ਸੋਨੀਪਤ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਲੱਖਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਬਾਰਡਰ ਉੱਤੇ ਧਰਨਾ ਦੇ ਰਹੇ ਹਨ ਅਤੇ ਦਿੱਲੀ ਵਿੱਚ ਦਾਖਲ ਹੋਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਨੌਜਵਾਨ ਕਿਸਾਨ ਦੇ ਨਾਲ ਬਜ਼ੁਰਗ ਔਰਤਾਂ ਵੀ ਹਿੱਸਾ ਲੈ ਰਹੀਆਂ ਹਨ।
ਵਧਦੀ ਸਰਦੀ ਵਿੱਚ ਕਿਸਾਨਾਂ, ਨੌਜਵਾਨਾਂ ਦੇ ਨਾਲ ਬਜ਼ੁਰਗ ਔਰਤਾਂ ਦੇ ਵੀ ਹੌਂਸਲੇ ਬੁਲੰਦ ਹਨ। ਇਨ੍ਹਾਂ ਬਜ਼ੁਰਗ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਦੀ ਸਰਕਾਰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਦੋਂ ਤੱਕ ਉਹ ਇੱਥੇ ਹੀ ਰਹਿਣਗੇ। ਫਿਰ ਚਾਹੇ ਉਨ੍ਹਾਂ ਨੂੰ ਇੱਥੇ ਸਾਲ ਭਰ ਕਿਉਂ ਨਾ ਬੈਠਣਾ ਪਵੇ। ਇਹ ਬਜ਼ੁਰਗ ਔਰਤਾਂ ਇੱਥੇ ਲੰਗਰ ਬਣਾ ਰਹੀਆਂ ਹਨ।
ਦਿੱਲੀ ਧਰਨੇ ਵਿੱਚ ਲੰਗਰ ਬਣਾ ਰਹੀਆਂ ਬਜ਼ੁਰਗ ਔਰਤਾਂ ਸੰਗਰੂਰ ਜ਼ਿਲ੍ਹੇ ਤੋਂ ਆਈਆਂ ਹਨ। ਔਰਤਾਂ ਨੇ ਇਹ ਵੀ ਕਿਹਾ ਕਿ ਜਿਹੜਾ ਉਹ ਲੰਗਰ ਬਣਾ ਰਹੀਆਂ ਹਨ ਉਹ ਇੱਥੇ ਮੌਜੂਦ ਹਰ ਕਿਸੇ ਲਈ ਹੈ ਕੋਈ ਵੀ ਇਸ ਲੰਗਰ ਨੂੰ ਆ ਕੇ ਖਾ ਸਕਦਾ ਹੈ।