ETV Bharat / bharat

ਕਿਰਨ ਰਿਜੀਜੂ ਨੇ ਦੱਸਿਆ ... ਕਿਹੜੇ ਖਿਡਾਰੀਆਂ ਨੂੰ ਪਹਿਲਾਂ ਦਿੱਤਾ ਜਾਵੇਗਾ ਕੋਵਿਡ -19 ਟੀਕਾ - ਦਿੱਲੀ ਹਾਫ ਮੈਰਾਥਨ

ਖੇਡ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਕੋਵਿਡ -19 ਦਾ ਟੀਕਾ ਉਪਲਬਧ ਹੋਣ 'ਤੇ ਓਲੰਪਿਕ ਖੇਡਾਂ ਵਿਚ ਜਾਣ ਵਾਲੇ ਖਿਡਾਰੀਆਂ ਦੇ ਨਾਲ ਸਹਾਇਤਾ ਸਟਾਫ ਨੂੰ ਪਹਿਲ ਦਿੱਤੀ ਜਾਵੇਗੀ।

ਫ਼ੋਟੋ
ਫ਼ੋਟੋ
author img

By

Published : Nov 30, 2020, 10:40 AM IST

ਨਵੀਂ ਦਿੱਲੀ: ਖੇਡ ਮੰਤਰੀ ਕਿਰਨ ਰਿਜੀਜੂ ਨੇ ਐਤਵਾਰ ਨੂੰ ਕਿਹਾ ਜਦੋਂ ਕੋਵਿਡ -19 ਦੀ ਟੀਕਾ ਉਪਲਬਧ ਹੋਵੇਗਾ ਤਾਂ ਓਲੰਪਿਕ ਖੇਡਾਂ ਲਈ ਜਾਣ ਵਾਲੇ ਖਿਡਾਰੀਆਂ ਅਤੇ ਸਹਾਇਤਾ ਅਮਲੇ ਨੂੰ ਪਹਿਲ ਦਿੱਤੀ ਜਾਵੇਗੀ।

ਕਿਰਨ ਰਿਜੀਜੂ
ਕਿਰਨ ਰਿਜੀਜੂ

ਰਿਜੀਜੂ ਨੇ ਕਿਹਾ ਕਿ ਮੁਲਤਵੀ ਹੋ ਚੁੱਕੇ ਟੋਕਯੋ ਓਲੰਪਿਕਸ ਲਈ ਭਾਰਤ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਦੱਲ ਭੇਜਣ ਦੀ ਉਮੀਦ ਹੈ। ਟੋਕਿਓ ਓਲੰਪਿਕਸ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਹੋਣਗੇ।

ਓਲੰਪਿਕਸ
ਓਲੰਪਿਕਸ

ਏਅਰਟੈਲ ਦਿੱਲੀ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ, ਰਿਜੀਜੂ ਨੇ ਕਿਹਾ, “ਟੋਕਿਓ ਓਲੰਪਿਕ ਹੋਵੇ ਜਾਂ ਕੋਈ ਹੋਰ ਵੱਡਾ ਮੁਕਾਬਲਾ, ਓਲੰਪਿਕ ਵਿੱਚ ਜਾਣ ਵਾਲੇ ਖਿਡਾਰੀਆਂ ਦੇ ਨਾਲ ਸਪੋਰਟ ਸਟਾਫ ਨੂੰ ਸਹਿਯੋਗ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ਦਾ ਸਮਾਂ ਨਿਰਧਾਰਤ ਹੈ। ਸਾਡੇ ਖਿਡਾਰੀਆਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਅਸੀਂ ਸਿਹਤ ਮੰਤਰਾਲੇ ਨਾਲ ਇਸ ਬਾਰੇ ਵਿਚਾਰ ਕਰਾਂਗੇ। ”

ਰਿਜੀਜੂ ਨੇ ਕਿਹਾ,"ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਅੰਤਰਰਾਸ਼ਟਰੀ ਭਾਗੀਦਾਰਾਂ ਅਤੇ ਪ੍ਰਬੰਧਕਾਂ ਨੂੰ ਮਹੱਤਵ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।"

ਮੰਤਰੀ ਨੇ ਕਿਹਾ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਉਣਾ ਚਾਹੁੰਦੇ ਹਨ ਕਿਉਂਕਿ ਓਲੰਪਿਕ ਕਵਾਲੀਫੀਕੇਸ਼ਨ ਮੁਕਾਬਲੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ, “ਓਲੰਪਿਕ ਯੋਗਤਾ ਮੈਚ ਹੋਣਗੇ। ਇਸ ਲਈ ਮੈਂ ਚਾਹੁੰਦਾ ਹਾਂ ਕਿ ਹੁਣ ਹੋਰ ਵੀ ਖੇਡ ਮੁਕਾਬਲੇ ਕਰਵਾਏ ਜਾਣ, ਬੇਸ਼ਕ, ਸਾਰੇ ਸੁਰੱਖਿਆ ਉਪਾਅ ਲਾਗੂ ਹੋਣ। ”

ਰਿਜੀਜੂ ਨੇ ਕਿਹਾ, "ਮੈਂ ਰਾਸ਼ਟਰੀ ਖੇਡ ਫੈਡਰੇਸ਼ਨਾਂ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਪਹਿਲਾਂ ਹੀ ਭਾਰਤ ਵਿੱਚ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀ ਯੋਜਨਾ ਬਣਾਉਣ ਲਈ ਕਹਿ ਚੁਕਿਆ ਹਾਂ ਅਤੇ ਅਸੀਂ ਪੂਰਾ ਸਮਰਥਨ ਦੇਵਾਂਗੇ।"

ਉਨ੍ਹਾਂ ਅੱਗੇ ਕਿਹਾ, “ਮੈਨੂੰ ਲਗਦਾ ਹੈ ਕਿ ਤਾਲਾਬੰਦੀ ਖਤਮ ਹੋ ਚੁੱਕੀ ਹੈ, ਅਸੀਂ ਖੇਡਾਂ ਦੀਆਂ ਗਤੀਵਿਧੀਆਂ ਸ਼ੁਰੂ ਕਰ ਰਹੇ ਹਾਂ। ਦਿੱਲੀ ਹਾਫ ਮੈਰਾਥਨ ਇੱਕ ਬਹੁਤ ਹੀ ਮਹੱਤਵਪੂਰਨ ਅੰਤਰ ਰਾਸ਼ਟਰੀ ਮੁਕਾਬਲਾ ਹੈ। ਦਿੱਲੀ ਸਰਕਾਰ ਅਤੇ ਖੇਡ ਮੰਤਰਾਲੇ ਸਮਰਥਨ ਦੇ ਰਹੇ ਹਨ, ਅਸੀਂ ਇਸ ਮੁਕਾਬਲੇ ਅਤੇ ਕਿਸੇ ਹੋਰ ਖੇਡ ਮੁਕਾਬਲੇ ਦਾ ਵੀ ਪੂਰਾ ਸਮਰਥਨ ਕਰ ਰਹੇ ਹਾਂ।”

ਖੇਡ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਆਈਸੋਲੇਟ ਕਰਨ ਦੇ ਨਿਯਮਾਂ ਵਿੱਚ ਛੋਟ ਵਿੱਚ ਢਿੱਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, “ਭਾਰਤ ਵਿੱਚ ਹੋਣ ਵਾਲੀਆਂ ਕੁਝ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਲਈ ਅਸੀਂ ਆਈਸੋਲੇਟ ਕਰਨ ਦੇ ਨਿਯਮਾਂ ਵਿੱਚ ਢਿੱਲ ਦੇਵਾਂਗੇ, ਪਰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੇ ਅਤੇ ਨਿਯਮਾਂ ਨੂੰ ਤੋੜੇ ਬਿਨਾਂ। ਅਸੀਂ ਹੋਰ ਸਹੂਲਤਾਂ ਪ੍ਰਦਾਨ ਕਰਾਂਗੇ।”

ETV Bharat Logo

Copyright © 2024 Ushodaya Enterprises Pvt. Ltd., All Rights Reserved.