇਲਟ ਨੂੰ ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ 100 ਤੋਂ ਵੱਧ ਪਾਇਲਟਾਂ ਨੇ ਸ਼ਰਧਾਂਜਲੀ ਭੇਟ ਕੀਤੀ।
![IGI ਏਅਰਪੋਰਟ](https://etvbharatimages.akamaized.net/etvbharat/prod-images/del-swd-01-delhiairport-vis-dl10005_09082020130531_0908f_1596958531_274.jpg)
ਦੱਸ ਦੇਈਏ ਕਿ ਏਅਰ ਇੰਡੀਆ ਦਾ ਜਹਾਜ਼ 'ਵੰਦੇ ਭਾਰਤ ਮਿਸ਼ਨ' ਦੇ ਤਹਿਤ ਦੁਬਈ ਤੋਂ ਕੇਰਲਾ ਆ ਰਿਹਾ ਸੀ। ਇਸ ਦੌਰਾਨ ਲੈਂਡਿਗ ਦੇ ਸਮੇਂ ਰਨਵੇ 'ਤੇ ਫਿਸਲਣ ਕਾਰਨ ਇਹ ਜਹਾਜ਼ 50 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਿਆ। ਜਿਸ ਦੌਰਾਨ 14 ਲੋਕਾਂ ਦੀ ਮੌਤ ਹੋ ਗਈ ਅਤੇ 123 ਲੋਕ ਗੰਭੀਰ ਜ਼ਖਮੀ ਹੋ ਗਏ ਸਨ।