ਹੈਦਰਾਬਾਦ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਸਮੇਂ ਦੌਰਾਨ ਸਕੂਲ ਜਾਣ ਵਾਲੇ ਬੱਚਿਆਂ ਲਈ ਆਨਲਾਈਨ ਸਿੱਖਿਆ ਹੀ ਇਕੋ ਵਿਕਲਪ ਬਣ ਗਿਆ ਹੈ, ਜਿਸ ਨਾਲ ਇਹ ਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੀ ਪੜਾਈ ਜਾਰੀ ਰਹੇ। ਆਨਲਾਈਨ ਸਿੱਖਿਆ ਦੇ ਬਹੁਤ ਸਾਰੇ ਫਾਇਦੇ ਅਤੇ ਨੁਕਸਾਨ ਹਨ। ਸਾਈਬਰ ਅਪਰਾਧੀ ਆਨਲਾਈਨ ਕਲਾਸਾਂ ਨੂੰ ਹੈੱਕ ਕਰ ਨੁਕਸਾਨ ਪਹੁੰਚਾਉਂਦੇ ਹਨ।
ਇੰਟਰਨੈਟ ਐਪਲੀਕੇਸ਼ਨਾਂ ਦੀ ਵਰਤੋਂ ਵਿਦਿਆਰਥੀਆਂ ਨੂੰ ਆਨਲਾਈਨ ਸਿਖਾਉਣ ਲਈ ਕੀਤੀ ਜਾਂਦੀ ਹੈ। ਉਹ ਵਿਦਿਆਰਥੀ ਜਿਨ੍ਹਾਂ ਕੋਲ ਸਮਾਰਟਫੋਨ, ਲੈਪਟਾਪ ਅਤੇ ਟੈਬਲੇਟ ਹੁੰਦੇ ਹਨ ਸਿਰਫ ਉਹ ਇਨ੍ਹਾਂ ਕਲਾਸਾਂ ਵਿੱਚ ਹਿੱਸਾ ਲੈਂਦੇ ਹਨ।
ਹਾਲਾਂਕਿ ਜਦੋਂ ਵਿਦਿਆਰਥੀ ਘਰ ਤੋਂ ਆਨਲਾਈਨ ਕਲਾਸਾਂ ਲੈਣਾ ਸ਼ੁਰੂ ਕਰਦਾ ਹੈ, ਤਾਂ ਬਹੁਤ ਸਾਰੇ ਸੁਰੱਖਿਆ ਸਬੰਧੀ ਮੁੱਦੇ ਸਾਹਮਣੇ ਆਉਂਦੇ ਹਨ। ਇਸ ਕਾਰਨ ਵਿਦਿਆਰਥੀਆਂ ਨੂੰ ਸਾਈਬਰ ਪ੍ਰੇਸ਼ਾਨੀ ਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਨਲਾਈਨ ਕਲਾਸਾਂ ਦੌਰਾਨ ਕਈ ਵਾਰ ਹੈਕਰਜ਼ ਐਪਲੀਕੇਸ਼ਨ ਦੀ ਲਾਈਵ ਫੀਡ ਵਿੱਚ ਟੈਪ ਕਰਦੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਅਸ਼ਲੀਲ ਵੀਡੀਓ, ਡਰਾਉਣੀਆਂ ਫਿਲਮਾਂ ਅਤੇ ਅਣਚਾਹੇ ਗ੍ਰਾਫਿਕਸ ਦਿਖਾਈ ਦੇਣ ਲੱਗ ਜਾਂਦੇ ਹਨ। ਇਸ ਬਾਰੇ ਕਈ ਸਾਰੀਆਂ ਸ਼ਿਕਾਇਤਾਂ ਦੇਸ਼ ਦੇ ਵੱਡੇ ਸ਼ਹਿਰਾਂ ਦੇ ਥਾਣਿਆਂ ਵਿੱਚ ਦਰਜ ਕੀਤੀਆਂ ਗਈਆਂ ਹਨ। ਕੁਝ ਹੈਕਰਜ਼ ਸਕੂਲ ਸਰਵਰਾਂ ਨੂੰ ਹੈਕ ਕਰ ਰਹੇ ਹਨ ਅਤੇ ਡੇਟਾ ਚੋਰੀ ਕਰ ਰਹੇ ਹਨ। ਇੰਨਾ ਹੀ ਨਹੀਂ, ਹੈਕਰਜ਼ ਮੁੜ ਡਾਟਾ ਜਾਰੀ ਕਰਨ ਲਈ ਫਿਰੌਤੀ ਮੰਗ ਰਹੇ ਹਨ।
ਦੱਸ ਦਈਏ ਕਿ ਸਾਈਬਰ ਅਪਰਾਧੀ ਸਕੂਲ ਦੇ ਸਰਵਰ ਦੁਆਰਾ ਐੱਪ ਦੇ ਸੁਰੱਖਿਆ ਪ੍ਰੋਟੋਕੋਲ ਤੋੜ ਆਨਲਾਈਨ ਕਲਾਸਾਂ ਵਿੱਚ ਦਾਖਲ ਹੁੰਦੇ ਹਨ। ਇਸ ਤੋਂ ਬਾਅਦ ਹੈਕਰਜ਼ ਆਨਲਾਈਨ ਕਲਾਸਾਂ ਦੌਰਾਨ ਅਸ਼ਲੀਲ ਵੀਡੀਓ ਅਤੇ ਡਰਾਉਣੀਆਂ ਫਿਲਮਾਂ ਚਲਾਉਂਦੇ ਹਨ। ਇਹ ਕਾਫ਼ੀ ਆਮ ਹੋ ਜਾਂਦਾ ਹੈ ਕਿਉਂਕਿ ਇਸ ਸਮੇਂ ਬਹੁਤ ਸਾਰੇ ਸਕੂਲ ਆਨਲਾਈਨ ਪੜ੍ਹਾ ਰਹੇ ਹਨ।