ETV Bharat / bharat

ਭਾਰਤ 'ਚ 26 ਲੱਖ ਦੇ ਨੇੜੇ ਪੁੱਜਿਆ ਕੋਵਿਡ-19 ਦਾ ਅੰਕੜਾ, 49 ਹਜ਼ਾਰ ਤੋਂ ਵੱਧ ਮੌਤਾਂ - ਸਿਹਤ ਮੰਤਰਾਲੇ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 63,490 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਅਤੇ 944 ਮੌਤਾਂ ਹੋ ਗਈਆਂ ਹਨ। ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 25,89,682 ਹੋ ਗਿਆ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 49 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19 ਦਾ ਅੰਕੜਾ
ਕੋਵਿਡ-19 ਦਾ ਅੰਕੜਾ
author img

By

Published : Aug 16, 2020, 10:15 AM IST

ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 63,490 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 944 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਨਵੇਂ ਕੇਸਾਂ ਦੀ ਪੁਸ਼ਟੀ ਹੋਣ ਮਗਰੋਂ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 25.89 ਲੱਖ ਹੋ ਗਿਆ ਹੈ ਯਾਨੀ ਕਿ 25,89,682 ਹੋ ਗਿਆ ਹੈ। ਜਿੱਥੇ ਇਸ ਮਹਾਂਮਾਰੀ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 49,980 ਹੋ ਗਈ ਹੈ। ਉੱਥੇ ਹੀ ਹੁਣ ਤੱਕ 18,62,258 ਲੋਕ ਸਿਹਤਯਾਬ ਹੋ ਗਏ ਹਨ।

ਕੋਰੋਨਾ ਦੇ ਪੌਜ਼ੀਟਿਵ ਰੇਟ ਵੱਧ ਕੇ 7.48 ਫੀਸਦੀ ਹੋ ਗਈ ਹੈ। ਜਦਕਿ ਸਿਹਤ ਮੰਤਰਾਲੇ ਦੇ ਮੁਤਾਬਕ ਐਕਟਿਵ ਕੇਸ 26.45 ਫੀਸਦੀ ਹੈ ਤੇ ਮੌਤ ਦਰ ਲਗਭਗ 1.94 ਫੀਸਦੀ ਹੈ। WHO ਦੇ ਅੰਕੜਿਆਂ ਮੁਤਾਬਕ 4 ਅਗਸਤ ਤੋਂ 14 ਅਗਸਤ ਤੱਕ ਭਾਰਤ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਜਿਸ ਕਾਰਨ ਭਾਰਤ ਕੋਰੋਨਾ ਮਾਮਲਿਆਂ ਵਿੱਚ ਸਿਖਰਲੇ ਸਥਾਨ ਉੱਤੇ ਪਹੁੰਚ ਗਿਆ ਹੈ।

ਪਿਛਲੇ 24 ਘੰਟਿਆਂ ਵਿੱਚ 63,490 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਆਂਧਰਾ ਪ੍ਰਦੇਸ਼ 'ਚ 8,732 ਨਵੇਂ ਮਾਮਲੇ ਆਏ ਹਨ ਤੇ ਇਥੇ ਕੋਰੋਨਾ ਦੇ ਕੁੱਲ 2,81,817 ਮਾਮਲੇ ਹਨ। ਕਰਨਾਟਕ ਵਿੱਚ 8,818 ਨਵੇਂ ਮਾਮਲੇ ਆਏ ਹਨ ਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ 2,19,926 ਹੋ ਚੁੱਕੀ ਹੈ।

ਤਮਿਲਨਾਡੂ 'ਚ 5,860 ਨਵੇਂ ਕੇਸਾਂ ਨਾਲ ਕੋਰੋਨਾ ਪੀੜਤਾਂ ਦਾ ਅੰਕੜਾ 3,32,105 ਅਤੇ ਮਹਾਰਾਸ਼ਟਰਾ 'ਚ 12,020 ਨਵੇਂ ਕੇਸਾਂ ਸਣੇ ਕੋਰੋਨਾ ਪੀੜਤਾਂ ਦਾ ਅੰਕੜਾ 5,84,754 ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਬਿਹਾਰ 'ਚ ਕੋਰੋਨਾ ਪੌਜ਼ੀਟਿਵ 3,526 ਨਵੇਂ ਮਾਮਲੇ ਆਏ ਹਨ ਇਥੇ ਕੋਰੋਨਾ ਪੀੜਤਾਂ ਦਾ ਇੱਕ ਲੱਖ ਤੋਂ ਪਾਰ ਹੋ ਚੁੱਕਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.