ETV Bharat / bharat

CBI ਦੀ ਟੀਮ ਨੇ ਪੀ. ਚਿਦੰਬਰਮ ਨੂੰ ਹਿਰਾਸਤ 'ਚ ਲਿਆ

author img

By

Published : Aug 21, 2019, 9:54 PM IST

CBI ਦੀ ਟੀਮ ਨੇ ਪੀ. ਚਿਦੰਬਰਮ ਨੂੰ ਹਿਰਾਸਤ 'ਚ ਲਿਆ

21:48 August 21

ਨਵੀਂ ਦਿੱਲੀ: ਆਈ.ਐਨ.ਐਕਸ ਮੀਡੀਆ ਕੇਸ ਵਿੱਚ ਗ੍ਰਿਫ਼ਤਾਰੀ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਸ਼ਾਮ ਕਾਂਗਰਸ ਦਫ਼ਤਰ 'ਚ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਮੈਨੂੰ ਫਸਾਇਆ ਜਾ ਰਿਹਾ ਹੈ। ਕਾਨਫਰੰਸ ਖ਼ਤਮ ਹੋਣ ਤੋਂ ਬਾਅਦ ਚਿਦੰਬਰਮ ਆਪਣੇ ਘਰ ਆ ਗਏ। ਹੁਣ ਸੀਬੀਆਈ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਹੈ। CBI ਦੀ ਟੀਮ ਨੇ ਪੀ. ਚਿਦੰਬਰਮ ਨੂੰ ਹਿਰਾਸਤ ਚ ਲੈੈ ਲਿਆ ਹੈ।

ਸੀਬੀਆਈ ਦੀ ਟੀਮ ਪੀ. ਚਿਦੰਬਰਮ ਦੇ ਘਰ ਦੀਵਾਰ ਟੱਪ ਕੇ ਅੰਦਰ ਪਹੁੰਚ ਗਈ ਹੈ। ਘਰ ਵਿੱਚ ਹੀ ਉਨ੍ਹਾਂ ਨਾਲ ਪੁਛਗਿਛ ਕੀਤੀ ਜਾ ਰਹੀ ਹੈ। ਉੱਥੇ ਚਿਦੰਬਰਮ ਦੇ ਘਰ ਦੇ ਬਾਹਰ ਉਨ੍ਹਾਂ ਦੇ ਸਮਰਥਕ ਇਕੱਠੇ ਹੋ ਗਏ ਹਨ ਅਤੇ ਨਰਿੰਦਰ ਮੋਦੀ ਕੇ ਖ਼ਿਲਾਫ ਨਾਅਰੇਬਾਜੀ ਕਰ ਰਹੇ ਹਨ। 

ਕਾਂਗਰਸ ਦਫ਼ਤਰ ਵਿੱਚ ਪੀ ਚਿਦੰਬਰਮ ਨੇ ਕਿਹਾ ਕਿ ਆਈ ਐਨਐਕਸ ਮੀਡੀਆ ਕੇਸ ਵਿੱਚ ਉਨ੍ਹਾਂ ਉੱਤੇ ਕੋਈ ਵੀ ਆਰੋਪ ਨਹੀਂ ਹਨ। ਚਿਦੰਬਰਮ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੇਰੇ ਪਰਿਵਾਰ 'ਤੇ ਕੋਈ ਵੀ ਚਾਰਜਸ਼ੀਟ ਨਹੀਂ ਹੈ।

ਦੱਸਦਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੀ ਚਿਦੰਬਰਮ ਨੂੰ ਹਿਰਾਸਤ ਵਿੱਚ ਲੈਣ ਲਈ ਲੁਕਆਊਟ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਸੀਬੀਆਈ ਪਹਿਲਾਂ ਹੀ ਇਹ ਨੋਟਿਸ ਜਾਰੀ ਕਰ ਚੁੱਕੀ ਹੈ। ਇਥੇ, ਪੀ ਚਿਦੰਬਰਮ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੀ ਮਿਤੀ ਤੈਅ ਕੀਤੀ ਹੈ।
 
Intro:Body:

brk

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.