ETV Bharat / bharat

ਖੁੱਲ੍ਹੀ ਅਤੇ ਦਰੁਸਤ ਜਾਣਕਾਰੀ ਕੋਰੋਨਾ ਵਾਇਰਸ ਦੇ ਸੰਕਟ ਸਮੇਂ ਸਹਾਇਕ: ਈ.ਯੂ. ਰਾਜਦੂਤ - ਕੋਰੋਨਾ ਵਾਇਰਸ ਦੀ ਮਹਾਂਮਾਰੀ

ਯੂਰੋਪੀਅਨ ਯੂਨੀਅਨ – ਜੋ ਕਿ ਯੂਰੋਪੀਅਨ ਦੇਸ਼ਾਂ ਦਾ ਇੱਕ 27 ਮੈਂਬਰੀ ਰਾਜਨੀਤਿਕ ਅਤੇ ਆਰਥਿਕ ਗੁੱਟ ਹੈ, ਇਸ ਨੋਵਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਨਾਲ ਨਜਿੱਠਣ ਲਈ ਵਿੱਤੀ ਸਹਾਇਤਾ ਦਾ ਪ੍ਰਸਤਾਵ ਪੇਸ਼ ਕਰਨ ਦੀ ਤਿਆਰੀ ਵਿੱਚ ਜੁੱਟਿਆ ਹੋਇਆ ਹੈ।

ਖੁੱਲ੍ਹੀ ਅਤੇ ਦਰੁਸਤ ਜਾਣਕਾਰੀ ਕੋਰੋਨਾ ਵਾਇਰਸ ਦੇ ਸੰਕਟ ਸਮੇਂ ਸਹਾਇਕ -- ਈ.ਯੂ. ਰਾਜਦੂਤ

author img

By

Published : Apr 13, 2020, 8:50 PM IST

ਯੂਰੋਪੀਅਨ ਯੂਨੀਅਨ – ਜੋ ਕਿ ਯੂਰੋਪੀਅਨ ਦੇਸ਼ਾਂ ਦਾ ਇੱਕ 27 ਮੈਂਬਰੀ ਰਾਜਨੀਤਿਕ ਅਤੇ ਆਰਥਿਕ ਗੁੱਟ ਹੈ, ਇਸ ਨੋਵਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਨਾਲ ਨਜਿੱਠਣ ਲਈ ਵਿੱਤੀ ਸਹਾਇਤਾ ਦਾ ਪ੍ਰਸਤਾਵ ਪੇਸ਼ ਕਰਨ ਦੀ ਤਿਆਰੀ ਵਿੱਚ ਜੁੱਟਿਆ ਹੋਇਆ ਹੈ।

ਇਟਲੀ, ਜਿਸ ਨੇ ਹੁਣ ਇਸ ਮਹਾਂਮਾਰੀ ਦੇ ਮਾਮਲੇ ਵਿੱਚ ਚੀਨ ਨੂੰ ਪਛਾੜ ਦਿੱਤਾ ਹੈ ਅਤੇ ਜਿੱਥੇ ਕੋਵਿਡ-19 ਦੇ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ, ਉਸ ਨੇ ਵੀ ਯੂਰਪੀ ਸੰਘ ਨੂੰ ਇਸ ਮਹਾਂਮਾਰੀ ਦੇ ਮੱਦੇਨਜ਼ਰ ਇਸ ਆਰਥਿਕ ਮਹਾਂ-ਮੰਦੀ ਨਾਲ ਨਿਪਟਣ ਵਿੱਚ ਸਹਾਇਤਾ ਅਤੇ ਬਚਾਅ ਕਰਨ ਲਈ ਸੰਘ ਦੇ ਰਾਹਤ ਫੰਡ ਦੀ ਵਰਤੋਂ ਕੀਤੇ ਜਾਣ ਲਈ ਕਿਹਾ ਹੈ।

ਨਵੀਂ ਦਿੱਲੀ ਵਿੱਚ ਯੂਰੋਪੀਅਨ ਰਾਜਦੂਤ ਉੱਗੋ ਅਸਟੂਟੋ (Ugo Astuto) ਦਾ ਮੰਨਣਾ ਹੈ ਕਿ ਵਿਗਿਆਨਕ ਪ੍ਰਮਾਣਾਂ ਦੇ ਅਧਾਰ ‘ਤੇ ਲੋੜੀਂਦੇ ਸਖਤ ਕਦਮਾਂ ਦੇ ਚੁੱਕਣ ਅਤੇ ਉਪਾਵਾਂ ਦੇ ਨਾਲ ਨਾਲ ਤਾਲਾਬੰਦੀ ਕੀਤੇ ਜਾਣਾ ਸਮੇਂ ਦੀ ਜ਼ਰੂਰਤ ਹੈ। ਸੀਨੀਅਰ ਪੱਤਰਕਾਰ ਸਮਿਤਾ ਸ਼ਰਮਾ ਨਾਲ ਇੱਕ ਵਿਸ਼ੇਸ਼ ਗੱਲਬਾਤ ਦੋਰਾਨ ਸੰਘ ਦੇ ਰਾਜਦੂਤ ਨੇ ਕਿਹਾ ਕਿ ਕੋਵਿਡ-19 ਦੇ ਇਲਾਜ਼ ਲਈ ਤੁਰੰਤ ਇੱਕ ਟੀਕੇ ਦਾ ਖੋਜਿਆ ਜਾਣਾ ਅਤਿ ਮਹੱਤਵਪੂਰਨ ਹੈ, ਅਤੇ ਸਹੀ ਅੰਕੜੇ ਅਤੇ ਪਾਰਦਰਸ਼ਤਾ ਅੱਜ ਇਸ ਸਮੂਹਿਕ ਲੜਾਈ ਵਾਸਤੇ ਸਮੇਂ ਦੀ ਲੋੜ ਹੈ।

ਉਨ੍ਹਾਂ ਨੇ ਭਰੋਸਾ ਦਵਾਇਆ ਕਿ ਭਾਰਤ ਅਤੇ ਯੂਰੋਪੀਅਨ ਯੂਨੀਅਨ ਦੋਵੇਂ ਹੀ ਘਰਾਂ ਨੂੰ ਪਰਤਣ ਵਿੱਚ ਅਸਮਰੱਥ ਨਾਗਰਿਕਾਂ ਦੇ ਵੀਜ਼ੇ ਵਧਾਉਣ ਲਈ ਨਰਮਾਈ ਨਾਲ ਕੰਮ ਕਰ ਰਹੇ ਹਨ। ਮਹਾਂਮਾਰੀ ਕਾਰਨ ਕੁੱਝ ਵਿਅਕਤੀਆਂ ‘ਤੇ ਹੋਏ ਨਸਲਵਾਦੀ ਹਮਲਿਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮਨੁੱਖੀ ਹਮਦਰਦੀ ਬਣਾਈ ਰੱਖਣੀ ਚਾਹੀਦੀ ਹੈ।

ਪ੍ਰਸ਼ਨ: ਇਸ ਸਮੇਂ ਈ.ਯੂ. ਕਿਸ ਦਰਜੇ ਦੇ ਜੋਖਮ ਦਾ ਸਾਹਮਣਾ ਕਰ ਰਿਹਾ ਹੈ?

ਇਹ ਮਹਾਂਮਾਰੀ ਸਮੁੱਚੇ ਸੰਸਾਰ ਵਿੱਚ ਹੀ ਫੈਲ ਰਹੀ ਹੈ। ਇਹ ਇੱਕ ਆਲਮੀਂ ਸੰਕਟ ਹੈ, ਜਿਸ ਲਈ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵਿਸ਼ਵਵਿਆਪੀ ਪ੍ਰਤੀਕ੍ਰਿਆ ਦੀ ਲੋੜ ਹੈ। ਸਾਨੂੰ ਸਾਰਿਆਂ ਨੂੰ ਜਨਤਕ ਸਿਹਤ ਦੀ ਰਾਖੀ ਲਈ ਅਤੇ ਹੋਰ ਮੌਤਾਂ ਤੋਂ ਬਚਣ ਲਈ ਦ੍ਰਿੜਤਾ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ।

ਹੁਣ ਤੱਕ ਦੇ ਸਾਰੇ ਵਿਗਿਆਨਿਕ ਸਬੂਤਾਂ ਦੇ ਆਧਾਰ ‘ਤੇ ਯੂਰੋਪ ਵਿੱਚ ਅਸੀਂ ਬਹੁਤ ਹੀ ਸਖਤ ਕਦਮ ਚੁੱਕੇ ਹਨ, ਜਿਵੇਂ ਕਿ - ਸਰਹੱਦਾਂ ਦਾ ਬੰਦ ਕੀਤੇ ਜਾਣਾ, ਅਤੇ ਵਿਆਪਕ ਤਾਲਾਬੰਦੀ ਆਦਿ। ਅਸੀਂ ਸਮੂਹ ਮੈਂਬਰ ਦੇਸ਼ਾਂ ਨੇ ਮਿਲ ਕੇ ਕੋਵਿਡ ਵਿਰੁੱਧ ਅਤਿ ਜ਼ਰੂਰੀ ਉਪਾਅ ਅਪਣਾਉਣ ਲਈ ਆਪਸੀ ਤਾਲਮੇਲ ਸਥਾਪਿਤ ਕੀਤਾ ਹੈ, ਅਤੇ ਉਨ੍ਹਾਂ ’ਤੇ ਅਮਲ ਕੀਤਾ ਜਾ ਰਿਹਾ ਹੈ।

ਅਸੀਂ ਇਸ ਮਹਾਮਾਂਰੀ ਦੇ ਕਾਰਨ ਪੈਦਾ ਹੋਏ ਆਰਥਿਕ ਸੰਕਟ ਅਤੇ ਆਰਥਿਕਤਾ ਦੇ ਵਿੱਚ ਆਉਣ ਵਾਲੀ ਸੰਭਾਵਿਤ ਗਿਰਾਵਟ ਦੇ ਸੰਕਟ ਨੂੰ ਹੱਲ ਕਰਨ ਲਈ ਵੀ ਕੰਮ ਕਰ ਰਹੇ ਹਾਂ। ਇਸ ਸਮੇਂ ਦੌਰਾਨ ਅਸੀਂ ਇਸ ਵਾਇਰਸ ਦੇ ਪ੍ਰਭਾਵ ਅਤੇ ਪ੍ਰਵਾਹ ਨੂੰ ਘਟਾਉਣ ਅਤੇ ਇਸ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਾਂ। ਮੈਂਨੂੰ ਪੂਰਾ ਯਕੀਨ ਹੈ ਕਿ ਅਸੀਂ ਇਸ ਮਹਾਂਮਾਰੀ ਦੇ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।

ਯੂਰੋਪੀਅਨ ਯੂਨੀਅਨ ਦੇ ਸਦਕਾ ਸਾਡੇ ਕੋਲ ਦੁਨੀਆਂ ਦੇ ਬਿਹਤਰੀਨ ਵਿਗਿਆਨੀ ਹਨ। ਅਸੀਂ ਟੀਕਿਆਂ ਤੋਂ ਲੈ ਕੇ ਜਾਂਚ ਅਤੇ ਇਲਾਜ ਲਈ, ਸਰਕਾਰੀ ਅਤੇ ਨਿੱਜੀ ਫੰਡਿੰਗ ਰਾਹੀਂ 140 ਮਿਲੀਅਨ ਯੂਰੋ ਇਕੱਠੇ ਕੀਤੇ ਹਨ। ਇਹ ਬੇਹਦ ਮਹੱਤਵਪੂਰਨ ਹੈ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਕੋਈ ਟੀਕਾ ਤਿਆਰ ਕਰ ਸਕੀਏ। ਇਸ ਕੰਮ ਲਈ ਅਸੀ ਪੂਰੀ ਪਾਰਦਰਸ਼ਤਾ ਕਾਇਮ ਰੱਖ ਰਹੇ ਹਾਂ।

ਤਾਜੀ ਜਾਣਕਾਰੀ ਸਮੇਤ ਸਮੁੱਚੇ ਅੰਕੜੇ, ਯੂਰਪੀਅਨ ਕਮਿਸ਼ਨ ਅਤੇ ਹੋਰ ਕਈ ਵੈਬਸਾਈਟਾਂ ਦੇ ਉੱਤੇ ਉਪਲਬਧ ਹਨ। ਅਸੀਂ ਇਹ ਮੰਨਦੇ ਹਾਂ ਕਿ ਇਸ ਸੰਕਟ ਦੇ ਸਮੇਂ ਸਮੁੱਚੀ ਜਨਤਕ ਜਾਣਕਾਰੀ ਹੀ ਸਫ਼ਲਤਾ ਦੀ ਕੁੰਜੀ ਹੈ। ਸਥਾਨਕ ਅਤੇ ਰਾਸ਼ਟਰੀ ਕਦਮਾਂ ਤੋਂ ਪਰ੍ਹੇ ਜਾਂਦਿਆਂ ਸਾਡੀ ਇਹ ਵਿਆਪਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅੰਤਰਰਾਸ਼ਟਰੀ ਪੱਧਰ ‘ਤੇ ਇਸ ਵਾਇਰਸ ਨੂੰ ਕਰੜੇ ਹੱਥੀਂ ਲਈਏ ਕਿਉਂਕਿ ਇਹ ਵਾਇਰਸ ਕਿਸੇ ਰੋਕ, ਕਿਸੇ ਸਰਹੱਦ ਨੂੰ ਨਹੀਂ ਜਾਣਦਾ, ਤੇ ਇਸ ਕਾਰਨ ਇਹ ਸਮੂਚੇ ਸੰਸਾਰ ਲਈ ਇੱਕ ਵੱਡਾ ਖ਼ਤਰਾ ਹੈ।

ਸਾਨੂੰ ਇਸ ਮਹਾਂਮਾਰੀ ਦੇ ਪ੍ਰਕੋਪ ਨੂੰ ਫ਼ੈਲਣ ਤੋਂ ਰੋਕਣ ਲਈ ਬਹੁ-ਦੇਸ਼ੀ ਮੈਕੇਨਿਜ਼ਮਾਂ ਜਿਵੇਂ ਕਿ ਖਾਸ ਤੌਰ 'ਤੇ ਵਿਸ਼ਵ ਸਿਹਤ ਸੰਗਠਨ ਆਦਿ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ।

ਪ੍ਰਸ਼ਨ: ਮਹਾਂਮਾਰੀ ਫੈਲਣ ਤੋਂ ਬਾਅਦ ਬਿਨ੍ਹਾਂ ਕਿਸੇ ਬਾਰਡਰ ਤੋਂ ਹੋਈ ਆਵਾਜਾਈ ਕਾਰਨ ਯੂਰੋਪੀਅਨ ਯੂਨੀਅਨ ਕਿੰਨਾ ਕੁ ਜੋਖਮ ਵਿੱਚ ਹੈ? ਕੀ ਕਿਸੇ ਪ੍ਰਭਾਵਸ਼ਾਲੀ ਢੰਗ ਨਾਲ ਕੋਵਿਡ-19 ਤੋਂ ਪ੍ਰਭਾਵਿਤ ਯਾਤਰੀਆਂ ਨੂੰ ਮੁੜ ਲੱਭਣਾ ਅਤੇ ਉਨ੍ਹਾਂ ਦੀ ਪਛਾਣ ਕਰਨਾ ਸੰਭਵ ਹੈ ਜੋ ਕਿ ਪਹਿਲਾਂ ਆ ਗਏ ਸਨ?

ਅਸੀਂ ਇਸ ਨੂੰ ਗੰਭੀਰਤਾ ਨਾਲ ਨਜਿੱਠ ਰਹੇ ਹਾਂ। ਤਾਲਾਬੰਦੀ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੋ ਰਹੀ ਹੈ। ਅਸੀਂ ਇਸ ਜਨਤਕ ਸਿਹਤ ਦੇ ਖਤਰੇ ਨੂੰ ਦੂਰ ਕਰਨ ਲਈ ਕੋਈ ਵੀ ਲੋੜੀਂਦੇ ਕਦਮ ਚੁੱਕਣ ਲਈ ਤਿਆਰ ਹਾਂ। ਅਸੀਂ ਪਹਿਲਾਂ ਹੀ ਡਬਲਯੂ.ਐੱਚ.ਓ. ਵੱਲੋਂ ਦਿੱਤੀ ਗਈ ਸਲਾਹ 'ਤੇ ਗੰਭੀਰਤਾ ਨਾਲ ਅਮਲ ਕਰ ਰਹੇ ਹਾਂ।

ਅਸੀਂ ਸਿਹਤ ਸੰਸਥਾਵਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਅਸੀਂ ਉਹ ਸਾਰੇ ਸਖਤ ਫੈਸਲੇ ਲੈ ਰਹੇ ਹਾਂ, ਜਿਨ੍ਹਾਂ ਦੀ ਹੁਣ ਸਾਨੂੰ ਲੋੜ ਹੈ। ਆਪਣੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਵੇਖਦੇ ਹੋਏ ਸਾਡੀ ਮੁੱਖ ਤਰਜੀਹ ਇਸ ਜਨਤਕ ਸਿਹਤ ਸੰਕਟ ਨੂੰ ਹੱਲ ਕਰਨ ਦੀ ਹੈ।

ਪ੍ਰਸ਼ਨ: ਯੂਰੋਪੀ ਸੰਘ ਦੇ ਭਾਰਤ ਵੱਲੋਂ ਯਾਤਰਾ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਕਾਰਨ ਬਹੁਤ ਸਾਰੇ ਭਾਰਤੀ ਵਿਦਿਆਰਥੀ ਆਵਾਜਾਈ ਵਿੱਚ ਜਾਂ ਰਿਹਾਇਸ਼ ਸਹੂਲਤਾਂ ਤੋਂ ਬਿਨਾਂ ਵੱਖ-ਵੱਖ ਸ਼ਹਿਰਾਂ ਵਿੱਚ ਫਸੇ ਹੋਏ ਹਨ। ਕੀ ਭਾਰਤ ਵਿੱਚ ਯੂਰੋਪੀਅਨ ਯੂਨੀਅਨ ਦੇ ਨਾਗਰਿਕਾਂ ਜਾਂ ਈ.ਯੂ. ਵਿੱਚ ਭਾਰਤੀ ਨਾਗਰਿਕਾਂ ਲਈ ਲੋੜ ਮੁਤਾਬਕ ਉਨ੍ਹਾਂ ਦਾ ਵੀਜ਼ਾ ਵਧਾਇਆ ਜਾ ਰਿਹਾ ਹੈ?

ਹਾਂ, ਅਸੀ ਸਾਰੇ ਮੈਂਬਰ ਰਾਜ ਵਿਅਕਤੀਗਤ ਤੌਰ ‘ਤੇ ਅਜਿਹਾ ਕਰ ਰਹੇ ਹਾਂ। ਅਸੀਂ ਯੂਰੋਪੀਅਨ ਯੂਨੀਅਨ ਵੱਲੋਂ ਵੀ ਸਹਾਇਤਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਾਰੇ ਸਮਝਦੇ ਹਾਂ ਕਿ ਇਸ ਸੰਕਟ ਵਿੱਚ ਅਸੀਂ ਇਕੱਠੇ ਹੀ ਫਸੇ ਹੋਏ ਹਾਂ ਅਤੇ ਸਾਨੂੰ ਕਾਫ਼ੀ ਲਚਕਦਾਰ ਹੋਣ ਦੀ ਜ਼ਰੂਰਤ ਹੈ ਜੋ ਕਿ ਇਸ ਸਮੇਂ ਦੀ ਖਾਸ ਜ਼ਰੂਰਤ ਹੈ। ਭਾਂਵੇਂ ਇਹ ਭਾਰਤ ਵਿੱਚ ਯੂਰੋਪੀਅਨਾਂ ਦੇ ਲਈ ਜਾਂ ਯੂਰੋਪ ਦੇ ਵਿੱਚ ਭਾਰਤੀਆਂ ਲਈ ਹੋਵੇ, ਅਸੀਂ ਸਮੇਂ ਦੀ ਜ਼ਰੂਰਤ ਦੀ ਸਪੱਸ਼ਟ ਸਮਝ ਨਾਲ ਇਸ ਦੇ ਉੱਤੇ ਕੰਮ ਕਰ ਰਹੇ ਹਾਂ।

ਪ੍ਰਸ਼ਨ: ਕੀ ਤੁਹਾਨੂੰ ਲੱਗਦਾ ਹੈ ਕਿ “ਸਰਹੱਦਾਂ ਨੂੰ ਬੰਦ ਕਰਨਾ” ਇਸ ਮਹਾਂਮਾਰੀ ਨਾਲ ਨਜਿੱਠਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ? ਕੀ ਝੁੰਡ ਪ੍ਰਤਿਰੋਧਤਾ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ?

ਮੈਂ ਕੋਈ ਡਾਕਟਰੀ ਮਾਹਰ ਨਹੀਂ ਹਾਂ। ਪਰ ਈ.ਯੂ. ਸਭ ਤੋਂ ਵਧੀਆ ਉਪਲੱਬਧ ਵਿਗਿਆਨਕ ਮੁਹਾਰਤ ਦੇ ਅਧਾਰ ’ਤੇ ਫੈਸਲੇ ਲੈ ਰਿਹਾ ਹੈ। ਜੋ ਵੀ ਅਸੀਂ ਕਰ ਰਹੇ ਹਾਂ ਅਸੀਂ ਵਿਗਿਆਨਕ ਸਬੂਤਾਂ ਦੇ ਆਧਾਰ ’ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਪ੍ਰਸ਼ਨ: ਇਸ ਮਹਾਂਮਾਰੀ ਕਾਰਨ ਪੈਦਾ ਹੋਈਆਂ ਆਰਥਿਕ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਰਕਾਰਾਂ ਨੂੰ ਕਿਸ ਕਿਸਮ ਦੇ ਰਾਹਤ ਪੈਕੇਜ ਪੇਸ਼ ਕਰਨੇ ਚਾਹੀਦੇ ਹਨ?

ਅਸੀਂ ਖੋਜ ਅਤੇ ਟੀਕਿਆਂ ਲਈ 140 ਮਿਲੀਅਨ ਯੂਰੋ ਇੱਕਠੇ ਕੀਤੇ ਹਨ। ਅਸੀਂ ਡਬਲਯੂ.ਐਚ.ਓ. ਨੂੰ ਵੀ 400 ਮਿਲੀਅਨ ਯੂਰੋ ਦੇਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਅਸੀਂ ਸਾਰੇ ਇਕੱਠੇ ਮਿਲ ਕੇ ਇਸ ਵਾਇਰਸ ਦੀ ਰੋਕਥਾਮ ਲਈ ਤਿਆਰ ਹੋਣ ਦੇ ਵਧੀਆ ਤਰੀਕਿਆਂ ਦਾ ਪਤਾ ਲਗਾ ਸਕੀਏ।

ਅਸੀਂ ਸਥਿਤੀ ਦੇ ਸੰਭਾਵਿਤ ਆਰਥਿਕ ਨਤੀਜਿਆਂ ਖਾਸ ਕਰਕੇ ਸਮਾਜਿਕ-ਆਰਥਿਕ ਪ੍ਰਭਾਵਾਂ ਨਾਲ ਨਜਿੱਠਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਅਸੀਂ ਪਹਿਲਾਂ ਹੀ ਕਈ ਉਪਾਅ ਕਰ ਰਹੇ ਹਾਂ। ਇਹ ਸੰਕਟ ਸਭ ਲਈ ਸਾਂਝਾ ਅਤੇ ਇੱਕ ਸਮਾਨ ਹੈ, ਅਸੀਂ ਇੱਕ ਨਵੇਂ ਬਜਟ ਦੇ ਨਾਲ ਲਚਕ, ਸਥਿਰਤਾ ਅਤੇ ਵਿਕਾਸ ਦੀ ਵਰਤੋਂ ਕਰਦੇ ਹੋਏ ਵਿਸ਼ੇਸ਼ ਨਿਯਮਾਂ ਦੀ ਵਰਤੋਂ ਕਰ ਰਹੇ ਹਾਂ। ਸਾਨੂੰ ਸਥਿਤੀ ਨੂੰ ਹੱਲ ਕਰਨ ਲਈ ਜੋ ਵੀ ਕਰਨਾ ਪਏਗਾ ਉਹ ਕਰਨਾ ਚਾਹੀਦਾ ਹੈ। ਅਸੀਂ ਰਚਨਾਤਮਕ ਅਤੇ ਨਵੇਂ ਹੱਲਾਂ ਲਈ ਤਿਆਰ ਬਰਤਿਆਰ ਹਾਂ।

ਪ੍ਰਸ਼ਨ: ਪ੍ਰਧਾਨ ਮੰਤਰੀ ਮੋਦੀ ਨੇ ਸਾਰਕ ਸੰਮੇਲਨ ਵੀਡੀਓ ਕਾਨਫਰੰਸ ਦੀ ਤਰ੍ਹਾਂ ਜੀ-20 ਆੱਨਲਾਈਨ ਲਿੰਕ ਦਾ ਪ੍ਰਸਤਾਵ ਦਿੱਤਾ ਹੈ। ਕੀ ਇਸ ਵਿਸ਼ਵ-ਵਿਆਪੀ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਇਹ ਸਭ ਬਹੁਪੱਖੀ ਕੰਮ ਲੋੜੀਂਦੇ ਹਨ?

ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਹ ਕਰੀਏ। ਅਸੀਂ ਪ੍ਰਧਾਨ ਮੰਤਰੀ ਮੋਦੀ ਦੁਆਰਾ ਚੁੱਕੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਜੋ ਬਹੁਤ ਸਮੇਂ ਸਿਰ ਸੀ। ਇਸ ਵਾਰ ਪਹਿਲਾਂ ਨਾਲੋਂ ਵੀ ਵੱਧ ਅਸੀਂ ਬਹੁਪੱਖੀ ਸੰਸਥਾਵਾਂ ਦੀ ਮਹੱਤਤਾ ਅਤੇ ਅੰਤਰਰਾਸ਼ਟਰੀ ਸਹਿਯੋਗ ਅਤੇ ਏਕਤਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਮਹਿਸੂਸ ਕਰਦੇ ਹਾਂ। ਇਸ ਖ਼ਤਰੇ ਨੂੰ ਇੱਕਸਾਰ ਜੁਆਬ ਦੇਣ ਲਈ ਅਤੇ ਬਿਹਤਰ ਤਾਲਮੇਲ ਬਿਠਾਉਣ ਲਈ ਅਸੀਂ ਸਾਰੇ ਉਪਲੱਬਧ ਢਾਂਚੇ ਨੂੰ ਧਿਆਨ ਵਿਚ ਰੱਖਾਂਗੇ।

ਪ੍ਰਸ਼ਨ: ਕੀ ਇਸ ਸਮੇਂ ਲੱਗਭਗ ਸਾਰੇ ਦੇਸ਼ਾਂ ਦੀ ਤਾਲਾਬੰਦ ਹੁੰਦਿਆਂ ਜੀ-7, ਜੀ-20 ਵੱਲੋਂ ਪ੍ਰਸਤਾਵਿਤ ਵਿਚਾਰਾਂ ਅਤੇ ਸੁਝਾਂਵਾ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਸਕਦਾ ਹੈ?

ਸਾਰੇ ਦੇਸ਼ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਉਹ ਹਰ ਤਰ੍ਹਾਂ ਦੇ ਉੱਤਮ ਅਭਿਆਸਾਂ ਅਤੇ ਮਹਾਰਤ ਦੇ ਸਾਧਨ ਵਿਕਸਤ ਕਰਨ ਲਈ ਤਿਆਰ ਹਨ। ਬਹੁਪੱਖੀ ਪੱਧਰ 'ਤੇ ਮਾਮਲਿਆਂ ਦੀ ਤੁਲਨਾ ਕਰਨਾ ਮਹੱਤਵਪੂਰਨ ਹੈ ਤਾਂ ਜੋ ਅਸੀਂ ਮਾਹਰਾਂ ਦੇ ਵਿਚਾਰਾਂ ਅਤੇ ਸੁਝਾਵਾਂ, ਅਤੇ ਹੋਰਾਂ ਦੇ ਤਜ਼ਰਬਿਆਂ ਤੋਂ ਲਾਭ ਲੈ ਸਕੀਏ।

ਪ੍ਰਸ਼ਨ: ਈ.ਯੂ. ਵਾਸਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਉੱਚ-ਪੱਧਰੀ ਟੈਸਟਿੰਗ ਅਤੇ ਸਹੀ ਰਿਪੋਰਟਿੰਗ ਕਿੰਨੀ ਮਹੱਤਵਪੂਰਨ ਹੈ?

ਅਸੀਂ ਖੁੱਲੇ ਅਤੇ ਪਾਰਦਰਸ਼ੀ ਸਮਾਜ ਦੀ ਕੋਸ਼ਿਸ਼ ਕੀਤੀ ਹੈ। ਇਹ ਇਸ ਸੰਕਟ ਦੋਰਾਨ ਸਾਡੀ ਪ੍ਰਤੀਕ੍ਰਿਆ ਤੋਂ ਸਪੱਸ਼ਟ ਸਿੱਧ ਹੋ ਰਿਹਾ ਹੈ। ਸਮੂਹ ਮੈਂਬਰ ਰਾਜ ਵਿਅਕਤੀਗਤ ਤੋਰ ‘ਤੇ ਮਹਾਂਮਾਰੀ ਬਾਰੇ ਤਾਜ਼ੀ ਜਾਣਕਾਰੀ ਅਤੇ ਮੁਕੰਮਲ ਅੰਕੜੇ ਪੇਸ਼ ਕਰਦੇ ਹਨ ਅਤੇ ਯੂਰਪੀਅਨ ਕਮਿਸ਼ਨ ਵੀ ਇੱਕ ਵੱਖਰੀ ਵੈੱਬਸਾਈਟ ਦੇ ਜ਼ਰੀਏ ਇਹ ਅੰਕੜੇ ਪੇਸ਼ ਕਰ ਰਿਹਾ ਹੈ। ਜੇਕਰ ਤੁਸੀਂ ਇਸ ਸੰਕਟ ਨੂੰ ਰੋਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਯੂਰਪੀਅਨ ਕਮਿਸ਼ਨ ਵੀ ਇਸ ਵੱਖਰੀ ਵੈੱਬਸਾਈਟ ਦੇ ਜ਼ਰੀਏ ਜ਼ਰੂਰੀ ਨੰਬਰ, ਅੰਕੜੇ ਅਤੇ ਜਾਣਕਾਰੀ ਦਾ ਭੰਡਾਰ ਮਿਲ ਸਕਦਾ ਹੈ।

ਪ੍ਰਸ਼ਨ: ਮਹਾਂਮਾਰੀ ਕਾਰਨ ਤੁਹਾਡੀ ਰੋਜਾਨਾ ਦੀ ਜ਼ਿੰਦਗੀ ਅਤੇ ਦਿੱਲੀ ਵਿੱਚ ਯੂਰਪੀਅਨ ਦੂਤਾਵਾਸ ਦੇ ਕੰਮ-ਕਾਜ ਵਿੱਚ ਕਿਵੇਂ ਬਦਲਾਵ ਆਇਆ ਹੈ? ਤੁਸੀਂ ਕਿਹੜੀਆਂ ਸਾਵਧਾਨੀਆਂ ਵਰਤ ਰਹੇ ਹੋ?

ਅਸੀਂ ਭਾਰਤ ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਸਮਾਜਿਕ ਦੂਰੀਆਂ, ਹੱਥ ਧੋਣ, ਸਥਾਨਾਂ ਦੀ ਯਾਤਰਾ ਤੋਂ ਪਰਹੇਜ਼ ਕਰਨ ਵਰਗੀਆਂ ਮਹੱਤਵਪੂਰਣ ਚੀਜ਼ਾਂ ਦੀ ਗੱਲ ਆਉਂਦੀ ਹੈ, ਤਾਂ ਅਸੀਂ ਇਨ੍ਹਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।

ਅਸੀਂ ਅੰਦਰੂਨੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਯਾਤਰਾ ਸੀਮਤ ਕੀਤੀ ਹੈ ਜਾਂ ਪੂਰੀ ਤਰ੍ਹਾਂ ਰੋਕ ਦਿੱਤੀ ਹੈ। ਪਰ ਫਿਰ ਵੀ ਕਈ ਵਾਰ ਸਾਨੂੰ ਆਪਣੇ ਮਹਿਮਾਨਾਂ ਅਤੇ ਹੋਰ ਸਮਾਜਿਕ ਲੋਕਾਂ ਦੀ ਭਲਾਈ ਲਈ ਯਾਤਰਾ ਕਰਨੀ ਪੈਂਦੀ ਹੈ।

ਬਹੁਤ ਸਾਰੇ ਯੂਰਪੀਅਨ ਲੋਕ ਘਰ ਪਰਤਣਾ ਚਾਹੁੰਦੇ ਹਨ ਜਿਵੇਂ ਬਹੁਤ ਸਾਰੇ ਭਾਰਤੀ ਯੂਰਪ ਤੋਂ ਵਾਪਸ ਆਉਣਾ ਚਾਹੁੰਦੇ ਹਨ। ਅਸੀਂ ਇੱਥੇ ਤਕਰੀਬਨ ਸਮੂਚੇ ਯੂਰਪੀਅਨ ਯੂਨੀਅਨ ਦੇ ਨਾਗਰਿਕਾਂ ਬਾਰੇ ਗੱਲ ਕਰ ਰਹੇ ਹਾਂ।

ਪ੍ਰਸ਼ਨ: ਚੀਨੀ ਸਮਾਜ ਜਾਂ ਭਾਰਤ ਵਿੱਚ ਉੱਤਰ-ਪੂਰਬ ਦੇ ਲੋਕਾਂ ਜਾਂ ਕੁੱਝ ਹੋਰ ਨਾਗਰਿਕਾਂ ਨੂੰ ਇਸ ਮਹਾਂਮਾਰੀ ਕਾਰਨ ਨਸਲਵਾਦੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੀਆਂ ਰਿਪੋਰਟਾਂ 'ਤੇ ਤੁਹਾਡੀ ਕੀ ਪ੍ਰਤੀਕ੍ਰਿਆ ਹੈ?

ਇਹ ਇੱਕ ਬਹੁਤ ਹੀ ਮਹੱਤਵਪੂਰਣ ਵਿਸ਼ਾ ਹੈ। ਇਸ ਲਈ ਸਾਨੂੰ ਸਮੂਹਿਕ ਜਾਂ ਸਾਂਝੇ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਇਹ ਇੱਕ ਅਜਿਹੀ ਮਹਾਂਮਾਰੀ ਹੈ ਜਿਸ ਨੂੰ ਕਿਸੇ ਵੀ ਕੌਮੀ ਸਰਹੱਦ ਦੀ ਕੋਈ ਪਰਵਾਹ ਨਹੀਂ ਹੈ। ਅਸੀਂ ਸਾਰੇ ਹੀ ਇਸ ਸੰਕਟ ਨਾਲ ਪ੍ਰਭਾਵਿਤ ਹਾਂ।

ਇੱਕ-ਦੂਜੇ ਦੀ ਏਕਤਾ ਅਤੇ ਸਹਿਯੋਗ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੈ। ਸਾਨੂੰ ਮਿਲ ਕੇ ਲੋੜੀਂਦੀਆਂ ਮਨੁੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਮਨੁੱਖਤਾ ਨਾਲ ਹਮਦਰਦੀ ਕਾਇਮ ਰੱਖਣ ਦੀ ਲੋੜ ਹੈ। ਇਸੇ ਲਈ ਤੁਹਾਨੂੰ ਰਾਸ਼ਟਰੀ ਸਰਹੱਦਾਂ ਦੀ ਬਜਾਏ ਮਨੁੱਖੀ ਸਿਹਤ ਦੀ ਹੀ ਗੱਲ ਸੁਨਣ ਨੂੰ ਮਿਲ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.