ETV Bharat / bharat

ਵਿਰੋਧੀ ਧਿਰ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ, ਵਾਜਪਾਈ ਆਉਂਦੇ ਹਨ ਯਾਦ: ਨਰੇਸ਼ ਗੁਜਰਾਲ - agriculture bill

ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਲੀਡਰ ਨਰੇਸ਼ ਗੁਜਰਾਲ ਨੇ ਰਾਜ ਸਭਾ ਵਿੱਚ ਪਾਸ ਹੋਏ ਖੇਤੀਬਾੜੀ ਬਿੱਲ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਫ਼ੋਟੋ।
ਫ਼ੋਟੋ।
author img

By

Published : Sep 21, 2020, 3:03 PM IST

ਨਵੀਂ ਦਿੱਲੀ: ਰਾਜ ਸਭਾ ਵਿੱਚ ਪਾਸ ਹੋਏ ਖੇਤੀਬਾੜੀ ਬਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਮੰਦਭਾਗਾ ਕਰਾਰ ਦਿੱਤਾ। ਗੁਜਰਾਲ ਦਾ ਕਹਿਣਾ ਹੈ ਕਿ ਸੰਸਦ ਵਿੱਚ ਜੋ ਹੋਇਆ ਉਹ ਲੋਕਤੰਤਰ ਲਈ ਬਹੁਤ ਘਾਤਕ ਹੈ। ਅਕਾਲੀ ਦਲ ਨੇ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਹੈ ਅਤੇ ਅੱਗੇ ਵੀ ਕਿਸਾਨਾਂ ਨਾਲ ਖੜ੍ਹਾ ਰਹੇਗਾ।

ਵੇਖੋ ਵੀਡੀਓ

ਰਾਜ ਸਭਾ ਵਿੱਚ ਬੋਲਦਿਆਂ ਨਰੇਸ਼ ਗੁਜਰਾਲ ਨੇ ਕਿਹਾ ਸੀ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਵਿਚੋਂ ਅਸਤੀਫਾ ਦਿੱਤੇ ਜਾਣ ਬਾਅਦ ਅਕਾਲੀ ਦਲ ਨੂੰ ਬਹਿਸ ਲਈ ਸਿਰਫ਼ ਦੋ ਮਿੰਟ ਹੀ ਦਿੱਤੇ ਗਏ ਸਨ। ਰੌਲੇ ਰੱਪੇ ਵਿੱਚ ਕੇਵਲ ਧੁਨੀ ਵੋਟ 'ਤੇ ਹੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਸੰਸਦ ਵਿੱਚ ਜੋ ਕੁਝ ਵੀ ਹੋਇਆ ਉਹ ਵਿਰੋਧੀ ਧਿਰ ਦੀ ਆਵਾਜ਼ ਦੱਬਣ ਦੀ ਇੱਕ ਕੋਸ਼ਿਸ਼ ਹੈ।

ਵੇਖੋ ਵੀਡੀਓ

ਇਸ ਬਿੱਲ ਨੂੰ ਪਾਸ ਕਰਕੇ ਕਿਸਾਨਾਂ ਵਿੱਚ ਇੱਕ ਸੁਨੇਹਾ ਸਰਕਾਰ ਵੱਲੋਂ ਦਿੱਤਾ ਗਿਆ ਹੈ ਕਿ ਉਹ ਕਿਸਾਨਾਂ ਦੀ ਵਿਰੋਧੀ ਹੈ ਜੇ ਇਹ ਬਿੱਲ ਕਿਸਾਨਾਂ ਦੇ ਭਲੇ ਲਈ ਹੈ ਤਾਂ ਕਿਸਾਨਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ। ਅਕਾਲੀ ਦਲ ਵੱਲੋਂ ਮੰਗ ਰੱਖੀ ਗਈ ਸੀ ਕਿ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਜੋ ਕਿਸਾਨਾਂ ਦੇ ਮੁੱਦਿਆਂ ਨੂੰ ਸੁਣੇ ਅਤੇ ਉਸ ਮੁਤਾਬਕ ਬਿੱਲ ਵਿੱਚ ਜੋ ਬਦਲਾਅ ਕਰਨਾ ਚਾਹੁੰਦੇ ਹਨ ਕਰ ਦਿੱਤੇ ਜਾਣ। ਜੇ ਕਿਸਾਨਾਂ ਲਈ ਆਏ ਬਿੱਲ ਵਿੱਚ ਕਿਸਾਨ ਹੀ ਸੰਤੁਸ਼ਟ ਨਹੀਂ ਤਾਂ ਇਨ੍ਹਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ।

ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇਸ ਵੇਲੇ ਸੜਕਾਂ 'ਤੇ ਹਨ। ਜੇਕਰ ਇਹ ਅੱਗ ਦੂਜੇ ਸੂਬਿਆਂ ਤੱਕ ਚਲੀ ਗਈ ਤਾਂ ਦੇਸ਼ ਲਈ ਘਾਤਕ ਸਾਬਿਤ ਹੋਵੇਗੀ ਜਦੋਂ ਚੀਨ ਅਤੇ ਭਾਰਤ ਦੀਆਂ ਫੌਜਾਂ ਪਹਿਲਾਂ ਹੀ ਇੱਕ ਦੂਜੇ ਦੇ ਆਹਮਣੇ ਸਾਹਮਣੇ ਖੜ੍ਹੀਆਂ ਹਨ।

ਭਾਜਪਾ ਵੱਲੋਂ ਲਗਾਤਾਰ ਆਪਣੇ ਗੱਠਗੋੜ ਵਾਲੀਆਂ ਪਾਰਟੀਆਂ ਨਾਲ ਸਬੰਧ ਤੋੜੇ ਜਾ ਰਹੇ ਹਨ। ਕਸ਼ਮੀਰ ਵਿੱਚ ਪੀਡੀਪੀ ਫਿਰ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਤੋਂ ਬਾਅਦ ਹੁਣ ਅਕਾਲੀ ਭਾਜਪਾ ਰਿਸ਼ਤਿਆਂ ਵਿਚ ਵੀ ਖਟਾਸ ਆ ਗਈ ਹੈ। 90 ਦੇ ਦਹਾਕੇ ਵਿੱਚ ਪੰਜਾਬ ਜਦੋਂ ਕਾਲੇ ਦੌਰ ਵਿੱਚੋਂ ਗੁਜ਼ਰਿਆ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਅਟਲ ਬਿਹਾਰੀ ਵਾਜਪਈ ਨੇ ਅਕਾਲੀ ਭਾਜਪਾ ਗਠਜੋੜ ਦੀ ਸ਼ੁਰੂਆਤ ਕੀਤੀ ਸੀ।

ਨਰੇਸ਼ ਗੁਜਰਾਲ ਮੁਤਾਬਕ ਇਸ ਗੱਠਜੋੜ ਨੇ ਪੰਜਾਬ ਵਿੱਚ ਸ਼ਾਂਤੀ ਮੁੜ ਬਹਾਲ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਭਾਜਪਾ ਕੋਲ ਬਹੁਮਤ ਹੈ ਪਰ ਜਿਸ ਤਰੀਕੇ ਨਾਲ ਆਪਣੇ ਗੱਠਜੋੜ ਵਾਲੀਆਂ ਪਾਰਟੀਆਂ ਨਾਲ ਧੱਕੇਸ਼ਾਹੀ ਕਰ ਰਹੇ ਹਨ ਇਹ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਬਹੁਤ ਮਹਿੰਗਾ ਪਵੇਗਾ। ਉਨ੍ਹਾਂ ਕਿਹਾ ਕਿ ਗੱਠਜੋੜ ਦੀ ਸਰਕਾਰ ਚਲਾਉਣ ਦਾ ਇਹ ਕੋਈ ਤਰੀਕਾ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.